ਭੂੰਦੜੀ, 29 ਅਪ੍ਰੈਲ (ਕੁਲਦੀਪ ਸਿੰਘ ਮਾਨ)- ਪ੍ਰਸਿੱਧ ਗਾਇਕ ਪਾਲੀ ਦੇਤਵਾਲੀਆ ਦੇ ਲਾਡਲੇ ਪੁੱਤਰ ਮਨਜੋਤ ਸਿੰਘ ਦੀ ਸੰਖੇਪ ਬਿਮਾਰੀ ਕਾਰਨ ਅਚਾਨਕ ਮੌਤ ਹੋ ਜਾਣ ਨਾਲ ਇਲਾਕੇ ਵਿਚ ਗਹਿਰਾ ਸ਼ੋਗ ਛਾ ਗਿਆ ਹੈ | ਇਸ ਬੇਵਕਤੀ ਵਿਛੋੜੇ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ | ਇਸ ਦੁੱਖਦਾਈ ਘਟਨਾ 'ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਹਲਕਾ ਇੰਚਾਰਜ ਸੰਦੀਪ ਸੰਧੂ, ਡਾ. ਏ.ਐੱਨ.ਐਸ ਕੰਗ, ਜਸਕਰਨ ਸਿੰਘ ਦਿਉਲ, ਸਾਬਕਾ ਚੇਅਰਮੈਨ ਮੇਜਰ ਸਿੰਘ ਭੈਣੀ, ਸੁਰਿੰਦਰ ਸਿੰਘ ਠੇਕੇਦਾਰ, ਪ੍ਰਧਾਨ ਮਨਪ੍ਰੀਤ ਸਿੰਘ ਈਸੇਵਾਲ, ਪ੍ਰੇਮ ਸਿੰਘ ਸੇਖੋਂ, ਕਰਨੈਲ ਸਿੰਘ ਖੰਗੂੜਾ, ਸਮਾਜ ਸੇਵੀ ਸਿਕੰਦਰ ਸਿੰਘ ਦਿਉਲ, ਨਛੱਤਰ ਸਿੰਘ ਸਹੋਤਾ ਸਮੇਤ ਕਈ ਸਿਆਸੀ ਅਤੇ ਸਮਾਜਿਕ ਆਗੂਆਂ ਵੱਲੋਂ ਪਰਿਵਾਰ ਨਾਲ ਡੂੰਘੀ ਹਮਦਰਦੀ ਜਤਾਈ ਗਈ | ਇਸ ਤੋਂ ਇਲਾਵਾ ਪੰਜਾਬੀ ਗੀਤਕਾਰ ਸਭਾ ਰਜਿ: ਪੰਜਾਬ ਦੇ ਸ੍ਰਪਸਤ ਅਮਰੀਕ ਸਿੰਘ ਤਲਵੰਡੀ, ਜਨਰਲ ਸਕੱਤਰ ਬਲਬੀਰ ਸਿੰਘ ਮਾਨ, ਚੇਅਰਮੈਨ ਜਸਵੰਤ ਸੰਦੀਲਾ, ਜਗਵੰਤ ਸਿੰਘ ਥਰੀਕੇ, ਭੁਪਿੰਦਰ ਸਿੰਘ ਸੇਖੋਂ ਬਾਰਨਹਾੜਾ, ਸੁਖਵੀਰ ਸੰਧੇ, ਬਲਜੀਤ ਬਾਗੀ, ਕਰਨੈਲ ਸਿਵੀਆ, ਹਰੀ ਸਿੰਘ ਝੱਜ, ਸਰੂਪ ਸਿੰਘ ਨਾਭਾ, ਅਮਰਜੀਤ ਸ਼ੇਰਪੁਰੀ, ਜਗਤਾਰ ਹਿੱਸੋਵਾਲ ਅਤੇ ਤੇਜਾ ਤਲਵੰਡੀ ਸਮੇਤ ਹੋਰ ਹਸਤੀਆਂ ਨੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ | ਕਲਾਕਾਰ ਵਰਗ ਵਲੋਂ ਵੀ ਗਾਇਕ ਬਾਜ ਸਿੰਘ ਬਾਜ, ਕਸਮੀਰਾ ਬਾਦਲ, ਹੰਸ ਰਾਜ ਹੰਸ, ਦਲਵਿੰਦਰ ਦਿਆਲਪੁਰੀ, ਆਤਮਾ ਬੁੱਢੇ ਵਾਲੀਆ, ਬਿੱਟੂ ਖੰਨੇ ਵਾਲ, ਜੱਸ ਚੀਮਾ, ਜਗਮੋਹਨ ਸੰਧੂ, ਅਜਮੇਲ ਮੋਹੀ, ਪਵਨ ਦੀਵਾਨ, ਕਿ੍ਸ਼ਨ ਕੁਮਾਰ ਬਾਵਾ, ਦੀਪ ਲੁਧਿਆਣਵੀ, ਗੁਰਚਰਨ ਕੌਰ ਕੋਚਰ, ਅਸ਼ਵਨੀ ਵਰਮਾ, ਸੇਵਾ ਸਿੰਘ ਨੌਰਥ, ਸਤਪਾਲ ਕਿੰਗਰਾ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਸਭ ਨੇ ਮਨਜੋਤ ਸਿੰਘ ਦੀ ਮੌਤ ਨੂੰ ਨਾ ਪੂਰਾ ਹੋ ਸਕਣ ਵਾਲਾ ਘਾਟਾ ਕਰਾਰ ਦਿੰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਇਹ ਅਸਹਿਣਯੋਗ ਦੁੱਖ ਸਹਿਣ ਦੀ ਤਾਕਤ ਦੇਵੇ | ਅੱਜ ਮਨਜੋਤ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਗਿਆ, ਜਿੱਥੇ ਵੱਡੀ ਗਿਣਤੀ ਵਿਚ ਰਿਸ਼ਤੇਦਾਰਾਂ, ਇਲਾਕੇ ਦੇ ਲੋਕਾਂ, ਸਿਆਸੀ ਆਗੂਆਂ ਅਤੇ ਕਲਾਕਾਰਾਂ ਨੇ ਸ਼ਿਰਕਤ ਕਰਕੇ ਅੰਤਿਮ ਵਿਦਾਈ ਦਿੱਤੀ | ਮਾਹੌਲ ਗਮਗੀਨ ਸੀ ਅਤੇ ਹਰ ਅੱਖ ਨਮ ਨਜ਼ਰ ਆਈ |