ਸਿੱਧਵਾਂ ਬੇਟ, 30 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-'ਆਪ' ਦੇ ਹਲਕਾ ਦਾਖਾ ਇੰਚਾਰਜ ਡਾ: ਕੇ.ਐੱਨ.ਐੱਸ. ਕੰਗ ਦੇ ਨਜ਼ਦੀਕੀ ਸਾਥੀ ਅਤੇ ਹਲਕਾ ਸੰਗਠਨ ਇੰਚਾਰਜ ਪਰਮਿੰਦਰ ਸਿੰਘ ਸਿੱਧੂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਬੇਟ ਵਿਖੇ 95500 ਰੁਪਏ ਦੀ ਗ੍ਰਾਂਟ ਨਾਲ ਨਵੇਂ ਤਿਆਰ ਕੀਤੇ ਕਮਰੇ ਦਾ ਉਦਘਾਟਨ ਕਰਦੇ ਹੋਏ ਆਖਿਆ ਕਿ ਮਾਨ ਸਰਕਾਰ ਸਰਕਾਰੀ ਸਕੂਲਾਂ ਨੂੰ ਸਾਰੀਆਂ ਸਹੂਲਤਾਂ ਦੇ ਰਹੀ ਹੈ ਤਾਂ ਜੋ ਲੋੜਵੰਦ ਪਰਿਵਾਰਾਂ ਦੇ ਬੱਚੇ ਮਹਿੰਗੇ ਪ੍ਰਾਈਵੇਟ ਸਕੂਲ ਵਿਚ ਫ਼ੀਸਾਂ ਭਰਨ ਤੋਂ ਬਚ ਸਕਣ | ਇਸ ਮੌਕੇ ਪਿੰਡ ਦੀ ਮਹਿਲਾ ਸਰਪੰਚ ਸੰਦੀਪ ਕੌਰ ਸਿੱਧੂ ਦੇ ਪਤੀ ਅਤੇ 'ਆਪ' ਦੇ ਬਲਾਕ ਇੰਚਾਰਜ਼ ਬਲਕਾਰ ਸਿੰਘ ਲਾਡੀ ਨੇ ਵੀ ਪਿੰਡ ਦੀ ਪੰਚਾਇੰਤ ਵਲੋਂ ਸਕੂਲ ਪ੍ਰਬੰਧਕਾਂ ਨੂੰ ਹਰ ਬਣਦੀ ਸਹੂਲਤ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਸਕੂਲ ਇੰਚਾਰਜ ਮੈਡਮ ਅਮਨਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ | ਇਸ ਮੌਕੇ ਮੈਡਮ ਜਗਦੀਪ ਕੌਰ, ਪੰਚ ਭੁਪਿੰਦਰ ਸਿੰਘ ਲਾਇਲਪੁਰੀ, ਪੰਚ ਨਵਜਿੰਦਰ ਸਿੰਘ, ਪੰਚ ਰਾਮ ਲਾਲ, ਪੰਚ ਗੁਰਸੇਵਕ ਸਿੰਘ, ਜਰਨੈਲ ਸਿੰਘ ਪੰਨੂੰ, ਸਤੀਸ਼ ਕੁਮਾਰ, ਗੋਲੂ ਜੰਡੀ ਸਮੇਤ ਸਮੂਹ ਸਟਾਫ਼ ਅਤੇ ਪਿੰਡ ਦੇ ਹੋਰ ਪਤਵੰਤੇ ਲੋਕ ਹਾਜ਼ਰ ਸਨ |