ਚੌਂਕੀਮਾਨ, 17 ਮਈ (ਤੇਜਿੰਦਰ ਸਿੰਘ ਚੱਢਾ)-ਪਿੰਡ ਸਿੱਧਵਾਂ ਖੁਰਦ ਵਿਖੇ ਮੀਰੀ-ਪੀਰੀ ਵੈੱਲਫੇਅਰ ਐਜੂਕੇਸ਼ਨ ਸੁਸਾਇਟੀ (ਯੂ. ਐੱਸ. ਏ.) ਵਲੋਂ ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੂਜਾ ਮੁਫ਼ਤ ਖ਼ੂਨ ਚੈੱਕਅਪ ਕੈਂਪ ਲਗਾਇਆ | ਕੈਂਪ ਦਾ ਉਦਘਾਟਨ ਪਿੰਡ ਦੇ ਸਿੱਧਵਾਂ ਖੁਰਦ ਦੇ ਨੌਜਵਾਨ ਸਰਪੰਚ ਮਨਿੰਦਰ ਸਿੰਘ ਨੋਨੀ ਸਿੱਧਵਾਂ ਵਲੋਂ ਟਰੱਸਟ ਮੈਂਬਰਾਂ ਬਲਵਿੰਦਰ ਸਿੰਘ ਸਿੱਧੂ, ਰਘਬੀਰ ਸਿੰਘ ਸਿੱਧੂ, ਭਗਵੰਤ ਸਿੰਘ, ਫਲਾਈਟ ਲੈਫਟੀਨੈਟ ਸੁਖਮਿੰਦਰ ਸਿੰਘ ਸਿੱਧੂ ਤੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿਚ ਕੀਤਾ | ਕੈਂਪ 'ਚ ਪਿੰਡ ਦੇ 146 ਵਿਅਕਤੀਆਂ ਨੇ ਆਪਣੇ ਖ਼ੂਨ ਦੇ ਸੈਂਪਲ ਜਾਂਚ ਲਈ ਦਿੱਤੇ | ਇਸ ਮੌਕੇ ਟਰੱਸਟ ਦੇ ਮੈਂਬਰਾਂ ਨੇ ਦੱਸਿਆ ਕਿ ਜਾਂਚ ਦੇ ਨਤੀਜੇ ਪ੍ਰਾਪਤ ਹੋਣ ਤੋਂ ਬਾਅਦ ਜੋ ਵਿਕਅਤੀ ਰਿਸਕ ਜ਼ੋਨ 'ਚ ਪਾਏ ਜਾਣਗੇ, ਉਨ੍ਹਾਂ ਨੂੰ ਸਿਹਤਮੰਦ ਜੀਵਨ ਸੈਲੀ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਆਰਥਿਕ ਤੌਰ 'ਤੇ ਲੋੜਵੰਦ ਮਰੀਜ਼ਾਂ ਦੀ ਅਗਲੇ ਇਲਾਜ ਲਈ ਮੱਦਦ ਵੀ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕੇ ਟਰੱਸਟ ਵਲੋਂ ਪਹਿਲਾ ਜਾਂਚ ਕੈਂਪ ਸਿੱਧਵਾਂ ਕਲਾਂ ਵਿਖੇ ਲਗਾਇਆ ਗਿਆ ਸੀ, ਜਿਸ ਵਿਚ 232 ਵਿਅਕਤੀਆਂ ਖ਼ੂਨ ਜਾਂਚ ਦੇ ਸੈਂਪਲ ਦਿੱਤੇੇ ਸਨ | ਉਨ੍ਹਾਂ ਕਿਹਾ ਕਿ ਟਰੱਸਟ ਦਾ ਮੁੱਖ ਉਦੇਸ਼ ਆਪਣੇ ਲੋਕਾਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਤੇ ਬਿਮਾਰੀਆਂ ਤੋਂ ਬਚਾਅ ਲਈ ਪ੍ਰੇਰਿਤ ਕਰਨਾਂ ਹੈ | ਇਸ ਮੌਕੇ ਪਿੰਡ ਸਿੱਧਵਾਂ ਖੁਰਦ ਦੇ ਨੌਜਵਾਨ ਸਰਪੰਚ ਮਨਿੰਦਰ ਸਿੰਘ ਨੋਨੀ ਸਿੱਧਵਾਂ ਨੇ ਮੀਰੀ-ਪੀਰੀ ਵੈੱਲਫੇਅਰ ਐਜੂਕੇਸ਼ਨ ਸੁਸਾਇਟੀ (ਯੂ. ਐੱਸ. ਏ.) ਦਾ ਧੰਨਵਾਦ ਕੀਤਾ ਜੋ ਕਿ ਲੋਕ ਭਲਾਈ ਦੇ ਕੰਮ ਕਰ ਰਹੇ ਹਨ ਜੋ ਕਿ ਸ਼ਲਾਘਾਯੋਗ ਹਨ ਤੇ ਉਨ੍ਹਾਂ ਟਰੱਸਟ ਨੂੰ ਹਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਕੈਂਪ ਦੌਰਾਨ ਪਿੰਡ ਸਿੱਧਵਾਂ ਕਲਾਂ ਤੋਂ ਹਰਮਿੰਦਰ ਸਿੰਘ ਰਾਣਾ ਸਿੱਧੂ ਯੂ. ਐੱਸ. ਏ., ਇੰਦਰਜੀਤ ਸਿੰਘ, ਚੇਅਰਮੈਨ ਬਲਜੀਤ ਸਿੰਘ ਬਿੱਲੂ, ਸਾਬਕਾ ਪੰਚ ਹਰਦੇਵ ਸਿੰਘ ਸਿੱਧੂ, ਨਿਰਮਲ ਸਿੰਘ ਸਿੱਧੂ, ਮਨਪ੍ਰੀਤ ਕੌਰ, ਧਰਮਪ੍ਰੀਤ ਕੌਰ ਅਤੇ ਪਿੰਡ ਸਿੱਧਵਾਂ ਖੁਰਦ ਤੋਂ ਮਾ: ਪਰਮਜੀਤ ਸਿੰਘ ਸਿੱਧੂ, ਸਾਬਕਾ ਸਰਪੰਚ ਹਰਪ੍ਰੀਤ ਸਿੰਘ ਚੀਮਾ, ਪ੍ਰਧਾਨ ਗੁਰਵਿੰਦਰ ਸਿੰਘ ਸਿੱਧਵਾਂ, ਪੰਚ ਬਲਵਿੰਦਰ ਸਿੰਘ, ਖੁਸਵੰਤ ਸਿੰਘ ਫੌਜੀ, ਅੰਮਿ੍ਤਪਾਲ ਸਿੰਘ, ਗੁਰਦੀਪ ਸਿੰਘ ਆਦਿ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ |