01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

'ਨਗਰ ਕੌਂਸਲ ਚੋਣਾਂ-2026' ਨਾਮਜ਼ਦਗੀਆਂ ਦਾਖ਼ਲ ਕਰਨ ਦੇ ਦੂਜੇ ਦਿਨ ਵੀ ਇਲੈਕਸ਼ਨ ਸੈੱਲ ਵਿਭਾਗ ਸੁੱਚੇ ਮੂੰਹ ਘਰ ਪਰਤਿਆ

ਅਜੀਤ ਡੈਸਕ 15-05-2026
ਰਾਏਕੋਟ, 14 ਮਈ (ਬਲਵਿੰਦਰ ਸਿੰਘ ਲਿੱਤਰ)-ਨਗਰ ਕੌਂਸਲ ਚੋਣਾਂ-2026 ਦੇ ਸਬੰਧ ਵਿੱਚ ਉਮੀਦਵਾਰਾਂ ਵਲੋਂ ਨਗਰ ਕੌਂਸਲ ਰਾਏਕੋਟ 'ਚ ਐੱਨ.ਓ.ਸੀ ਜਾਰੀ ਕਰਵਾਉਣ ਲਈ ਵੱਡੀਆਂ ਕਤਾਰਾਂ ਲੱਗੀਆਂ ਦੇਖਣ ਨੂੰ ਮਿਲੀਆਂ | ਜਿਸ ਤਹਿਤ ਅੱਜ ਤੱਕ ਲਗਭਗ 80 ਉਮੀਦਵਾਰਾਂ ਵਲੋਂ ਐੱਨ.ਓ.ਸੀ ਅਪਲਾਈ ਕੀਤੀਆਂ ਗਈਆਂ ਹਨ, ਜਦਕਿ ਅਧਿਕਾਰੀਆਂ ਅਨੁਸਾਰ 50 ਉਮੀਦਵਾਰਾਂ ਨੂੰ ਨਗਰ ਕੌਂਸਲ ਵਲੋਂ ਐੱਨ.ਓ.ਸੀ ਜਾਰੀ ਕਰ ਦਿੱਤੀਆਂ ਗਈਆਂ ਹਨ, ਉੱਥੇ ਹੀ ਅੱਜ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਦੂਸਰੇ ਦਿਨ ਰਿਟਰਨਿੰਗ ਅਫ਼ਸਰ ਐੱਸ.ਡੀ.ਐੱਮ ਖੁਸ਼ਪ੍ਰੀਤ ਸਿੰਘ ਦੇ ਦਫ਼ਤਰ ਵਿਖੇ ਅੱਜ ਸ਼ਾਮ ਤੱਕ ਕਿਸੇ ਵੀ ਉਮੀਦਵਾਰ ਵਲੋਂ ਕੋਈ ਵੀ ਨਾਮਜ਼ਦਗੀ ਦਾਖ਼ਲ ਨਹੀਂ ਕੀਤੀ ਗਈ | ਜਿਸ ਕਰਕੇ ਇਲੈਕਸ਼ਨ ਸੈੱਲ ਵਲੋਂ ਨਿਯੁਕਤ ਕੀਤੇ ਕਰਮਚਾਰੀ ਸੁੱਚੇ ਮੂੰਹ ਘਰਾਂ ਨੂੰ ਪਰਤੇ | ਦੱਸਣਯੋਗ ਹੈ ਕਿ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖ਼ਰੀ ਤਾਰੀਕ 16 ਮਈ ਹੈ, ਜਦਕਿ 15 ਤੇ 16 ਮਈ ਨੂੰ ਨਾਮਜ਼ਦਗੀਆਂ ਦਾਖ਼ਲ ਕਰਨ ਲਈ ਸਿਰਫ਼ 2 ਦਿਨ ਬਾਕੀ ਹਨ | ਜੇਕਰ ਇਨ੍ਹਾਂ ਦੋਵੇਂ ਦਿਨਾਂ ਵਿਚ ਨਾਮਜ਼ਦਗੀ ਭਰਨ ਦਾ ਰੁਝਾਨ ਜ਼ਿਆਦਾ ਰਹਿੰਦਾ ਹੈ ਤਾਂ ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਨਾਮਜ਼ਦਗੀ ਦਾਖ਼ਲ ਕਰਨ ਸਮੇਂ ਹੋਣ ਵਾਲੇ ਵੱਡੇ ਇਕੱਠ ਕਾਰਨ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ ਦਾ ਖ਼ਤਰਾ ਬਣਿਆ ਰਹੇਗਾ | ਇਸ ਸਬੰਧ ਵਿਚ ਜਦੋਂ ਸ਼ਹਿਰ ਦੇ ਕੁਝ ਸੂਝਵਾਨ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਵੱਡੀ ਬਣਦੀ ਹੈ, ਇਸ ਲਈ ਅਧਿਕਾਰੀ ਸਿਆਸੀ ਪਾਰਟੀਆਂ ਦੇ ਮੁਖੀਆਂ ਨਾਲ ਗੱਲਬਾਤ ਕਰਕੇ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਸਮਾਂ ਸਮੁੱਚੀਆਂ ਪਾਰਟੀਆਂ ਲਈ ਅਲੱਗ-ਅਲੱਗ ਰੱਖਣਾ ਚਾਹੀਦਾ ਹੈ ਤਾਂ ਜੋ ਕੋਈ ਸ਼ਰਾਰਤੀ ਅਨਸਰ ਮਾਹੌਲ ਨੂੰ ਖਰਾਬ ਨਾ ਕਰ ਸਕੇ |
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਵਲੋਂ ਮੰਗਾਂ ਸੰਬੰਧੀ ਧਰਨਾ ਨੌਵੇਂ ਦਿਨ ਵੀ ਜਾਰੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਔਖੇ ਸਮੇਂ 'ਚ ਹਮੇਸ਼ਾ ਸੂਬੇ ਦੇ ਲੋਕਾਂ ਦੀ ਬਾਂਹ ਫੜੀ-ਜਥੇ: ਮਲਕਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।