ਸਿੱਧਵਾਂ ਬੇਟ, 19 ਮਈ (ਜਸਵੰਤ ਸਿੰਘ ਸਲੇਮਪੁਰੀ)-ਪੰਜਾਬ ਕਾਂਗਰਸ਼ ਕਮੇਟੀ ਦੇ ਜਨਰਲ ਸਕੱਤਰ ਅਤ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਅੱਜ ਮਾਰਕਿਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ, ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ ਬਾਸੀਆਂ ਅਤੇ ਰਿਟਾ: ਪਟਵਾਰੀ ਰਵਿੰਦਰ ਕੁਮਾਰ ਦੀਆਂ ਕੋਸ਼ਿਸ਼ਾਂ ਸਦਕਾ ਬੇਟ ਇਲਾਕੇ 'ਚੋਂ ਜੁੜੇ ਸੈਂਕੜੇ ਵਰਕਰਾਂ ਦੀ ਹਾਜ਼ਰੀ ਵਿਚ 'ਲੋਕ ਆਵਾਜ਼ ਯਾਤਰਾ' ਦੀ ਸ਼ੁਰੂਆਤ ਕੀਤੀ | ਇਸ ਤੋਂ ਪਹਿਲਾਂ ਕੈਪਟਨ ਸੰਧੂ ਸਾਬਕਾ ਚੇਅਰਮੈਨ ਸਿੱਧਵਾਂ ਦੇ ਵੱਡੇ ਭਰਾ ਚਰਨਜੀਤ ਸਿੰਘ ਦੀ ਬੀਤੀ ਰਾਤ ਅਚਾਨਕ ਸੜਕ ਹਾਦਸੇ ਵਿਚ ਹੋਈ ਦਰਦਨਾਕ ਮੌਤ ਦਾ ਦੁੱਖ ਪ੍ਰਗਟ ਕਰਨ ਲਈ ਠੇਕੇਦਾਰ ਨਿਵਾਸ 'ਤੇ ਪੁੱਜੇ ਅਤੇ ਸਮੂਹ ਠੇਕੇਦਾਰ ਭਰਾਵਾਂ ਨਾਲ ਦੁੱਖ ਪ੍ਰਗਟ ਕੀਤਾ | ਉਪਰੰਤ ਉਨ੍ਹਾਂ 'ਲੋਕ ਆਵਾਜ਼ ਯਾਤਰਾ' ਵਿਚ ਪੁੱਜੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅੱਜ ਦੀ ਇਹ 'ਲੋਕ ਆਵਾਜ਼ ਯਾਤਰਾ' ਦਾ ਮੁੱਖ ਮਕਸਦ ਬਦਲਾਅ ਵਾਲੀ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਵਿਰੋਧੀ ਫ਼ੈਸਲਿਆਂ ਅਤੇ ਧੱਕੇਸ਼ਾਹੀਆਂ ਤੋਂ ਆਮ ਲੋਕਾਂ ਨੂੰ ਜਾਗਰੂਕ ਕਰਨਾ ਹੈ | ਉਨ੍ਹਾਂ ਵਰਕਰਾਂ ਨੂੰ ਇਕਜੁੱਟ ਹੋਣ ਦੀ ਅਪੀਲ ਕਰਦੇ ਹੋਏ ਆਖਿਆ ਕਿ ਇਹ ਯਾਤਰਾ 2027 ਦੀਆਂ ਵਿਧਾਬ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਮੁੱਢ ਬੰਨ੍ਹੇਗੀ | ਇਹ 'ਲੋਕ ਆਵਾਜ਼ ਯਾਤਰਾ' ਲਾਗਲੇ ਪਿੰਡ ਸਲੇਮਪੁਰਾ, ਭੁਮਾਲ, ਕੀੜੀ, ਮੁਦਾਰਪੁਰਾ, ਰਾਊਵਾਲ, ਗੋਰਸੀਆਂ ਮੱਖਣ ਆਦਿ ਪਿੰਡਾਂ 'ਚੋਂ ਗੁਜ਼ਰਦੀ ਹੋਈ ਕਸਬਾ ਭੂੰਦੜੀ ਪੁੱਜੀ | ਇਸ ਦੌਰਾਨ ਪੂਰੀ ਗਰਮਜੋਸ਼ੀ ਨਾਲ ਵਰਕਰਾਂ ਨੇ ਕੈਪਟਨ ਸੰਧੂ ਦਾ ਸਵਾਗਤ ਕੀਤਾ | ਇਸ ਮੌਕੇ ਬਲਾਕ ਪ੍ਰਧਾਨ ਪ੍ਰੇਮ ਸਿੰਘ ਬਾਸੀਆਂ, ਕਾਂਗਰਸੀ ਆਗੂ ਦਰਸ਼ਨ ਸਿੰਘ ਬੀਰਮੀ, ਸਾਬਕਾ ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ, ਰਿਟਾ: ਪਟਵਾਰੀ ਰਵਿੰਦਰ ਕੁਮਾਰ, ਗੁਰਪ੍ਰਤਾਪ ਸਿੰਘ, ਸਾਬਕਾ ਸਰਪੰਚ ਜੰਗੀਰ ਸਿੰਘ, ਨਿਰਮਲ ਸਿੰਘ ਗੱਗ ਕਲਾਂ, ਰਿਟਾ: ਕਾਨੂੰਨਗੋ ਹਰਜਿੰਦਰ ਸਿੰਘ, ਸਾਬਕਾ ਬਲਾਕ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ, ਗੋਬਿੰਦ ਸਿੰਘ ਭੁਮਾਲ, ਸਾਬਕਾ ਸਰਪੰਚ ਸੁਰਜੀਤ ਸਿੰਘ ਕੀੜੀ, ਬਲਜਿੰਦਰ ਸਿੰਘ ਬੱਲੀ, ਹਰਜਿੰਦਰ ਸਿੰਘ ਤੂਰ, ਸੁਖਵਿੰਦਰ ਸਿੰਘ ਸੁੱਖਾ ਚੌਧਰੀ, ਪ੍ਰਧਾਨ ਸੰਦੀਪ ਸਿੰਘ, ਹਰਪ੍ਰੀਤ ਸਿੰਘ, ਜਸਵੀਰ ਸਿੰਘ ਲੱਡੂ, ਸਾਬਕਾ ਸਰਪੰਚ ਗੁਰਮੀਤ ਸਿੰਘ ਭੂੰਦੜੀ, ਸਾਬਕਾ ਸੰਮਤੀ ਮੈਂਬਰ ਸੁਰਜੀਤ ਸਿੰਘ, ਸਾਬਕਾ ਸਰਪੰਚ ਗੁਰਚਰਨ ਸਿੰਘ ਅੱਕੂਵਾਲ, ਸਾਬਕਾ ਸਰਪੰਚ ਜਸਵਿੰਦਰ ਸਿੰਘ ਹੁਜਰਾ, ਸਾਬਕਾ ਸਰਪੰਚ ਗੁਰਚਰਨ ਸਿੰਘ ਤਲਵਾੜਾ, ਰਜੇਸ ਕੁਮਾਰ, ਰਕੇਸ਼ ਕੁਮਾਰ, ਬਾਬੂ ਬਾਂਸਲ, ਬੱਬੂ ਕਲਸੀ ਆਦਿ ਤੋਂ ਇਲਾਵਾ ਕਈ ਹੋਰ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ |