15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਕਾਇਆ-ਕਲਪ ਨਿਰੀਖਣ 'ਚ ਸੀ.ਐੱਚ.ਸੀ. ਹਠੂਰ ਆਈ ਪਹਿਲੇ ਸਥਾਨ 'ਤੇ

ਅਜੀਤ ਡੈਸਕ 18-04-2026
ਹਠੂਰ, 17 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਕਾਇਆ-ਕਲਪ ਨਿਰੀਖਣ ਅਧੀਨ ਕੀਤੇ ਗਏ ਖਾਸ ਸਰਵੇਖਣ 'ਚੋਂ ਦਿਹਾਤੀ ਖੇਤਰ ਦੀ ਸੀ.ਐੱਚ.ਸੀ ਹਠੂਰ ਨੇ ਪਹਿਲਾ ਸਥਾਨ ਹਾਸਲ ਕਰਕੇ ਬਲਾਕ ਦਾ ਨਾਂਅ ਰੌਸ਼ਨ ਕੀਤਾ | ਇਸ ਸਬੰਧ ਵਿਚ ਗੱਲ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਅਮਨ ਸ਼ਰਮਾ ਨੇ ਦੱਸਿਆ ਕਿ ਸੀ.ਐੱਚ.ਸੀ ਹਠੂਰ ਦਾ ਸਟਾਫ਼ ਦੀ ਮਿਹਨਤ, ਲਗਨ ਅਤੇ ਮਰੀਜ਼ਾਂ ਪ੍ਰਤੀ ਸੇਵਾ ਸਮਰਪਣ ਦੀ ਭਾਵਨਾ ਸਦਕਾ ਇਹ ਐਵਾਰਡ ਪ੍ਰਾਪਤ ਹੋਇਆ ਹੈ | ਉਨਾਂ ਨਰਸਿੰਘ ਸਿਸਟਰ ਗੁਰਵਿੰਦਰ ਕੌਰ ਢਿੱਲੋਂ ਦੀ ਅਗਵਾਈ ਵਿਚ ਸਮੁੱਚੇ ਸਟਾਫ਼ ਵਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ, ਅੱਗੇ ਤੋਂ ਵੀ ਸਟਾਫ਼ ਨੂੰ ਇਸੇ ਰਫ਼ਤਾਰ ਅਤੇ ਲਗਨ ਵਿਚ ਸੇਵਾਵਾਂ ਪ੍ਰਦਾਨ ਕਰਨ ਦੀ ਅਪੀਲ ਕੀਤੀ | ਉਨਾਂ ਦੱਸਿਆ ਕਿ ਸਰਕਾਰ ਵਲੋਂ ਨਿਰਧਾਰਿਤ ਟੀਮ ਹਸਪਤਾਲ ਦੀ ਸਾਫ਼-ਸਫ਼ਾਈ, ਮਰੀਜ਼ਾਂ ਲਈ ਵਾਰਡਾਂ ਵਿਚ ਯੋਗ ਪ੍ਰਬੰਧ, ਐਮਰਜੈਂਸੀ ਸਹੂਲਤ ਅਤੇ ਸਟਾਫ਼ ਦਾ ਵਿਵਹਾਰ, ਮਰੀਜ਼ਾਂ ਅਤੇ ਉਨਾਂ ਦੇ ਵਾਰਿਸ਼ਾਂ ਨੂੰ ਮਰੀਜ਼ ਦੇ ਦਾਖ਼ਲ ਹੋਣ ਸਮੇਂ ਦਿੱਤੀਆਂ ਜਾਂਦੀਆਂ ਸਰਕਾਰੀ ਸਹੂਲਤਾਂ ਆਦਿ ਦੀ ਬਾਰੀਕੀ ਨਾਲ ਜਾਂਚ ਕਰਦੀ ਹੈ | ਇਸ ਨਿਰੀਖਣ ਵਿਚ ਸੂਬੇ ਭਰ ਦੀਆਂ 149 ਸੀ.ਐੱਚ.ਸੀ ਸ਼ਾਮਿਲ ਸਨ | ਉਨਾਂ ਵਿਚੋਂ ਇਕੱਲੀਆਂ ਲੁਧਿਆਣੇ ਜ਼ਿਲੇ ਦੀਆਂ 11 ਸੀ.ਐੱਚ.ਸੀ ਸਨ | ਇਸ ਕਠਿਨ ਨਿਰੀਖਣ ਚੋਂ ਹਠੂਰ ਦਾ ਅੱਵਲ ਆਉਣਾ ਵੱਡੀ ਗੱਲ ਹੈ | ਡਾ. ਅਮਨ ਸ਼ਰਮਾ ਨੇ ਦੱਸਿਆ ਕਿ ਸੀ.ਐੱਚ.ਸੀ ਦੇ ਪਹਿਲੇ ਸਥਾਨ 'ਤੇ ਆਉਣ ਲਈ ਸਟਾਫ਼ ਵੀਰਪਾਲ ਕੌਰ ਰੂਮੀ, ਗੁਰਪ੍ਰੀਤ ਕੌਰ ਮਾਣੂੰਕੇ, ਸੀਤਾ ਦੇਵੀ ਹਠੂਰ, ਹਰਮਿੰਦਰ ਕੌਰ ਲੱਖਾ, ਡਾ. ਸੁਮੀਤਪਾਲ, ਤੇਜਿੰਦਰ ਸਿੰਘ, ਹਰਮਿੰਦਰ ਸਿੰਘ, ਜਸਵਿੰਦਰ ਕੌਰ ਏ.ਐੱਨ.ਐੱਮ ਅਤੇ ਕਿਰਨਦੀਪ ਕੌਰ ਏ.ਐੱਨ.ਐੱਮ, ਫਾਰਮਾਸਿਸਟ ਵੀਨੂ ਮੰਗਲਾ ਦਾ ਵੱਡਾ ਯੋਗਦਾਨ ਰਿਹਾ ਹੈ |
ਪਿਛਲੀ ਖ਼ਬਰ ਡਾਂਗੋਂ 'ਚ ਧਾਰਮਿਕ ਸਮਾਗਮ ਕਰਵਾਇਆ ਸੰਗਤਾਂ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਦੇ ਲੜ ਲੱਗਣ-ਭਾਈ ਗੁਰਮੇਲ ਸਿੰਘ ਅਗਲੀ ਖ਼ਬਰ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਮੱਸਿਆ ਦਾ ਦਿਹਾੜਾ ਸ਼ਰਧਾਪੂਰਵਕ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।