04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਬਿਜਲੀ ਕੱਟਾਂ ਨਾਲ ਮਚੀ ਹਾਹਾਕਾਰ ਮੁੱਲਾਂਪੁਰ ਦੇ ਖ਼ਪਤਕਾਰਾਂ ਨੇ ਰਾਤ ਦੇ ਹਨੇਰੇ 'ਚ ਮੰਡਲ ਦਾਖਾ ਦਾ ਕੀਤਾ ਘਿਰਾਓ

ਅਜੀਤ ਡੈਸਕ 19-04-2026
ਮੁੱਲਾਂਪੁਰ-ਦਾਖਾ, 18 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਰੌਸ਼ਨੀ ਨੂੰ ਯਕੀਨੀ ਬਣਾਉਣ ਲਈ ਤਤਪਰ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਅਤੇ ਊਰਜਾ ਮੰਤਰੀ ਅਮਨ ਅਰੋੜਾ ਵਲੋਂ ਬਿਜਲੀ ਪ੍ਰੋਜੈਕਟ ਨੂੰ ਸਮੇਂ ਦੇ ਹਾਣ ਦਾ ਬਣਾਉਣ ਬਾਰੇ ਦਾਅਵਾ ਕੀਤਾ ਜਾ ਰਿਹਾ, ਜਦ ਕਿ ਬਿਜਲੀ ਉੱਪ ਮੰਡਲ ਦਾਖਾ 66 ਕੇ.ਵੀ ਗਰਿੱਡ ਦੇ ਖਪਤਕਾਰਾਂ ਵਲੋਂ ਬਿਜਲੀ ਗੁੱਲ ਰਹਿਣ 'ਤੇ ਦੇਰ ਰਾਤ ਨੂੰ ਗਰਿੱਡ ਦਾ ਘਿਰਾਓ ਕਰਕੇ ਐਕਸੀਅਨ ਦੇ ਬੰਦ ਦਫ਼ਤਰ ਬਾਹਰ ਬਿਜਲੀ ਮੰਤਰੀ ਮੁਰਦਾਬਾਦ ਕੀਤੀ | ਪਿੰਡ ਮੁੱਲਾਂਪੁਰ ਦੇ ਬਿਜਲੀ ਖਪਤਕਾਰਾਂ ਵਲੋਂ ਗਰਿੱਡ ਅੱਗੇ ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਸੁਰਿੰਦਰਪਾਲ ਸਿੰਘ, ਮਾ: ਹਰਦੇਵ ਸਿੰਘ, ਹੋਰਨਾਂ ਨੇ ਦੱਸਿਆ ਪਿੰਡ ਮੁੱਲਾਂਪੁਰ ਦੇ ਲੋਕਾਂ ਨੇ ਕਈ ਦਹਾਕੇ ਪਹਿਲਾਂ ਆਪਣੇ ਖਰਚੇ 'ਤੇ ਵੱਖਰੀ ਬਿਜਲੀ ਲਾਈਨ ਪਵਾਈ, ਪ੍ਰੰਤੂ ਘੰਟਿਆਂਬੱਧੀ ਬਿਜਲੀ ਕੱਟ ਦਾ ਸਾਹਮਣਾ ਉਨ੍ਹਾਂ ਨੂੰ ਆਮ ਪਿੰਡਾਂ ਨਾਲੋਂ ਵੱਧ ਕਰਨਾ ਪੈ ਰਿਹਾ | ਰਾਤ ਦੇ ਹਨੇਰੇ 'ਚ ਧਰਨੇ 'ਤੇ ਪਹੁੰਚੇ ਲੋਕਾਂ ਨੇ ਦੱਸਿਆ ਕਿ ਅੱਜ ਚੌਥਾ ਦਿਨ ਹੋ ਗਿਆ, ਸ਼ਾਮ 6 ਵਜੇ ਸ਼ੁਰੂ ਹੋਇਆ ਬਿਜਲੀ ਕੱਟ ਰਾਤ 12 ਵਜੇ ਤੱਕ ਹੋਣ ਕਰਕੇ ਪਿੰਡ ਦੇ ਲੋਕਾਂ ਨੂੰ ਬੜੀ ਮੁਸ਼ਕਿਲ ਪੇਸ਼ ਆ ਰਹੀ ਹੈ | ਇਕ ਪਾਸੇ ਬਿਜਲੀ ਦੇ ਲਗਾਤਾਰ ਕੱਟਾਂ ਨੇ ਸੂਬੇ 'ਚ ਹਾਹਾਕਾਰ ਮਚਾਈ ਹੋਈ ਹੈ, ਦੂਜੇ ਪਾਸੇ ਬਿਜਲੀ ਮੰਤਰੀ ਸੰਜੀਵ ਅਰੋੜਾ ਦੀ ਰਿਹਾਇਸ਼ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਵਲੋਂ ਘੇਰੀ ਹੋਈ ਹੈ | ਪਿੰਡ ਮੁੱਲਾਂਪੁਰ ਦੇ ਲੋਕਾਂ ਨੇ ਅੱਡਾ ਦਾਖਾ ਐਕਸੀਅਨ ਨੂੰ ਤਾੜਨਾ ਕੀਤੀ ਕਿ ਸਾਡੇ ਪਿੰਡ ਦੀ ਬਿਜਲੀ ਆਮ ਵਾਂਗ ਨਾ ਹੋਈ ਤਾਂ 24 ਘੰਟੇ ਲਈ ਮੁੱਲਾਂਪੁਰ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਪਿੰਡ ਮੱਧੇਪੁਰਾ ਦੇ ਪਰਿਵਾਰ ਨੇ ਆਪਣੇ ਖੇਤ 'ਚੋਂ ਲੰਘ ਰਹੇ ਟਿੱਪਰਾਂ ਨੂੰ ਰੋਕਿਆ <br/> ਅਗਲੀ ਖ਼ਬਰ ਅਜੇ ਭਾਰਦਵਾਜ ਨੇ ਸਰਕਾਰੀ ਮਿਡਲ ਸਕੂਲ ਰੱਤੋਵਾਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।