29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਖੰਡੂਰ ਵਿਖੇ ਦੂਜਾ ਖ਼ੂਨਦਾਨ ਕੈਂਪ ਅੱਜ

ਅਜੀਤ ਡੈਸਕ 10-05-2026
ਜੋਧਾਂ, 9 ਮਈ (ਗੁਰਵਿੰਦਰ ਸਿੰਘ ਹੈਪੀ)-ਟੀਮ ਮਲਟੀਪਲਾਇਰ ਪੰਜਾਬ ਤੇ ਪੰਡਿਤ ਮੁਨਸ਼ੀ ਰਾਮ ਯਾਦਗਾਰੀ ਟਰੱਸਟ ਖੰਡੂਰ ਵਲੋਂ ਗ੍ਰਾਮ ਪੰਚਾਇਤ ਖੰਡੂਰ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੂਜਾ ਖ਼ੂਨਦਾਨ ਕੈਂਪ ਅੱਜ ਮਿਤੀ 10 ਮਈ, ਦਿਨ ਐਤਵਾਰ ਨੂੰ ਪਿੰਡ ਖੰਡੂਰ (ਹੱਟੀਆਂ ਵਾਲੇ ਦਰਵਾਜ਼ੇ) ਵਿਖੇ ਲਗਾਇਆ ਜਾ ਰਿਹਾ ਹੈ¢ ਇਸ ਕੈਂਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਬਲਾਕ ਸੰਮਤੀ ਮੈਂਬਰ ਦੀਪਕ ਖੰਡੂਰ ਤੇ ਸਰਪੰਚ ਕੁਲਦੀਪ ਸਿੰਘ ਖੰਡੂਰ ਨੇ ਦੱਸਿਆ ਕਿ ਇਸ ਕੈਂਪ ਵਿਚ 18 ਸਾਲ ਦੀ ਉਮਰ ਤੋਂ ਉਪਰ ਕੋਈ ਵੀ ਖ਼ੂਨਦਾਨ ਕਰ ਸਕਦਾ ਹੈ¢ ਉਨ੍ਹਾਂ ਇਲਾਕੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕੈਂਪ ਦਾ ਹਿੱਸਾ ਬਣਨ 'ਤੇ ਵੱਧ ਤੋਂ ਵੱਧ ਯੋਗਦਾਨ ਪਾਉਣ ਤਾਂ ਜੋ ਖ਼ੂਨਦਾਨ ਕਰ ਕਿ ਕਿਸੇ ਕੀਮਤੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ¢ ਟੀਮ ਮਲਟੀਪਲਾਇਰ ਪੰਜਾਬ ਦੇ ਆਗੂਆਂ ਮਾਨਿਕ ਕੌੜਾ, ਅਨਿਲ ਸ਼ਰਮਾ ਤੇ ਸੁਨੀਲ ਵਰਮਾ ਨੇ ਦੱਸਿਆ ਕਿ ਇਸ ਕੈਂਪ ਵਿਚ ਪਰੋਲਾਈਫ ਹਸਪਤਾਲ ਗਿੱਲ (ਲੁਧਿਆਣਾ) ਦੀ ਬਲੱਡ ਬੈਂਕ ਟੀਮ ਖ਼ੂਨ ਇਕੱਠਾ ਕਰੇਗੀ¢
ਪਿਛਲੀ ਖ਼ਬਰ ਜਹਾਜ਼ 'ਚ ਚੜ੍ਹਨ ਲਈ ਵਿਸ਼ੇਸ਼ ਪੌੜੀਆਂ ਵਾਲੇ ਟਰੱਕ ਹਲਵਾਰਾ ਹਵਾਈ ਅੱਡੇ 'ਤੇ ਪੁੱਜੇ ਅਗਲੀ ਖ਼ਬਰ ਡਾ. ਰਣਜੀਤ ਨੇ ਏ.ਆਈ. ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ ਜੰਮੂ ਨਿਵਾਸੀ 80 ਸਾਲਾਂ ਬਜ਼ੁਰਗ ਵਿਅਕਤੀ ਦੇ ਬਦਲੇ ਦੋਵੇਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।