06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਮਾਨ ਸਰਕਾਰ ਦੀ 1000-1500 ਰਾਸ਼ੀ ਦੇਣ ਵਾਲੀ ਯੋਜਨਾ ਨੇ ਔਰਤਾਂ ਨੂੰ ਭੰਬਲਭੂਸੇ 'ਚ ਪਾਇਆ- ਬੀਬੀ ਧਾਲੀਵਾਲ ਬੜੂੰਦੀ 'ਚ 11 ਮੈਂਬਰੀ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦਾ ਗਠਨ

ਅਜੀਤ ਡੈਸਕ 19-04-2026
ਲੋਹਟਬੱਦੀ, 18 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉੱਪ ਮੁੱਖ ਮੰਤਰੀ, ਸੂਬਾ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਵਲੋਂ ਸ਼੍ਰੋਮਣੀ ਅਕਾਲੀ ਦਲ 'ਚ ਵੱਡੀ ਗਿਣਤੀ ਔਰਤਾਂ ਨੂੰ ਸ਼ਾਮਿਲ ਕਰਨ ਦੀ ਲੜੀ ਅਧੀਨ ਅੱਜ ਹਲਕਾ ਰਾਏਕੋਟ ਦੇ ਪਿੰਡ ਬੜੂੰਦੀ ਵਿਖੇ ਇਸਤਰੀ ਵਿੰਗ ਦਾ ਗਠਨ ਕੀਤਾ ਗਿਆ | ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਰਹੇ ਸੀਨੀਅਰ ਅਕਾਲੀ ਆਗੂ ਗੁਰਸ਼ਰਨ ਸਿੰਘ ਗਰੇਵਾਲ ਅਤੇ ਅਕਾਲੀ ਦਲ ਬੜੂੰਦੀ (ਇਕਾਈ) ਦੇ ਅਹੁਦੇਦਾਰਾਂ ਦੀ ਸਹਿਮਤੀ ਨਾਲ ਹਲਕਾ ਰਾਏਕੋਟ ਪ੍ਰਧਾਨ ਬੀਬੀ ਸਿਮਰਨਜੀਤ ਕੌਰ ਧਾਲੀਵਾਲ ਵਲੋਂ ਬੀਬੀ ਚਰਨਜੀਤ ਕੌਰ ਬੜੂੰਦੀ ਨੂੰ ਪ੍ਰਧਾਨ, ਬੀਬੀ ਹਰਜੀਤ ਕੌਰ ਅਤੇ ਗਗਨਦੀਪ ਕੌਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਜਦਕਿ ਬਲਜਿੰਦਰ ਕੌਰ, ਕਿਰਨਦੀਪ ਕੌਰ, ਗੁਰਮੀਤ ਕੌਰ, ਲਖਵੀਰ ਕੌਰ, ਸਰਬਜੀਤ ਕੌਰ, ਹਰਬੰਸ ਕੌਰ, ਪਰਮਜੀਤ ਕੌਰ ਅਤੇ ਮਨਜੀਤ ਕੌਰ ਨੂੰ ਮੈਂਬਰ ਚੁਣਿਆ ਗਿਆ | ਇਸ ਮੌਕੇ ਨਵ-ਨਿਯੁਕਤ ਅਹੁਦੇਦਾਰਾਂ ਦਾ ਹਲਕਾ ਰਾਏਕੋਟ ਪ੍ਰਧਾਨ ਬੀਬੀ ਧਾਲੀਵਾਲ, ਗੁਰਸ਼ਰਨ ਸਿੰਘ ਗਰੇਵਾਲ, ਪ੍ਰਦੀਪ ਸਿੰਘ ਵਾਲੀਆ, ਬਲਕਾਰ ਸਿੰਘ ਜਰਮਨ ਪ੍ਰਧਾਨ ਖੇਤੀਬਾੜੀ ਸਭਾ, ਪੰਚ ਬੀਬੀ ਗੁਰਪ੍ਰੀਤ ਕੌਰ ਬੜੂੰਦੀ, ਜਗਤਾਰ ਸਿੰਘ ਭੋਲਾ ਨੰਬਰਦਾਰ ਆਦਿ ਨੇ ਸਿਰੋਪਾਓ ਭੇਂਟ ਕਰਕੇ ਸਨਮਾਨ ਕੀਤਾ ਗਿਆ | ਇਸ ਮੌਕੇ ਬੀਬੀ ਸਿਮਰਨਜੀਤ ਸਿੰਘ ਕੌਰ ਧਾਲੀਵਾਲ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ-ਵੱਡੇ ਵਿਕਾਸ ਕਾਰਜ ਕਰਨ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਜਦਕਿ ਜ਼ਮੀਨੀ ਪੱਧਰ 'ਤੇ ਹਰ ਵਰਗ ਦੇ ਲੋਕ ਸਰਕਾਰ ਤੋਂ ਬੁਰੀ ਤਰ੍ਹਾਂ ਦੁਖੀ ਹਨ | ਬੀਬੀ ਧਾਲੀਵਾਲ ਨੇ ਕਿਹਾ ਕਿ ਜੋ ਸਰਕਾਰ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਅਧੀਨ ਐੱਸ.ਸੀ ਮਹਿਲਾਵਾਂ ਲਈ 1500 ਅਤੇ ਜਨਰਲ ਵਰਗ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਦੀ ਯੋਜਨਾ ਉਲੀਕੀ ਹੈ, ਉਹ ਸਿਰਫ ਇਕ ਮਹਿਜ ਡਰਾਮਾ ਹੈ ਅਤੇ ਔਰਤ ਜਾਤੀ ਨਾਲ ਮਜ਼ਾਕ ਹੈ | ਸਰਕਾਰ ਵਲੋਂ ਇਸ ਰਾਸ਼ੀ ਯੋਜਨਾ ਨੂੰ ਲਾਗੂ ਤਾਂ ਕਰ ਦਿੱਤਾ ਗਿਆ ਹੈ ਪਰੰਤੂ ਇਸ ਦਾ ਲਾਭ ਲੈਣ ਵਾਲੀਆਂ ਬੀਬੀਆਂ ਭੈਣਾਂ ਵਲੋਂ ਆਪਣਾ ਦਾਅਵਾ ਕਾਗਜ਼ਾਤ ਕਿੱਥੇ ਦੇਣੇ ਹਨ ਅਤੇ ਕਦੋਂ ਦੇਣੇ ਹਨ ਇਸ ਸਬੰਧੀ ਕੋਈ ਠੋਸ ਨੀਤੀ ਅਤੇ ਠੋਸ ਜਾਣਕਾਰੀ ਨਾ ਹੋਣ ਕਾਰ ਔਰਤਾਂ ਭੰਬਲਭੂਸੇ 'ਚ ਪਈਆਂ ਹੋਈਆਂ ਹਨ | ਇਸ ਮੌਕੇ ਗੁਰਸ਼ਰਨ ਸਿੰਘ ਗਰੇਵਾਲ ਸੀਨੀਅਰ ਅਕਾਲੀ ਆਗੂ, ਬਲਕਾਰ ਸਿੰਘ ਜਰਮਨ, ਰਾਜਿੰਦਰ ਸਿੰਘ ਬਿੰਦਰੀ ਮੀਤ ਪ੍ਰਧਾਨ, ਜਸਪਾਲ ਸਿੰਘ ਪਾਲੀ ਧਾਲੀਵਾਲ, ਜਗਤਾਰ ਸਿੰਘ ਨੰਬਰਦਾਰ, ਗਗਨਦੀਪ ਕੌਰ ਰੱਤੋਵਾਲ ਪ੍ਰਧਾਨ, ਸਰਬਜੀਤ ਕੌਰ, ਗੁਰਮੀਤ ਕੌਰ, ਗੁਰਦੀਪ ਕੌਰ, ਕਿਰਨਜੀਤ ਕੌਰ, ਹਰਬੰਸ ਕੌਰ, ਬਲਜਿੰਦਰ ਕੌਰ ਨੰਬਰਦਾਰ ਪ੍ਰਧਾਨ ਨੰਗਲ ਕਲਾਂ, ਸਰਬਜੀਤ ਕੌਰ ਪ੍ਰਧਾਨ, ਜੱਸਾ ਸਿੰਘ ਬੜੂੰਦੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੰਡੀ ਮੁੱਲਾਂਪੁਰ 'ਚ ਭਾਜਪਾ ਵਲੋਂ ਦੀਨ ਦਿਆਲ ਉਪਾਧਿਆਏ ਮਹਾਂ ਸਿੱਖਿਆ ਅਭਿਆਨ ਤਹਿਤ ਪ੍ਰੋਗਰਾਮ ਮਨਜੀਤ ਸਿੰਘ ਰਾਏ, ਡਾ:... ਅਗਲੀ ਖ਼ਬਰ ਪਿੰਡ ਵਿਰਕ ਦੇ ਕਿਸਾਨ ਵੀਰਾਂ ਨੇ ਮੋਟਰਾਂ ਵਾਲੀ ਸਪਲਾਈ ਨਾ ਪੂਰੀ ਹੋਣ 'ਤੇ ਸਵੱਦੀ ਕਲਾਂ ਬਿਜਲੀ ਗਰਿੱਡ 'ਤੇ ਲਾਇਆ ਧਰਨਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।