30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਨੌਜਵਾਨ ਨੂੰ ਦੁੱਧ ਵਾਲੇ ਟੈਂਕਰ ਨੇ ਮਾਰੀ ਫੇਟ, ਮੌਤ

ਅਜੀਤ ਡੈਸਕ 01-05-2026
ਜੌੜੇਪੁਲ ਜਰਗ, 30 ਅਪ੍ਰੈਲ (ਪਾਲਾ ਰਾਜੇਵਾਲੀਆ)-ਅੱਜ ਸਵੇਰੇ ਪਿੰਡ ਜਰਗ 'ਚ ਉਦੋਂ ਮਾਤਮ ਛਾ ਗਿਆ, ਜਦੋਂ ਇੱਕ ਨੌਜਵਾਨ ਨੂੰ ਸਵੇਰੇ 5.45 ਵਜੇ ਦੁੱਧ ਵਾਲੇ ਟੈਂਕਰ ਨੇ ਫੇਟ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ |ਜਾਣਕਾਰੀ ਅਨੁਸਾਰ ਹੇਮਪ੍ਰੀਤ ਸਿੰਘ ਖਾਲਸਾ ਪੁੱਤਰ ਰਛਪਾਲ ਸਿੰਘ ਵਾਸੀ ਪਿੰਡ ਜਰਗ ਆਪਣੀ ਪਤਨੀ ਨਾਲ ਸੈਰ ਕਰ ਕੇ ਆ ਰਿਹਾ ਸੀ ਤਾਂ ਜਲਾਜਣ ਵਾਲੇ ਪਾਸਿਓਾ ਆ ਰਹੇ ਦੁੱਧ ਵਾਲੇ ਟੈਂਕਰ ਨੇ ਇਸ ਤਰ੍ਹਾਂ ਫੇਟ ਮਾਰੀ ਕਿ ਹੇਮਪ੍ਰੀਤ ਸਿੰਘ ਖ਼ਾਲਸਾ (35) ਦੀ ਮੌਤ ਹੋ ਗਈ | ਪੁਲਿਸ ਨਾਲ ਗੱਲਬਾਤ ਕਰਨ ਤੇ ਪੁਲਿਸ ਚੌਂਕੀ ਰੋਣੀ ਦੇ ਏ ਐਸ ਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਦੁੱਧ ਵਾਲਾ ਟੈਂਕਰ ਪੀ ਬੀ 28 ਕੇ 7436 ਕਬਜ਼ੇ 'ਚ ਲੈ ਲਿਆ, ਜਦੋਂ ਡਰਾਈਵਰ ਭੱਜ ਗਿਆ | ਪੁਲਿਸ ਅਨੁਸਾਰ ਡਰਾਈਵਰ ਨੂੰ ਜਲਦੀ ਕਾਬੂ ਕਰ ਕੇ ਅਗਲੀ ਕਾਰਵਾਈ ਆਰੰਭ ਕੀਤੀ ਜਾਵੇਗੀ | ਹੇਮਪ੍ਰੀਤ ਸਿੰਘ ਦੀ ਭਰ ਜਵਾਨੀ 'ਚ ਹੋਈ ਮੌਤ ਤੇ ਪਿੰਡ ਜਰਗ ਵਾਸੀਆਂ ਅਤੇ ਇਲਾਕੇ ਕੇ ਪਤਵੰਤਿਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |
ਪਿਛਲੀ ਖ਼ਬਰ ਤੇਜਸ ਪਬਲਿਕ ਸਕੂਲ ਚੌਕੀਮਾਨ ਵਿਖੇ ਮਜ਼ਦੂਰ ਦਿਵਸ ਮਨਾਇਆ ਅਗਲੀ ਖ਼ਬਰ ਡਾ. ਬੀ.ਐੱਸ. ਸੰਧੂ ਸਕੂਲ ਦੀ ਕ੍ਰਿਕਟ ਟੀਮ ਦਾ ਸਟੇਟ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।