15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਐੱਮ.ਐੱਲ.ਡੀ. ਸਕੂਲ ਤਲਵੰਡੀ ਕਲਾਂ ਨੇ ਸੀ.ਬੀ.ਐੱਸ.ਈ. ਦੇ ਮੈਟਿ੍ਕ ਦੇ ਨਤੀਜਿਆਂ ਵਿਚ ਆਪਣਾ ਸ਼ਾਨਾਮੱਤਾ ਇਤਿਹਾਸ ਦੁਹਰਾਇਆ

ਅਜੀਤ ਡੈਸਕ 18-04-2026
ਚੌਕੀਮਾਨ, 17 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਜੋ ਕਿ ਨਿਰੋਲ ਪੇਂਡੂ ਖੇਤਰ ਵਿਚ ਪਿਛਲੇ 34 ਸਾਲ ਤੋਂ ਇਲਾਕੇ ਦੇ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਦਾ ਮਨੋਰਥ ਰੱਖਦੀ ਹੈ, ਦੇ ਤਜਰਬੇਕਾਰ ਸਟਾਫ਼ ਸਦਕਾ ਸਿੱਖਿਆ ਸੰਸਥਾ ਐੱਮ.ਐੱਲ.ਡੀ. ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਸਕੂਲ ਦੇ ਪਿ੍ੰਸੀਪਲ ਬਲਦੇਵ ਬਾਵਾ ਨੇ ਖੁਸੀ ਦਾ ਇਜਹਾਰ ਕਰਦਿਆਂ ਦੱਸਿਆ ਕਿ ਮੈਟਿ੍ਕ ਦੇ ਐਲਾਨੇ ਨਤੀਜਿਆ ਵਿਚ ਸੁਖਮਨਜੋਤ ਕੌਰ ਨੇ 95.4 ਫ਼ੀਸਦੀ ਅੰਕ ਹਾਸਲ ਕਰਕੇ ਪਹਿਲਾ, ਕੋਮਲਪ੍ਰੀਤ ਕੌਰ ਨੇ 90 ਫ਼ੀਸਦੀ ਅੰਕ ਹਾਸਲ ਕਰਕੇ ਦੂਸਰਾ, ਇੰਦਰਪ੍ਰੀਤ ਕੌਰ ਨੇ 84.2 ਫ਼ੀਸਦੀ ਅੰਕ ਹਾਸਲ ਕਰਕੇ ਤੀਸਰਾ ਅਤੇ ਜਸਕਰਨ ਸਿੰਘ ਨੇ 83.2 ਫ਼ੀਸਦੀ ਅੰਕ ਹਾਸਲ ਕਰਕੇ ਚੌਥਾ ਸਥਾਨ ਪ੍ਰਾਪਤ ਕਰਕੇ ਪਿਛਲੇ ਸਾਲਾਂ ਦੇ ਰਿਕਾਰਡ ਨੂੰ ਬਰਕਰਾਰ ਰੱਖਿਆ | ਇਸੇ ਤਰਾਂ ਪਿਛਲੇ ਸਾਲ ਤੇਜਵੀਰ ਕੌਰ (ਗੁੜ•ੇ) ਨੇ ਬਾਰਵੀਂ ਦੇ ਕਾਮਰਸ ਗਰੁੱਪ ਵਿਚੋਂ 98.2 ਫ਼ੀਸਦੀ ਅੰਕ ਲੈ ਕੇ ਸਕੂਲ ਨੂੰ ਤਹਿਸੀਲ ਟੌਪਰ ਹੋਣ ਦਾ ਮਾਣ ਦਵਾਇਆ ਸੀ | ਪਿ੍ੰਸੀਪਲ ਬਲਦੇਵ ਬਾਵਾ ਨੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਅਤੇ ਸ਼ਾਨਦਾਰ ਅੰਕਾਂ ਨਾਲ ਪਾਸ ਹੋਣ ਵਾਲੇ ਵਿਦਿਆਰਥੀਆਂ, ਪੜ੍ਹਾਉਣ ਵਾਲੇ ਅਧਿਆਪਕ ਸਹਿਬਾਨ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਕਿਹਾ ਕਿ ਸ਼ਾਨਦਾਰ ਨਤੀਜਾ ਸਖ਼ਤ ਮਿਹਨਤ ਦਾ ਫ਼ਲ ਹੈ ਅਤੇ ਵਿਦਿਆਰਥੀਆਂ ਨੂੰ ਅੱਗੇ ਤੋਂ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਆ | ਇਸ ਮੌਕੇ ਪਿ੍ੰਸੀਪਲ ਬਲਦੇਵ ਬਾਵਾ ਅਤੇ ਅਧਿਆਪਕ ਸਹਿਬਾਨ ਨੇ ਵਿਦਿਆਰਥੀਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ |
ਪਿਛਲੀ ਖ਼ਬਰ ਜਤਿੰਦਰਾ ਗ੍ਰੀਨਫੀਲਡ ਸਕੂਲ ਦਾ ਸੀ. ਬੀ. ਐੱਸ. ਈ. ਦਸਵੀਂ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਤੇਜਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੌਂਕੀਮਾਨ ਦਾ ਸ਼ਾਨਦਾਰ ਨਤੀਜਾ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।