17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸਿੱਧਵਾਂ ਕਾਲਜ ਵਿਖੇ ਐੱਨ. ਸੀ. ਸੀ. ਤੇ ਐੱਨ. ਐੱਸ. ਐੱਸ. ਵਲੰਟੀਅਰਾਂ ਲਈ 'ਫਾਇਰ ਸੇਫ਼ਟੀ ਵਰਕਸ਼ਾਪ' ਕਰਵਾਈ <br/>

ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਵਿਖੇ ਜਸਵਿੰਦਰ ਕੁਮਾਰ ਕਾਲਜ ਅਧਿਆਪਕਾਂ ਤੇ ਵਲੰਟੀਅਰਾਂ ਨੂੰ ਅੱਗ ਬਝਾਊ ਯੰਤਰਾਂ ਬਾਰੇ ਜਾਣਕਾਰੀ ਦਿੰਦੇ ਹੋਏ | (ਹੇਠਾਂ) ਵਲੰਟੀਅਰ ਕਰਵਾਈ ਗਈ ਮੌਕ ਡਰਿੱਲ 'ਚ ਹਿੱਸਾ ਲੈਂਦੇ ਹੋਏ | ਤਸਵੀਰ : ਤੇਜਿੰਦਰ ਸਿੰਘ ਚੱਢਾ <br/> 04-05-2026
ਚੌਂਕੀਮਾਨ, 3 ਮਈ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਨਾਮਵਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਵਿਖੇ ਸੰਸਥਾਂ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਦੀ ਅਗਵਾਈ ਅਧੀਨ ਐੱਨ. ਐੱਸ. ਐੱਸ. ਤੇ ਐੱਨ. ਸੀ. ਸੀ. ਦੇ ਵਲੰਟੀਅਰਜ਼ ਨੂੰ ਫਾਇਰ ਸੇਫ਼ਟੀ ਐਕਸਪਰਟਸ ਏਜੰਸੀ ਦੁਆਰਾ ਅੱਗ ਬੁਝਾਊ ਯੰਤਰਾਂ ਨਾਲ ਮੌਕ ਡਰਿਲ ਟ੍ਰੇਨਿੰਗ ਦਿੱਤੀ ਗਈ | ਇਹ ਟ੍ਰੇਨਿੰਗ ਮਨੋਹਰ ਫਾਇਰ ਸੇਫ਼ਟੀ ਜਗਰਾਉਂ ਦੇ ਜਸਵਿੰਦਰ ਕੁਮਾਰ ਤੇ ਕਮਲਦੀਪ ਸ਼ਰਮਾ ਨੇ ਲਗਪਗ 16 'ਅੱਗ ਬੁਝਾਊ ਯੰਤਰਾਂ' ਰਾਹੀਂ ਅੱਗ ਬੁਝਾਉਣ ਦੇ ਤਰੀਕਿਆਂ ਬਾਰੇ ਵਿਹਾਰਕ ਰੂਪ ਵਿਚ ਜਾਣਕਾਰੀ ਪ੍ਰਦਾਨ ਕੀਤੀ | ਵਲੰਟੀਅਰਜ਼ ਨੇ ਅਮਲੀ ਰੂਪ 'ਚ ਅੱਗ ਬੁਝਾਉਣ ਦਾ ਅਭਿਆਸ ਵੀ ਕੀਤਾ ਅਤੇ ਵਰਕਸ਼ਾਪ ਵਿਚ ਭਾਰੀ ਉਤਸ਼ਾਹ ਨਾਲ ਭਾਗ ਲਿਆ | ਸੰਸਥਾ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਅਜਿਹੀ ਸਿਖਲਾਈ ਸਮੇਂ ਦੀ ਮੰਗ ਹੈ ਅਤੇ ਮੁਸੀਬਤ ਦੇ ਸਮੇਂ 'ਚ ਕਾਰਗਰ ਸਾਬਿਤ ਹੁੰਦੀ ਹੈ | ਉਨ੍ਹਾਂ ਨੇ ਬਾਹਰੋਂ ਆਏ ਮਹਿਮਾਨਾਂ ਦਾ ਧੰਨਵਾਦ ਪ੍ਰਗਟ ਕੀਤਾ | ਵਰਕਸ਼ਾਪ 'ਚ ਕੁੱਲ 40 ਵਲੰਟੀਅਰਜ਼ ਨੇ ਭਾਗ ਲਿਆ | ਐੱਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ ਡਾ. ਇੰਦਰਜੀਤ ਕੌਰ, ਡਾ. ਅਮਨਦੀਪ ਕੌਰ ਤੋਂ ਇਲਾਵਾ ਡਾ. ਬਲਵਿੰਦਰ ਕੌਰ, ਡਾ. ਪੁਨੀਤ ਵਧਵਾ ਤੇ ਪ੍ਰੋ. ਆਸ਼ੀਸ਼ ਕੁਮਾਰ ਹਾਜ਼ਰ ਸਨ |

ਪਿਛਲੀ ਖ਼ਬਰ ਕੈਨੇਡਾ 'ਚ ਸ਼ੱਕੀ ਹਾਲਤ 'ਚ ਮਿ੍ਤਕ ਮਿਲੀ ਅਨਮੋਲਦੀਪ ਕੌਰ ਦਾ ਅਕਾਲਗੜ੍ਹ ਵਿਖੇ ਅੰਤਿਮ ਸੰਸਕਾਰ <br/> ਅਗਲੀ ਖ਼ਬਰ ਜੀ. ਐੱਚ. ਜੀ. ਕਾਲਜ ਦਾ ਬੀ. ਐੱਸ. ਸੀ. ਨਰਸਿੰਗ (ਭਾਗ-2) ਦਾ ਨਤੀਜਾ ਸ਼ਾਨਦਾਰ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।