20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਜਗਰਾਉਂ ਸ਼ਹਿਰ ਦੇ ਸਾਰੇ ਮੈਡੀਕਲ ਸਟੋਰ ਬੰਦ ਰਹੇ

ਅਜੀਤ ਡੈਸਕ 21-05-2026
ਜਗਰਾਉਂ, 20 ਮਈ (ਸ਼ਮਸ਼ੇਰ ਸਿੰਘ ਗਾਲਿਬ)-ਆਲ ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟ ਐਂਡ ਡਰੱਗਿਸਟ ਦੇ ਸੱਦੇ 'ਤੇ ਦੇਸ਼ ਵਿਆਪੀ ਮੈਡੀਕਲ ਸਟੋਰ ਦੇਸ਼ ਭਰ 'ਚ ਬੰਦ ਰਹੇ | ਇਸ ਸੱਦੇ 'ਤੇ ਜਗਰਾਉਂ ਦੀ ਸਮੂਹ ਕੈਮਿਸਟ ਐਸੋਸੀਏਸ਼ਨ ਜਗਰਾਉਂ ਨੇ ਵੀ ਸਾਰੇ ਮੈਡੀਕਲ ਸਟੋਰ ਆਪਣੀਆਂ ਮੰਗਾਂ ਸਬੰਧੀ ਬੰਦ ਰੱਖੇ | ਇਸ ਸਬੰਧੀ ਜਾਣਕਾਰੀ ਦਿੰਦੇ ਪ੍ਰਧਾਨ ਪੰਕਜ ਅਗਰਵਾਲ ਨੇ ਦੱਸਿਆ ਜਗਰਾਉਂ ਦੇ ਸਾਰੇ ਮੈਡੀਕਲ ਬੰਦ ਰਹੇ, ਸਿਰਫ਼ ਹਸਪਤਾਲਾਂ 'ਚ ਐਮਰਜੈਂਸੀ ਲਈ ਹੀ ਮੈਡੀਕਲ ਖੁੱਲੇ੍ਹ ਸਨ | ਜਗਰਾਉਂ ਦੇ 120 ਵਿਚੋਂ 90 ਮੈਡੀਕਲ ਮੁਕੰਮਲ ਬੰਦ ਰਹੇ ਸਿਰਫ਼ ਹਸਪਤਾਲਾਂ 'ਚ ਚੱਲਦੇ 30 ਮੈਡੀਕਲ ਜ਼ਰੂਰੀ ਸਹੂਲਤਾਂ ਲਈ ਖੁੱਲੇ੍ਹ ਰਹੇ | ਪ੍ਰਧਾਨ ਨੇ ਕਿਹਾ ਗੈਰ ਕਾਨੂੰਨੀ ਈ-ਫਾਰਮੇਸੀ ਦੇ ਵਿਰੋਧ ਕਾਰਨ ਭਾਰਤ ਮੈਡੀਕਲ ਬੰਦ ਕੀਤੇ ਗਏ ਕਿਉਂਕਿ ਭਾਰਤ ਸਰਕਾਰ ਨੇ ਕੋਰੋਨਾ ਕਾਲ 'ਚ ਲੋਕਾਂ ਦੀ ਸਹੂਲਤ ਲਈ ਜੀ.ਐੱਸ.ਆਰ ਤਹਿਤ ਮੈਡੀਕਲ ਸਪਲਾਈ ਆਨਲਾਈਨ ਭੇਜਣੀ ਸ਼ੁਰੂ ਕੀਤੀ ਸੀ, ਪਰ ਸਰਕਾਰ ਨੇ ਇਹ ਗੈਰ ਕਾਨੂੰਨੀ ਆਰਡਰ ਵਾਪਸ ਨਹੀਂ ਲਏ |
ਦੇਸ਼ ਵਿਆਪੀ ਹੜਤਾਲ ਦੇ ਸੱਦੇ 'ਤੇ ਹੰਬੜਾਂ 'ਚ ਦਵਾਈਆਂ ਦੀਆਂ ਦੁਕਾਨਾਂ ਬੰਦ ਰਹੀਆਂ
ਹੰਬੜਾਂ, (ਮੇਜਰ ਹੰਬੜਾਂ)-ਆਲ ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟ ਐਂਡ ਡਰੱਗਿਸਟ ਵਲੋਂ ਦਿੱਤੇ ਗਏ ਦੇਸ਼ ਵਿਆਪੀ ਹੜਤਾਲ ਦੇ ਸੱਦੇ 'ਤੇ ਅੱਜ ਹੰਬੜਾਂ ਕਸਬੇ ਵਿਚ ਮੈਡੀਕਲ ਸਟੋਰ ਪੂਰੀ ਤਰ੍ਹਾਂ ਨਾਲ ਬੰਦ ਰੱਖੇ ਗਏ | ਹੜਤਾਲ ਦੇ ਚੱਲਦੇ ਹੋਏ ਲੋਕਾਂ ਨੂੰ ਮੈਡੀਕਲ ਸਟੋਰਾਂ ਤੋਂ ਦਵਾਈਆਂ ਲੈਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਪ੍ਰੀਤ ਨਰਸਿੰਗ ਹੋਮ ਦੇ ਡਾ. ਸੰਤੋਖ ਸਿੰਘ ਹੀਰਾ ਨੇ ਦੱਸਿਆ ਕਿ ਉਨ੍ਹਾ ਵਲੋਂ ਹੜਤਾਲ ਦਾ ਪੂਰਾ ਸਮਰਥਨ ਕੀਤਾ ਗਿਆ ਹੈ ਕਿਉਂਕਿ ਜੋ ਮੰਗਾਂ ਲਈ ਅੱਜ ਕੈਮਿਸਟ ਦੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ ਹਨ ਉਨ੍ਹਾਂ ਵਿਚ ਨਕਲੀ ਤੇ ਆਨਲਾਈਨ ਦਵਾਈਆਂ ਦੀ ਵਿਕਰੀ 'ਤੇ ਰੋਕ ਲਗਾਉਣ ਦਾ ਮੁੱਦਾ ਹੈ |
ਜਿਸ ਕਾਰਨ ਹੰਬੜਾਂ ਦੇ ਪ੍ਰੀਤ ਮੈਡੀਕਲ ਸਟੋਰ, ਦਿਉਲ ਮੈਡੀਕਲ ਸਟੋਰ, ਰਾਮ ਮੈਡੀਕਲ ਸਟੋਰ, ਚੀਮਾਂ ਮੈਡੀਕਲ ਸਟੋਰ ਸਮੇਤ ਖਹਿਰਾ ਮੈਡੀਕਲ ਸਟੋਰ, ਰਾਜ ਮੈਡੀਕਲ ਆਦਿ ਸਟੋਰ ਬੰਦ ਰੱਖੇ ਗਏ ਤੇ ਸਾਰੀਆਂ ਦਵਾਈਆਂ ਦੀਆਂ ਦੀਆਂ ਦੁਕਾਨਾਂ ਚਲਾਅ ਰਹੇ ਦੁਕਾਨਦਾਰਾਂ ਵਲੋਂ ਬੰਦ ਨੂੰ ਪੂਰਾ ਸਮਰਥਨ ਦਿੱਤਾ | ਡਾ: ਬਸੰਤ ਰਾਮ, ਡਾ: ਗੁਰਜੀਤ ਸਿੰਘ ਵਲੀਪੁਰ ਨੇ ਕਿਹਾ ਕਿ ਹੰਬੜਾਂ 'ਚ ਦਵਾਈਆਂ ਦੀਆਂ ਦੁਕਾਨਾਂ ਮੁਕੰਮਲ ਬੰਦ ਰਹੀਆਂ ਤੇ ਦੇਸ਼ ਵਿਆਪੀ ਹੜਤਾਲ ਦੇ ਚੱਲਦੇ ਹੋਏ ਹੰਬੜਾਂ 'ਚ ਬੰਦ ਦੀ ਕਾਲ ਨੂੰ ਪੂਰਾ ਸਮਰਥਨ ਮਿਲਿਆ |
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਯੁੱਧ ਅਸਰਦਾਰ ਬਣਾਉਣ ਲਈ ਡੀ.ਐੱਸ.ਪੀ. ਦਾਖਾ ਵਲੋਂ ਸਪੋਰਟਸ ਤੇ ਵੈੱਲਫੇਅਰ ਕਲੱਬ ਅਹੁਦੇਦਾਰਾਂ ਨਾਲ ਮੀਟਿ... ਅਗਲੀ ਖ਼ਬਰ ਥਾਰ ਗੱਡੀ ਤੇ ਮੋਟਰਸਾਈਕਲ ਦੀ ਸਿੱਧੀ ਟੱਕਰ 'ਚ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।