ਸਿੱਧਵਾਂ ਬੇਟ, 11 ਮਈ (ਜਸਵੰਤ ਸਿੰਘ ਸਲੇਮਪੁਰੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਵਿਖੇ ਮਾਂ ਦਿਵਸ ਮਨਾਇਆ ਗਿਆ | ਇਸ ਮੌਕੇ ਛੋਟੇ-ਛੋਟੇ ਬੱਚਿਆਂ ਦੁਆਰਾ ਸੁੰਦਰ-ਸੁੰਦਰ ਪੋਸਟਰ ਅਤੇ ਕਾਰਡ ਬਣਾ ਕੇ ਮਾਂ ਦੇ ਪ੍ਰਤੀ ਆਪਣੇ ਪਿਆਰ ਨੂੰ ਪ੍ਰਗਟ ਕੀਤਾ | ਬੱਚਿਆਂ ਵਲੋਂ ਮਾਂ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਗੀਤਾਂ ਅਤੇ ਕਵਿਤਾਵਾਂ ਰਾਹੀਂ ਵੀ ਪ੍ਰਗਟ ਕੀਤਾ | ਸਕੂ ਲ ਇੰਚਾਰਜ ਮੈਡਮ ਕੰਚਨ ਰਾਣੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਬੱਚਿਆਂ ਨੂੰ ਦੱਸਿਆ ਕਿ ਸਾਡੇ ਸਾਰਿਆਂ ਦੇ ਜੀਵਨ ਵਿਚ ਮਾਂ ਦਾ ਸਥਾਨ ਸਭ ਤੋਂ ਉੱਚਾ ਹੈ, ਮਾਂ ਦਾ ਹਰ ਪਲ ਆਪਣੇ ਬੱਚਿਆਂ ਲਈ ਕੀਤੀਆਂ ਕੁਰਬਾਨੀਆਂ ਲਈ ਧੰਨਵਾਦ ਕਰਨ ਲਈ ਸਿਰਫ਼ ਇਕ ਦਿਨ ਹੀ ਨਹੀਂ, ਸਗੋਂ ਸਾਰੀ ਜ਼ਿੰਦਗੀ ਬਹੁਤ ਛੋਟੀ ਹੈ, ਪਰ ਫਿਰ ਵੀ ਮਾਂ ਨੂੰ ਸਾਲ ਦੇ ਮਈ ਮਹੀਨੇ ਵਿਚ ਇਕ ਖਾਸ ਦਿਨ ਸਮਰਪਿਤ ਕੀਤਾ ਗਿਆ ਹੈ | ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਮਾਂ ਨੂੰ ਪੂਰਾ ਮਾਣ-ਇੱਜ਼ਤ ਦੇ ਣ, ਉਨ੍ਹਾਂ ਦੇ ਕਹਿਣੇ ਵਿਚ ਰਹਿਣ, ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨ | ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਅਤੇ ਸਟਾਫ਼ ਨੇ ਬੱਚਿਆਂ ਨੂੰ ਮਾਂ ਦਿਵਸ ਦੀ ਵਧਾਈ ਦਿੱਤੀ |