17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪਿ੍ੰਸੀਪਲ ਬਲਦੇਵ ਸਿੰਘ ਵਲੋਂ ਘੁਮਾਣ ਸਕੂਲ 'ਚ ਕਾਪੀਆਂ, ਕਿਤਾਬਾਂ ਭੇਟ

ਅਜੀਤ ਡੈਸਕ 03-05-2026
ਗੁਰੂਸਰ ਸੁਧਾਰ, 2 ਮਈ (ਬਲਵਿੰਦਰ ਸਿੰਘ ਧਾਲੀਵਾਲ)-ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਵਿਖੇ ਸੇਵਾਮੁਕਤ ਪਿ੍ੰਸੀਪਲ ਬਲਦੇਵ ਸਿੰਘ ਰੱਤੋਵਾਲ ਵਲੋਂ ਆਪਣੀ ਸਵ: ਭੈਣ ਗੁਰਦਿਆਲ ਕੌਰ ਦੀ ਯਾਦ 'ਚ ਦੋਵਾਂ ਸਕੂਲਾਂ ਦੇ ਸਮੂਹ ਬੱਚਿਆਂ ਨੂੰ ਕਿਤਾਬਾਂ, ਕਾਪੀਆਂ ਭੇਟ ਕੀਤੀਆਂ | ਪਿੰਡ ਦੇ ਸਰਪੰਚ ਭੁਪਿੰਦਰ ਸਿੰਘ ਭਿੰਦਾ ਨੇ ਪਿ੍ੰ. ਬਲਦੇਵ ਸਿੰਘ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਜਿਥੇ 'ਆਪ' ਸਰਕਾਰ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਉਥੇ ਦਾਨੀ ਸੱਜਣਾਂ ਸਦਕਾ ਵਿਦਿਆਰਥੀਆਂ ਦੀਆਂ ਵਿੱਦਿਅਕ ਤੇ ਬੁਨਿਆਦੀ ਲੋੜਾਂ ਪੂਰੀਆਂ ਹੋਣ ਨਾਲ ਪੜ੍ਹਾਈ ਦਾ ਮਿਆਰ ਦਿਨੋਂ ਦਿਨ ਵਧ ਰਿਹਾ ਹੈ | ਸਰਪੰਚ ਭੁਪਿੰਦਰ ਸਿੰਘ ਤੇ ਸਟਾਫ਼ ਮੈਂਬਰਾਂ ਵਲੋਂ ਪਿ੍ੰ: ਬਲਦੇਵ ਸਿੰਘ ਰੱਤੋਵਾਲ ਦਾ ਧੰਨਵਾਦ ਕਰਨ ਸਮੇਤ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਬਲਦੇਵ ਸਿੰਘ ਫ਼ੌਜੀ ਘੁਮਾਣ, ਸਰਪੰਚ ਭੁਪਿੰਦਰ ਸਿੰਘ ਭਿੰਦਾ, ਸਰਪੰਚ ਰਵਿੰਦਰ ਸਿੰਘ ਕਲੇਰ ਰੱਤੋਵਾਲ, ਪੰਚਾਇਤ ਮੈਂਬਰ ਤੇ ਦੋਵਾਂ ਸਕੂਲਾਂ ਦੇ ਸਟਾਫ਼ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਰਾਏਕੋਟ ਵਿਖੇ 'ਮੈਨਸਟਰੁਅਲ ਹਾਈਜੀਨ' ਵਿਸ਼ੇ 'ਤੇ ਵਰਕਸ਼ਾਪ ਅਗਲੀ ਖ਼ਬਰ ਬੜੂੰਦੀ 'ਚ ਬਾਬਾ ਗਰੀਬਦਾਸ ਅਤੇ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੇ ਜਨਮ ਦਿਨ ਸੰਬੰਧੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।