15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਡਾ. ਆਰ.ਪੀ. ਚੋਪੜਾ ਦੀ ਯਾਦ 'ਚ ਠੰਢੇ-ਮਿੱਠੇ ਜਲ ਦੀ ਛਬੀਲ ਤੇ ਕੁਲਚਿਆਂ ਦਾ ਲੰਗਰ ਲਗਾਇਆ

ਸਵ: ਡਾ: ਆਰ.ਪੀ. ਚੋਪੜਾ ਦੀ ਬਰਸੀ ਮੌਕੇ ਠੰਢੇ-ਮਿੱਠੇ ਜਲ ਦੀ ਛਬੀਲ, ਕੁਲਚਿਆਂ ਦੇ ਲੰਗਰ ਸਮੇਂ ਡਾ: ਸੰਜੀਵ ਚੋਪੜਾ, ਡਾ: ਰਾਜਨ ਚੋਪੜਾ, ਪ੍ਰਧਾਨ ਮਲਕੀਤ ਸਿੰਘ ਸਿੱਧੂ ਤੇ ਹੋਰ | ਤਸਵੀਰ: ਬਲਵਿੰਦਰ ਸਿੰਘ ਧਾਲੀਵਾਲ <br/> 28-05-2026
ਸ਼ੂਗਰ ਦਾ ਮੁਫ਼ਤ ਜਾਂਚ ਕੈਂਪ ਵੀ ਲਗਾਇਆ


ਗੁਰੂਸਰ ਸੁਧਾਰ, 27 ਮਈ (ਬਲਵਿੰਦਰ ਸਿੰਘ ਧਾਲੀਵਾਲ)-ਕਸਬਾ ਗੁਰੂਸਰ ਸੁਧਾਰ ਦੇ ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਬੱਸ ਸਟੈਂਡ ਨਜ਼ਦੀਕ ਅੱਜ ਸਵ: ਡਾ: ਆਰ.ਪੀ. ਚੋਪੜਾ ਦੀ 28ਵੀ ਬਰਸੀ ਮੌਕੇ ਉਨ੍ਹਾਂ ਦੇ ਸਪੁੱਤਰ ਤੇ ਸਮਾਜ ਸੇਵੀ ਡਾ: ਰਾਜਨ ਚੋਪੜਾ ਵਲੋਂ ਠੰਢੇ-ਮਿੱਠੇ ਜਲ ਦੀ ਛਬੀਲ ਤੇ ਛੋਲੇ ਕੁਲਚਿਆਂ ਦਾ ਲੰਗਰ ਲਗਾਇਆ ਗਿਆ | ਛਬੀਲ ਦਾ ਰਸਮੀ ਉਦਘਾਟਨ ਅਰਦਾਸ ਬੇਨਤੀ ਉਪਰੰਤ ਕਸਬੇ ਦੇ ਨਾਮੀ ਡਾ: ਸੰਜੀਵ ਚੋਪੜਾ ਵਲੋਂ ਕੀਤਾ ਗਿਆ | ਸੇਵਾਦਾਰਾਂ ਨੇ ਇਸ ਮੌਕੇ ਸ਼ਰਧਾ-ਭਾਵਨਾ ਨਾਲ ਰਾਹਗੀਰਾਂ ਨੂੰ ਠੰਢਾ-ਮਿੱਠਾ ਜਲ ਛਕਾਇਆ ਤੇ ਛੋਲੇ ਕੁਲਚੇ ਵਰਤਾਏ | ਚੋਪੜਾ ਨਰਸਿੰਗ ਹੋਮ ਵਿਖੇ ਇਸ ਸਬੰਧੀ ਮੁਫ਼ਤ ਸ਼ੂਗਰ ਜਾਂਚ ਕੈਂਪ ਵੀ ਲਗਾਇਆ ਗਿਆ ਤੇ ਡੇਢ ਸੌ ਤੋਂ ਵਧੇਰੇ ਮਰੀਜ਼ਾਂ ਦੀ ਸ਼ੂਗਰ ਜਾਂਚ ਕੀਤੀ ਗਈ | ਇਸ ਮੌਕੇ ਡਾ: ਰਾਜਨ ਚੋਪੜਾ, ਡਾ: ਸੰਜੀਵ ਚੋਪੜਾ, ਪ੍ਰਧਾਨ ਮਲਕੀਤ ਸਿੰਘ ਸਿੱਧੂ, ਪੰਚ ਰਜਿੰਦਰ ਸਿੰਘ, ਡਾ: ਕਿਰਪਾਲ ਸਿੰਘ, ਸਤਨਾਮ ਸਿੰਘ ਬਾਗਾਂ, ਵਿਕਾਸ ਸ਼ਰਮਾ ਨੀਨੂੰ, ਸੁਨੀਲ ਕੁਮਾਰ ਜੈਨ ਆਦਿ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਸੜਕ ਹਾਦਸੇ ਦੌਰਾਨ ਦੋ ਭੈਣਾਂ ਦੇ ਇਕੱਲੇ ਭਰਾ ਦੀ ਇਟਲੀ 'ਚ ਹੋਈ ਮੌਤ ਅਗਲੀ ਖ਼ਬਰ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ 'ਆਪ' ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ-ਡਾ. ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।