17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆਂ ਨੇ ਚਾਂਦੀ ਤਗਮਾ ਜੇਤੂ ਖਿਡਾਰਨਾਂ ਅਮਨਦੀਪ ਕੌਰ ਤੇ ਹੁਸਨਪ੍ਰੀਤ ਕੌਰ ਨੂੰ ਕੀਤਾ ਸਨਮਾਨਿਤ <br/>

ਪੁਲਿਸ ਜ਼ਿਲ੍ਹਾ ਖੰਨਾ ਦੇ ਮੁਖੀ ਡਾ. ਦਰਪਣ ਆਹਲੂਵਾਲੀਆਂ ਨੈਸ਼ਨਲ ਫੁੱਟਬਾਲ ਮੁਕਾਬਲਿਆਂ 'ਚੋਂ ਜੇਤੂ ਖਿਡਾਰਨਾਂ ਦਾ ਸਨਮਾਨ ਕਰਦੇ ਹੋਏ | ਨਾਲ ਖੜ੍ਹੇ ਸਿਕੰਦਰ ਸਿੰਘ ਤੇ ਰਵਿੰਦਰ ਕੌਰ ਅਲੂਣਾ ਮਿਆਨਾ | (ਸੱਜੇ) ਪੁਲਿਸ ਜ਼ਿਲ੍ਹਾ ਖੰਨਾ ਦੇ ਮੁਖੀ ਡਾ. ਦਰਪਣ ਆਹਲੂਵਾਲੀਆਂ ਖਿਡਾਰੀਆਂ ਨਾਲ ਜਾਣ ਪਛਾਣ ਕਰਦੇ ਹੋਏ | ਨਾਲ ਕੋਚ ਗੁਰਪ੍ਰੀਤ ਸਿੰਘ ਮਿਨਹਾਂਸ ਤੇ ਸਰਪੰਚ ਬਲਜਿੰਦਰ ਸਿੰਘ ਦਾਊਮਾਜਰਾ ਅਤੇ ਹੋਰ | ਤਸਵੀਰਾਂ : ਨਿਜ਼ਾਮਪੁਰ <br/> 04-05-2026
ਪਾਇਲ, 3 ਮਈ (ਨਿਜ਼ਾਮਪੁਰ, ਰਜਿੰਦਰ ਸਿੰਘ)-ਅਸਮੀਤਾ ਖੇਲੋ ਇੰਡੀਆ ਫੁੱਟਬਾਲ ਲੀਗ ਅੰਡਰ 16 ਸਾਲ ਲੜਕੀਆਂ ਦੇ ਮੁਕਾਬਲੇ ਪਿੰਡ ਦਾਊਮਾਜਰਾ ਵਿਖੇ ਕਰਵਾਏ ਗਏ, ਜਿਸ 'ਚ 8 ਟੀਮਾਂ ਨੇ ਭਾਗ ਲਿਆ | ਫੁੱਟਬਾਲ ਦਾ ਫਾਈਨਲ ਮੁਕਾਬਲਾ ਕੁਟਾਲਾ ਤੇ ਗੁੱਜਰਵਾਲ ਦੀਆਂ ਟੀਮਾਂ ਵਿਚ ਹੋਇਆ, ਜਿਸ ਵਿਚ ਕੋਟਾਲਾ ਦੀਆਂ ਟੀਮ ਪਲੈਂਟੀਆਂ 'ਚ ਜੇਤੂ ਰਹੀ | ਖੇਡ ਮੇਲੇ 'ਚ ਮੁੱਖ ਮਹਿਮਾਨ ਵਜੋਂ ਪੁਲਿਸ ਜ਼ਿਲ੍ਹਾ ਖੰਨਾ ਦੇ ਮੁਖੀ ਡਾ. ਦਰਪਣ ਆਹਲੂਵਾਲੀਆਂ ਪਹੁੰਚੇ | ਇਸ ਮੌਕੇ ਡਾ. ਆਹਲੂਵਾਲੀਆਂ ਵਲਾੋ ਮਹਿਲਪੁਰ ਵਿਖੇ ਹੋਈ ਨੈਸ਼ਨਲ ਫੁੱਟਬਾਲ ਲੀਗ ਦੇ ਮੁਕਾਬਲਿਆਂ 'ਚ ਚਾਂਦੀ ਦਾ ਤਗਮਾ ਜਿੱਤਣ ਵਾਲੀਆਂ 2 ਖਿਡਾਰਨਾਂ ਨੂੰ ਸਨਮਾਨਿਤ ਕੀਤਾ ਅਤੇ ਪੂਰੀ ਲਗਨ, ਆਤਮ ਵਿਸ਼ਵਾਸ ਅਤੇ ਅਨੁਸ਼ਾਸਨ ਵਿਚ ਰਹਿ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਉਨ੍ਹਾਂ ਖਿਡਾਰਨਾਂ ਦੇ ਮਾਪਿਆ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਉਪਰੰਤ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਡਾ. ਦਰਪਣ ਆਹਲੂਵਾਲੀਆਂ ਨੇ ਕਿਹਾ ਕਿ ਖੇਡਣਾ ਮਨੁੱਖ ਦਾ ਸਹਿਜ ਕਰਮ ਹੈ, ਮਨੁੱਖ ਦਾ ਖੇਡ ਕਾਰਜ ਉਸਦੇ ਬਚਪਨ ਤੋਂ ਸ਼ੁਰੂ ਹੋ ਜਾਂਦਾ ਹੈ, ਖੇਡਾਂ ਕੇਵਲ ਮਨੋਰੰਜਨ ਦਾ ਸਾਧਨ ਹੀ ਨਹੀਂ ਹਨ, ਇਹ ਮਨੁੱਖੀ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਦੀਆਂ ਹਨ | ਉਨ੍ਹਾਂ ਕਿਹਾ ਕਿ ਖੇਡਾਂ ਨਾਲ ਮਨੁੱਖ ਵਿਚ ਮਿਲਵਰਤਣ ਦੀ ਭਾਵਨਾ ਪੈਦਾ ਹੁੰਦੀ ਹੈ ਤੇ ਇਹ ਸਾਡੀ ਰੂਹ ਨੂੰ ਅਕਹਿ ਖੁਸ਼ੀ ਤੇ ਖੇੜਾ ਵੀ ਪ੍ਰਦਾਨ ਕਰਦੀਆਂ ਹਨ | ਇਸ ਮੌਕੇ ਅਲੂਣਾ ਮਿਆਨਾ ਦੇ ਕੋਚ ਗੁਰਪਰੀਤ ਸਿੰਘ ਮਿਨਹਾਂਸ ਤੇ ਉਸਦੇ ਪਰਿਵਾਰ ਵਲੋਂ ਫੁੱਟਬਾਲ ਪਰਿਵਾਰਕ ਮੈਂਬਰ ਵਲੋਂ ਖਿਡਾਰੀਆਂ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ | ਮੁੱਖ ਮਹਿਮਾਨ ਨੂੰ ਜੀ ਆਇਆ ਰਵਿੰਦਰ ਕੌਰ ਮਿਸਟਰੈੱਸ ਵਲੋਂ ਕਿਹਾ ਅਤੇ ਪਿੰਡ ਦੇ ਸਰਪੰਚ ਬਲਜਿੰਦਰ ਸਿੰਘ ਵਲੋਂ ਧੰਨਵਾਦ ਕੀਤਾ | ਇਸ ਮੌਕੇ ਹਰਦੀਪ ਸੈਣੀ ਆਲ ਇੰਡੀਆਂ ਫੁੱਟਬਾਲ ਫੈਡਰੇਸ਼ਨ ਦੇ ਕਨਵੀਨਰ ਦੇ ਕੋਆਰਡੀਨੇਟਰ ਹਰਦੀਪ ਸੈਣੀ, ਰਾਊਾਡ ਗਲਾਸ ਫਾਊਾਡੇਸ਼ਨ ਸੌਰਵ ਸ਼ਰਮਾ, ਸਰਪੰਚ ਬਲਜਿੰਦਰ ਸਿੰਘ, ਸਾਬਕਾ ਸਰਪੰਚ ਸਿਕੰਦਰ ਸਿੰਘ ਚੀਮਾ, ਨਿਰਮਲ ਸਿੰਘ, ਸੰਦੀਪ ਸਿੰਘ, ਘੋਲੂ ਰਾਮ ਗੁਰਪ੍ਰੀਤ ਕੌਰ, ਹਰਵਿੰਦਰ ਕੌਰ ਹਾਜ਼ਰ ਸਨ |

ਪਿਛਲੀ ਖ਼ਬਰ ਮੱਧ ਪ੍ਰਦੇਸ਼ ਕਰੂਜ਼ ਹਾਦਸੇ 'ਚ ਮਿ੍ਤਕਾਂ ਦੀ ਗਿਣਤੀ 13 ਹੋਈ ਅਗਲੀ ਖ਼ਬਰ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਦੇ ਪ੍ਰੇਮ ਵੈਸ਼ਨੋ ਢਾਬੇ 'ਤੇ ਹੋਈ ਫਾਇਰਿੰਗ ਦੀ ਘਟਨਾ ਦਾ ਪੁਲਿਸ ਅਧ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।