17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਦਾਣਾ ਮੰਡੀ 'ਚੋਂ ਕਣਕ ਦੀਆਂ ਬੋਰੀਆਂ ਚੋਰੀ ਕਰਨ ਵਾਲਾ ਗਰੋਹ ਸਰਗਰਮ

ਅਜੀਤ ਡੈਸਕ 30-04-2026
ਸਿੱਧਵਾਂ ਬੇਟ, 29 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਸਥਾਨਿਕ ਖ਼ਰੀਦ ਕੇਂਦਰ ਵਿਚੋਂ ਹਨੇਰੇ ਦਾ ਫਾਇਦਾ ਉਠਾ ਕੇ ਕਣਕ ਦੀਆਂ ਬੋਰੀਆਂ ਚੋਰੀ ਕਰਨ ਵਾਲਾ ਗਿਰੋਹ ਪਿਛਲੇ ਲੰਬੇ ਸਮੇਂ ਤੋਂ ਪੂਰੀ ਤਰਾਂ ਸਰਗਰਮ ਹੈ | ਜਿਨਾਂ ਨੇ ਹੁਣ ਤੱਕ ਵੱਖ-ਵੱਖ ਆੜਤੀਆਂ ਦੇ ਫੜਾਂ ਵਿਚੋਂ ਇਸੇ ਸੀਜਨ ਵਿਚ ਹੀ ਕਰੀਬ 100 ਬੋਰੀਆਂ ਚੋਰੀ ਕਰਨ ਦਾ ਪਤਾ ਲੱਗਾ ਹੈ | ਅੱਜ ਵੀ ਤੜਕਸਾਰ ਸਥਾਨਿਕ ਕਸਬੇ ਅੰਦਰ ਝੁੱਗੀਆਂ-ਝੌਪੜੀਆਂ ਵਿਚ ਰਹਿੰਦੇ ਗਿਰੋਹ ਨੇ ਪਹਿਲਾਂ ਮੰਡੀ ਵਿਚ ਪਿਆ ਇਕ ਸਾਈਕਲ ਚੁੱਕਿਆ ਅਤੇ ਫਿਰ ਉਸ ਰਾਹੀਂ ਕਈ ਗੇੜੇ ਲਗਾ ਕੇ ਸਰਕਾਰੀ ਬਾਰਦਾਨੇ ਵਿਚ ਭਰੀਆਂ ਹੋਈਆਂ 5 ਬੋਰੀਆਂ ਚੋਰੀ ਕਰ ਲਈਆਂ | ਜਦੋਂ ਉਕਤ ਲੋਕ ਬੋਰੀਆਂ ਆਪਣੇ ਘਰ ਵੱਲ ਲਿਜਾ ਰਹੇ ਸਨ ਤਾਂ ਇਨਾਂ ਦੀ ਕਰਤੂਤ ਨੂੰ ਮੰਡੀ ਨਜ਼ਦੀਕ ਰਹਿੰਦੇ ਇਕ ਵਿਅਕਤੀ ਨੇ ਵੇਖ ਲਿਆ | ਉਪਰੰਤ ਇਸ ਦੀ ਸੂਚਨਾਂ ਪੁਲਿਸ ਨੂੰ ਵੀ ਦਿੱਤੀ | ਜਿਨਾਂ ਨੇ ਸਾਈਕਲ ਨੂੰ ਵੀ ਆਪਣੇ ਕਬਜ਼ੇ ਵਿਚ ਲੈ ਕੇ ਜਦੋਂ ਸੰਬੰਧਿਤ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਉਨਾਂ ਨੇ ਚੋਰੀ ਕੀਤੀਆਂ ਬੋਰੀਆਂ ਦੀ ਭਰਪਾਈ ਕਰਦੇ ਹੋਏ ਆਖਿਆ ਕਿ ਸਾਨੂੰ ਇਸ ਵਾਰ ਮੁਆਫ਼ ਕਰ ਦਿਉ, ਅਸੀਂ ਕੁਝ ਦਿਨਾਂ ਵਿਚ ਇਸ ਜਗ੍ਹਾ ਤੋਂ ਕਿਤੇ ਹੋਰ ਚਲੇ ਜਾਵਾਂਗੇ | ਇਸੇ ਦੌਰਾਨ ਇਨਾਂ ਝੁੱਗੀਆਂ ਦੇ ਕੋਲ ਸਥਿੱਤ ਸਰਕਾਰੀ ਪ੍ਰਾਇਮਰੀ ਸਕੂਲ ਸਲੇਮਪੁਰਾ ਦੇ ਅਧਿਆਪਕਾਂ ਨੇ ਦੱਸਿਆ ਕਿ ਇਹ ਲੋਕ ਸਾਡੇ ਸਕੂਲ ਦੇ ਕੈਮਰੇ ਵੀ ਕਈ ਵਾਰ ਤੋੜ ਚੁੱਕੇ ਹਨ | ਜਦੋਂ ਅਸੀਂ ਨਵੇਂ ਕੈਮਰੇ ਲਗਾਉਂਦੇ ਹਾਂ ਤਾਂ ਇਹ ਫਿਰ ਤੋੜ ਦਿੰਦੇ ਹਨ | ਸਮੂਹ ਸਟਾਫ਼ ਨੇ ਵੀ ਮੰਗ ਕੀਤੀ ਹੈ ਕਿ ਅਜਿਹੇ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ | ਚੋਰਾਂ ਦੇ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਦਾਣਾ ਮੰਡੀ ਦੇ ਚੌਧਰੀ ਅਤੇ ਪੱਲੇਦਾਰ ਵੱਡੀ ਗਿਣਤੀ 'ਚ ਥਾਣੇ ਪੁੱਜੇ | ਜਿਨਾਂ ਆਖਿਆ ਕਿ ਚੋਰਾਂ ਵਲੋਂ ਚੋਰੀ ਕੀਤੀ ਜਾ ਰਹੀ ਕਣਕ ਦੀ ਭਰਪਾਈ ਸਾਨੂੰ ਹੀ ਭਰਨੀ ਪਵੇਗੀ | ਇਸ ਦੌਰਾਨ ਥਾਣਾ ਮੁਖੀ ਅਮਰਜੀਤ ਸਿੰਘ ਗਿੱਲ ਨੇ ਆਖਿਆ ਕਿ ਜਿਨਾਂ ਦੀਆਂ ਬੋਰੀਆਂ ਚੋਰੀ ਹੋਈਆਂ ਹਨ, ਉਨਾਂ ਦੇ ਬਿਆਨਾਂ 'ਤੇ ਚੋਰਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਦਸਮੇਸ਼ ਕਾਲਜ ਫ਼ਾਰ ਵੁਮੈਨ ਵਿਖੇ ਵਿਦਾਇਗੀ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਮਹਾਂਪ੍ਰਗਿਆ ਸਕੂਲ ਵਿਚ ਇੰਟਰ ਹਾਊਸ ਫੁੱਟਬਾਲ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।