02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਡੀ.ਏ.ਵੀ. ਸਕੂਲ ਦੀ ਵਿਦਿਆਰਥਣ ਮਹਿਕ ਨੇ 12ਵੀਂ ਪ੍ਰੀਖਿਆ 'ਚ 95 ਫ਼ੀਸਦੀ ਅੰਕ ਲਏ

ਅਜੀਤ ਡੈਸਕ 15-05-2026
ਮੁੱਲਾਂਪੁਰ-ਦਾਖਾ, 14 ਮਈ (ਨਿਰਮਲ ਸਿੰਘ ਧਾਲੀਵਾਲ)-ਸੀ.ਬੀ.ਐੱਸ.ਈ ਵਲੋਂ ਐਲਾਨੇ ਗਏ 12ਵੀਂ ਜਮਾਤ ਨਤੀਜੇ ਸਮੇਂ ਮੰਡੀ ਮੁੱਲਾਂਪੁਰ ਦੀ ਮਹਿਕਦੀਪ ਕੌਰ ਨੇ 95 ਫ਼ੀਸਦੀ ਅੰਕ ਲੈ ਕੇ ਆਪਣੇ ਪਿਤਾ ਚਰਨਜੀਤ ਸਿੰਘ, ਮਾਤਾ ਦੇ ਨਾਲ ਸਕੂਲ ਦਾ ਨਾਂਅ ਚਮਕਾਇਆ | ਪੜ੍ਹਾਈ, ਖੇਡਾਂ ਸਕੂਲ ਦੀਆਂ ਹੋਰ ਗਤੀਵਿਧੀਆਂ 'ਚ ਮੋਹਰੀ ਮਹਿਕਦੀਪ ਕੌਰ ਵਲੋਂ ਵਿਸ਼ਾਵਾਰ ਪੇਂਟਿੰਗ 'ਚ ਪੂਰੇ 100 ਅੰਕ, ਸਾਈਕਲੋਜੀ 99 ਫੀਸਦੀ ਅੰਕ ਪ੍ਰਾਪਤ ਕਰਕੇ ਆਪਣੀ ਮਿਹਨਤ ਦਾ ਲੋਹਾ ਮੰਨਵਾਇਆ | ਸੀ.ਬੀ.ਐੱਸ.ਈ ਬੋਰਡ ਨਤੀਜੇ ਦੇ ਐਲਾਨ ਬਾਅਦ ਵੈੱਬਸਾਈਟ 'ਤੇ ਨਤੀਜਾ ਵੇਖਦਿਆਂ ਹੀ ਮਹਿਕਦੀਪ ਦਾ ਪਰਿਵਾਰ ਖੁਸ਼ੀ ਵਿਚ ਝੂਮ ਉੱਠਿਆ | ਡੀ.ਏ.ਵੀ. ਸਕੂਲ ਪਿ੍ੰਸੀਪਲ ਸਤਵੰਤ ਕੌਰ ਭੁੱਲਰ ਵਲੋਂ ਸ਼ਾਨਦਾਰ ਨਤੀਜੇ 'ਤੇ ਆਪਣੀ ਵਿਦਿਆਰਥਣ ਮਹਿਕਦੀਪ ਕੌਰ ਦਾ ਮੂੰਹ ਮਿੱਠਾ ਕਰਵਾਇਆ ਗਿਆ | ਡੀ.ਏ.ਵੀ. ਸਕੂਲ ਦੇ 12ਵੀਂ ਜਮਾਤ ਨਤੀਜੇ ਵਿਚ ਹੋਰਨਾਂ ਵਿਦਿਆਰਥੀਆਂ ਦੀ ਪਾਸ ਫ਼ੀਸਦੀ ਅੰਕ ਬੇਹੱਦ ਤਸੱਲੀਬਖਸ਼ ਹਨ |
ਪਿਛਲੀ ਖ਼ਬਰ ਸੇਂਟ ਜੇਵੀਅਰ ਕਾਨਵੈਂਟ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ, ਸਿਰਜਨ ਹੇਅਰ ਨੇ 97.6 ਫ਼ੀਸਦੀ ਅੰਕ ਲਏ ਅਗਲੀ ਖ਼ਬਰ ਸਮਾਜ ਸੇਵੀ ਤੇ ਉਦਯੋਗਪਤੀ ਡਾ. ਓਬਰਾਏ ਵਲੋਂ ਖ਼ਾਲਸਾ ਕਾਲਜਿਜ਼ ਸੁਧਾਰ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।