26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਨਾੜ ਨੂੰ ਲੱਗੀ ਅੱਗ ਨੇ ਫ਼ਲਾਂ ਦੇ ਬਾਗ ਨੂੰ ਲਪੇਟ 'ਚ ਲਿਆ, ਲੱਖਾਂ ਦਾ ਨੁਕਸਾਨ

ਅਜੀਤ ਡੈਸਕ 16-05-2026
ਰਾਏਕੋਟ, 15 ਮਈ (ਸੁਸ਼ੀਲ)-ਕਣਕ ਦੇ ਨਾੜ ਨੂੰ ਲਗਾਈ ਗਈ ਅੱਗ ਕਾਰਨ ਬਾਗ 'ਚ ਖੜ੍ਹੇ ਹਰੇ ਭਰੇ ਫ਼ਲਦਾਰ ਦਰੱਖਤਾਂ ਨੂੰ ਭਾਰੀ ਨੁਕਸਾਨ ਪੁੱਜਣ ਦੀ ਖ਼ਬਰ ਹੈ | ਪੀੜਤ ਕਿਸਾਨ ਹਰਦਿਆਲ ਸਿੰਘ ਬਿੱਲੂ ਨੇ ਦੱਸਿਆ ਕਿ ਉਸ ਨੇ ਆਪਣੀ ਮੁੱਲਾਪੁਰੀਆਂ ਦੇ ਕੋਠੇ ਨੇੜੇ ਇਕ ਕਿੱਲੇ ਦੇ ਕਰੀਬ ਜ਼ਮੀਨ ਵਿਚ ਵੱਖ-ਵੱਖ ਤਰ੍ਹਾਂ ਦੇ ਫ਼ਲਦਾਰ ਰੁੱਖ ਲਗਾਏ ਹੋਏ ਸਨ, ਜਿੰਨ੍ਹਾਂ ਵਿਚ ਨਿੰਬੂ, ਅੰਬ, ਜਾਮਨ, ਲੀਚੀ, ਆੜੂ, ਕਿੰਨ੍ਹ, ਸੇਬ, ਬੇਰੀਆਂ ਅਤੇ ਸੰਤਰੇ ਆਦਿ ਦੇ ਕਈ ਦਰੱਖਤ ਸ਼ਾਮਿਲ ਸਨ ਅਤੇ ਕਈਆਂ ਨੂੰ ਵਧੀਆ ਫ਼ਲ ਵੀ ਲੱਗਾ ਹੋਇਆ ਸੀ, ਪ੍ਰੰਤੂ ਬੀਤੇ ਕੱਲ੍ਹ ਨੇੜਲੇ ਖੇਤ ਵਾਲੇ ਕਿਸਾਨ ਵਲੋਂ ਕਣਕ ਦੇ ਨਾੜ ਨੂੰ ਲਗਾਈ ਗਈ ਅੱਗ, ਤੇਜ਼ ਹਵਾ ਕਾਰਨ ਉਸ ਦੇ ਬਾਗ ਤੱਕ ਵੀ ਪਹੁੰਚ ਗਈ ਅਤੇ ਦੇਖਦੇ ਹੀ ਦੇਖਦੇ ਉੱਥੇ ਖੜ੍ਹੇ ਹਰੇ ਭਰੇ ਰੁੱਖਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ | ਉਨ੍ਹਾਂ ਦੱਸਿਆ ਕਿ ਅੱਗ ਦੀ ਲਪੇਟ ਵਿਚ ਆਉਣ ਕਾਰਨ ਬਹੁਤ ਸਾਰੇ ਦਰੱਖ਼ਤ ਸੜ੍ਹ ਗਏ ਅਤੇ ਉਨ੍ਹਾਂ 'ਤੇ ਲੱਗਾ ਫ਼ਲ ਵੀ ਪੂਰੀ ਤਰਾਂ ਨੁਕਸਾਨਿਆਂ ਗਿਆ | ਉਨ੍ਹਾਂ ਦੱਸਿਆ ਕਿ ਅੱਗ ਕਾਰਨ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈੈ, ਜਿਸ ਲਈ ਉਹ ਸਥਾਨਕ ਐੱਸ.ਡੀ.ਐੱਮ ਦਫ਼ਤਰ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਦੋਸ਼ੀ ਕਿਸਾਨ ਵਿਰੁੱਧ ਬਣਦੀ ਕਾਰਵਾਈ ਦੀ ਅਪੀਲ ਕਰਨਗੇ |
ਪਿਛਲੀ ਖ਼ਬਰ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਦਾ ਕਾਫ਼ਲਾ ਚੰਡੀਗੜ੍ਹ ਰੋਸ ਮਾਰਚ ਲਈ ਗਿਆ ਅਗਲੀ ਖ਼ਬਰ ਚੋਣਾਂ ਦੇ ਮੱਦੇਨਜ਼ਰ ਪੁਲਿਸ ਨੇ ਜਗਰਾਉਂ ਸ਼ਹਿਰ 'ਚ ਫਲੈਗ ਮਾਰਚ ਕੱਢਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।