15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਨਗਰ ਕੌਂਸਲ ਚੋਣਾਂ ਦੇ ਨਤੀਜੇ ਕੱਲ੍ਹ-ਆਰ.ਓ. ਚੋਪੜਾ

ਅਜੀਤ ਡੈਸਕ 28-05-2026
ਜਗਰਾਉਂ, 27 ਮਈ (ਸ਼ਮਸ਼ੇਰ ਸਿੰਘ ਗਾਲਿਬ)-26 ਮਈ ਨੂੰ ਹੋਈਆਂ ਜਗਰਾਉਂ ਨਗਰ ਕੌਂਸਲ ਚੋਣਾਂ ਦੇ ਨਤੀਜੇ ਕੱਲ੍ਹ 29 ਮਈ ਨੂੰ ਆਉਣਗੇ | ਇਸ ਸਬੰਧੀ ਬੈਲਟ ਬਾਕਸ ਡੱਬਿਆਂ ਨੂੰ ਸਖ਼ਤ ਸੁਰੱਖਿਆ ਅਤੇ ਕੈਮਰਿਆਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ | ਇਸ ਸਬੰਧੀ ਜਾਣਕਾਰੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਰਵੀ ਕੁਮਾਰ ਚੋਪੜਾ ਨੇ ਕਿਹਾ ਕਿ ਵੋਟਾਂ ਦੀ ਗਿਣਤੀ 8 ਵਜੇ ਸ਼ੁਰੂ ਹੋਵੇਗੀ ਅਤੇ ਸਾਰੇ ਉਮੀਦਵਾਰ ਆਪਣਾ ਇਕ-ਇਕ ਏਜੰਟ ਲੈ ਕੇ ਪਹੁੰਚਣ | ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰਾਂ ਦੀ ਹਾਜ਼ਰੀ 'ਚ ਸਟਰਾਂਗ ਰੂਮ ਖੋਲਿ੍ਹਆ ਜਾਵੇਗਾ | ਉਨ੍ਹਾਂ ਦੱਸਿਆ ਦੀ ਗਿਣਤੀ ਸਬੰਧੀ 14 ਟੇਬਲ ਲਗਾਏ ਗਏ ਹਨ | ਬੂਥ ਵਾਈਜ਼ ਗਿਣਤੀ ਚਾਰ ਰਾਊਾਡਾਂ 'ਚ ਹੋਵੇਗੀ | ਹਰ ਰਾਊਾਡ ਬਾਅਦ ਨਤੀਜਾ ਡਿਸਪਲੇ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਹਰੇਕ ਟੇਬਲ 'ਤੇ ਹਰੇਕ ਉਮੀਦਵਾਰ ਦਾ ਇਕ ਕਾਊਾਟਿੰਗ ਏਜੰਟ ਅਤੇ ਤਿੰਨ ਸਹਾਇਕ ਏਜੰਟ ਹੋਣਗੇ | ਇਸ ਸਮੇਂ ਆਰ.ਓ. ਨੇ ਕਿਹਾ ਕਿ ਹਰ ਉਮੀਦਵਾਰ ਨਤੀਜਿਆਂ ਦੌਰਾਨ ਹਾਜ਼ਰ ਹੋਣ ਵਾਲੇ ਏਜੰਟਾਂ ਦੇ ਕਾਰਡ ਅੱਜ 28 ਤਰੀਕ ਨੂੰ ਐੱਸ.ਡੀ.ਐੱਮ. ਦਫ਼ਤਰ ਜਗਰਾਉਂ ਤੋਂ ਬਣਵਾ ਸਕਣਗੇ | ਉਨ੍ਹਾਂ ਸਾਰਿਆਂ ਮੁਲਾਜ਼ਮਾਂ ਅਤੇ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਜਿੰਨ੍ਹਾਂ ਭਾਈਚਾਰਕ ਸਾਂਝ ਕਾਇਮ ਰੱਖਦਿਆਂ ਵੋਟਾਂ ਦੌਰਾਨ ਆਪਣੀ-ਆਪਣੀ ਜ਼ਿੰਮੇਵਾਰੀ ਸਮਝੀ |
ਪਿਛਲੀ ਖ਼ਬਰ ਨਿਊ ਜੀ.ਐੱਮ.ਟੀ. ਪਬਲਿਕ ਸਕੂਲ ਭੱਠਾਧੂਹਾ ਵਿਖੇ ਇਨਵੈਸਚਰ ਸਮਾਰੋਹ ਕਰਵਾਇਆ ਅਗਲੀ ਖ਼ਬਰ ਸਵਾਮੀ ਰੂਪ ਚੰਦ ਜੈਨ ਸਕੂਲ ਦੇ ਵਿਦਿਆਰਥੀਆਂ ਨੇ ਓਪਨ ਜ਼ਿਲ੍ਹਾ ਵੁਸ਼ੂ ਚੈਂਪੀਅਨਸ਼ਿਪ 'ਚ ਲਹਿਰਾਇਆ ਜਿੱਤ ਦਾ ਝੰਡਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।