15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਧਰਮਸ਼ਾਲਾ ਦੇ ਨਵੀਂਨੀਕਰਨ ਸੰਬੰਧੀ ਮੀਟਿੰਗ

ਅਜੀਤ ਡੈਸਕ 18-04-2026
• ਐੱਸ.ਸੀ. ਭਾਈਚਾਰੇ ਦੀ ਧਰਮਸ਼ਾਲਾ ਦਾ ਨਵੀਂਨੀਕਰਨ ਕਰ ਕੇ ਵਧੀਆ ਦਿੱਖ ਦਿੱਤੀ ਜਾਵੇਗੀ-ਸਰਪੰਚ ਹਰਦੀਪ ਸਿੰਘ ਗਰੇਵਾਲ
ਜੋਧਾਂ, 17 ਅਪ੍ਰੈਲ (ਗੁਰਵਿੰਦਰ ਸਿੰਘ ਹੈਪੀ)-ਪਿੰਡ ਗੁੱਜਰਵਾਲ ਵਿਖੇ ਐੱਸ.ਸੀ. ਭਾਈਚਾਰੇ ਦੀ ਖਸਤਾ ਹਾਲਤ ਧਰਮਸ਼ਾਲਾ ਦੇ ਨਵੀਂਨੀਕਰਨ ਸਬੰਧੀ ਮੀਟਿੰਗ ਸਰਪੰਚ ਹਰਦੀਪ ਸਿੰਘ ਗਰੇਵਾਲ ਦੀ ਅਗਵਾਈ ਹੇਠ ਹੋਈ | ਮੀਟਿੰਗ ਉਪਰੰਤ ਸਰਪੰਚ ਹਰਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਜਲਦ ਹੀ ਨਵੀਂਨੀਕਰਨ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ¢ ਜਿਸ ਨਾਲ ਇਸ ਦੀ ਦਿੱਖ ਨੂੰ ਆਧੁਨਿਕ ਅਤੇ ਸੁੰਦਰ ਬਣਾਇਆ ਜਾਵੇਗਾ¢ ਉਨ੍ਹਾਂ ਦੱਸਿਆ ਕਿ ਧਰਮਸ਼ਾਲਾ ਦੀ ਮੁਰੰਮਤ ਨਾਲ-ਨਾਲ ਇਸ ਵਿਚ ਇੰਟਰਲਾਕ ਟਾਈਲਾਂ ਲਗਾ ਕੇ ਨਵੀਂਆਂ ਸੁਵਿਧਾਵਾਂ ਵੀ ਜੋੜੀਆਂ ਜਾਣਗੀਆਂ, ਤਾਂ ਜੋ ਭਾਈਚਾਰੇ ਦੇ ਲੋਕਾਂ ਨੂੰ ਕਿਸੇ ਵੀ ਸਮਾਗਮ ਜਾਂ ਇਕੱਠ ਦੌਰਾਨ ਕੋਈ ਦਿੱਕਤ ਨਾ ਆਵੇ | ਉਨ੍ਹਾਂ ਕਿਹਾ ਕਿ ਇਸ ਨਵੀਂਨੀਕਰਨ ਨਾਲ ਨਾ ਸਿਰਫ਼ ਧਰਮਸ਼ਾਲਾ ਦੀ ਸੁੰਦਰਤਾ ਵਿਚ ਵਾਧਾ ਹੋਵੇਗਾ, ਸਗੋਂ ਪਿੰਡ ਦੀ ਦਿੱਖ ਵੀ ਨਿੱਖਰੇਗੀ | ਸਰਪੰਚ ਗਰੇਵਾਲ ਨੇ ਕਿਹਾ ਕਿ ਪਿੰਡ ਦੇ ਹਰ ਵਰਗ ਦੀ ਭਲਾਈ ਅਤੇ ਸੁਵਿਧਾ ਉਨ੍ਹਾਂ ਦੀ ਪਹਿਲ ਹੈ ਅਤੇ ਇਸ ਤਰ੍ਹਾਂ ਦੇ ਵਿਕਾਸ ਕਾਰਜ ਲਗਾਤਾਰ ਜਾਰੀ ਰਹਿਣਗੇ | ਪਿੰਡ ਵਾਸੀਆਂ ਨੇ ਵੀ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਸਰਪੰਚ ਦਾ ਧੰਨਵਾਦ ਕੀਤਾ | ਇਸ ਮੌਕੇ ਜਥੇਦਾਰ ਜਗਰੂਪ ਸਿੰਘ, ਬੂਟਾ ਸਿੰਘ ਧਾਲੀਵਾਲ, ਮਾ: ਮਨਦੀਪ ਸਿੰਘ, ਰਮਨਦੀਪ ਕੌਰ ਪੰਚ, ਕੁਲਦੀਪ ਸਿੰਘ ਰਾਜੂ ਪੰਚ, ਪਿ੍ਤਪਾਲ ਸਿੰਘ ਪੰਚ, ਸੈਕਟਰੀ ਜਗਰੂਪ ਸਿੰਘ, ਪਾਲ ਸਿੰਘ, ਸੁਖਵਿੰਦਰ ਸਿੰਘ ਬਿੱਟੂ, ਗੁਰਦੀਪ ਸਿੰਘ ਤੰਨੂ, ਨਿਰੰਜਨ ਸਿੰਘ, ਨਵਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਮੱਸਿਆ ਦਾ ਦਿਹਾੜਾ ਸ਼ਰਧਾਪੂਰਵਕ ਮਨਾਇਆ ਅਗਲੀ ਖ਼ਬਰ ਜਨਗਣਨਾ ਡਿਊਟੀਆਂ ਸੰਬੰਧੀ ਅਧਿਆਪਕਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਡੀ.ਸੀ. ਤੇ ਡੀ.ਈ.ਓ. ਨੂੰ ਮੰਗ ਪੱਤਰ ਸੌਂਪਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।