ਗੁਰੂਸਰ ਸੁਧਾਰ, 16 ਮਈ (ਬਲਵਿੰਦਰ ਸਿੰਘ ਧਾਲੀਵਾਲ)-ਜਤਿੰਦਰਾ ਗਰੀਨਫੀਲਡ ਸਕੂਲ ਗੁਰੂਸਰ ਸੁਧਾਰ ਦੇ 14 ਐੱਨ.ਸੀ.ਸੀ. ਬਟਾਲੀਅਨ ਲੜਕਿਆਂ ਦੇ ਕੈਡਿਟਾਂ ਨੇ ਬਿਹਤਰਨੀਨ ਕਾਰਗੁਜ਼ਾਰੀ ਤੇ ਪ੍ਰਦਰਸ਼ਨ ਸਦਕਾ ਸਭਨਾਂ ਨੇ 'ਏ' ਸਰਟੀਫ਼ਕੇਟ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਪ੍ਰਧਾਨ ਡਾ. ਐੱਚ.ਐੱਸ.ਧਾਲੀਵਾਲ ਨੇ ਵਿਦਿਆਰਥੀ ਕੈਡਿਟਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪ੍ਰਾਪਤੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਸਮਰਪਿਤ ਸਿਖਲਾਈ ਨੂੰ ਦਰਸਾਉਂਦੀ ਹੈ | ਡਾ. ਐੱਚ.ਐੱਸ. ਧਾਲੀਵਾਲ ਤੇ ਪਿ੍ੰ: ਚੰਦਰ ਸ਼ੇਖ਼ਰ ਵਲੋਂ ਸਕੂਲ ਦੇ ਐੱਨ.ਸੀ.ਸੀ. ਕੈਡਿਟਾਂ ਦਾ ਸ਼ਾਨਦਾਰ ਸਨਮਾਨ ਵੀ ਕੀਤਾ ਤੇ ਉਨ੍ਹਾਂ ਨੂੰ ਸਾਰੇ ਖੇਤਰਾਂ ਵਿਚ ਉੱਤਮਤਾ ਲਈ ਯਤਨਸ਼ੀਲ ਰਹਿਣ ਲਈ ਵੀ ਉਤਸ਼ਾਹਿਤ ਕੀਤਾ | ਸਕੂਲ ਵਿਖੇ ਮਾਣ ਅਤੇ ਪ੍ਰੇਰਨਾ ਦੀ ਭਾਵਨਾ ਨਾਲ ਕਰਵਾਏ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਐੱਨ.ਸੀ.ਸੀ. ਵਿਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਦੇਸ਼ ਸੇਵਾ ਦੇ ਮੁੱਲਾਂ ਨੂੰ ਬਰਕਰਾਰ ਰੱਖਣ ਦੀ ਅਪੀਲ ਵੀ ਕੀਤੀ ਗਈ | ਇਸ ਮੌਕੇ 3 ਪੰਜਾਬ ਬਟਾਲੀਅਨ ਦੇ ਸੀ.ਓ. ਕਰਨਲ ਅਜੈ ਕੋਹਲੀ, ਐਡਮਿਸ਼ਨਲ ਅਫ਼ਸਰ ਕਰਨਲ ਜਸਵੀਰ ਪ੍ਰਤਾਪ ਸ਼ਰਮਾ ਅਤੇ ਸੂਬੇਦਾਰ ਮੇਜਰ ਕਰਨੈਲ ਸਿੰਘ ਨੇ ਕੈਡਿਟਾਂ ਨੂੰ ਦਿਲੀ ਮੁਬਾਰਕਬਾਦ ਦਿੱਤੀ | ਸੂਬੇਦਾਰ ਸੋਨੂੰ ਸ਼ਰਮਾ 3 ਪੰਜਾਬ ਬਟਾਲੀਅਨ ਦਾ ਸਰਟੀਫ਼ਿਕੇਟ ਪ੍ਰਕਿਰਿਆ ਵਿਚ ਕੀਮਤੀ ਸਹਿਯੋਗ ਲਈ ਧੰਨਵਾਦ ਕੀਤਾ ਗਿਆ | ਇਸ ਮੌਕੇ ਸਕੂਲ ਸੀ.ਟੋ. ਮੁਸਕਾਨ ਠਾਕੁਰ ਨੇ ਸਕੂਲ ਪ੍ਰਬੰਧਕਾਂ, 3 ਪੰਜਾਬ ਬਟਾਲੀਅਨ ਦੇ ਨਿਰੰਤਰ ਸਹਿਯੋਗ ਤੇ ਉਤਸ਼ਾਹ ਲਈ ਧੰਨਵਾਦ ਕੀਤਾ |