ਮਾਛੀਵਾੜਾ ਸਾਹਿਬ, 4 ਜੂਨ (ਰਾਜਦੀਪ ਸਿੰਘ ਅਲਬੇਲਾ)-ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ, ਮਾਛੀਵਾੜਾ ਸਾਹਿਬ 'ਚ ਸੀ.ਬੀ.ਐੱਸ.ਈ. ਬੋਰਡ ਦੀਆਂ ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਸ਼ਾਨਦਾਰ ਨਤੀਜਿਆਂ ਦੀ ਖ਼ੁਸ਼ੀ 'ਚ ਇੱਕ ਵਿਸ਼ੇਸ਼ ਇਨਵੈਸਟਰਜ਼ ਸੈਰੇਮਨੀ ਅਤੇ ਕਰੀਅਰ ਕੌਂਸਲਿੰਗ ਸੈਸ਼ਨ ਕਰਵਾਇਆ ਗਿਆ | ਸਮਾਗਮ 'ਚ ਦੋਵੇਂ ਜਮਾਤਾਂ ਦੇ ਟਾਪਰ ਅਤੇ ਮੈਰਿਟ ਪ੍ਰਾਪਤ ਵਿਦਿਆਰਥੀਆਂ ਨੂੰ ਟਰਾਫ਼ੀਆਂ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ 'ਚ ਵਿਦਿਆਰਥੀਆਂ ਦੇ ਮਾਤਾ-ਪਿਤਾ, ਅਧਿਆਪਕ ਅਤੇ ਸਕੂਲ ਪ੍ਰਬੰਧਕ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ | ਬਾਰ੍ਹਵੀਂ ਜਮਾਤ 'ਚ ਸੋਨਲਪ੍ਰੀਤ ਕੌਰ (96%), ਸੰਗੀਤਾ ਦੇਵੀ (95.8%), ਪੁਸ਼ਪਿੰਦਰ ਕੌਰ (95.5%), ਮਹਿਕਪ੍ਰੀਤ ਕੌਰ (94.6%), ਜਸਮੇਹਕ ਕੌਰ (94.2%), ਅਮਨ ਚੋਪੜਾ (94%), ਅਮਨਜੋਤ ਸਿੰਘ (93.4%), ਤਰਮਨਪ੍ਰੀਤ ਕੌਰ (93.2%), ਗੁਰਲੀਨ ਕੌਰ (92.6%), ਰੂਬੀ (92.4%), ਹਰਮਨਜੋਤ ਸਿੰਘ (92.2%), ਨਵਜੋਤ ਕੌਰ (90.2%), ਭਵਨਪ੍ਰੀਤ ਸਿੰਘ (89.8%), ਅਨਮੋਲ ਰਾਣੀ (89.8%), ਜੈਸਮੀਨ ਕੌਰ (89.6%) ਅਤੇ ਜਸਲੀਨਜੋਤ ਕੌਰ (89.6%) ਨੇ ਸ਼ਾਨਦਾਰ ਅੰਕ ਪ੍ਰਾਪਤ ਕਰ ਕੇ ਸਕੂਲ ਦਾ ਮਾਣ ਵਧਾਇਆ | ਇਸੇ ਤਰ੍ਹਾਂ ਦਸਵੀਂ ਜਮਾਤ 'ਚ ਐਲਵੀਰ ਭੱਟੀ (98.6%), ਪ੍ਰੀਤਪਾਲ ਸਿੰਘ ਭੁੱਟਾਲ (98.4%), ਆਹੁਜ਼ੀ ਚੌਧਰੀ (97.2%), ਅੰਜਲੀਪ੍ਰੀਤ ਕੌਰ (94.6%), ਗੁਰਨੂਰ ਸਿੰਘ (94.4%) ਅਤੇ ਅਜਮੀਤ ਕੌਰ (90.4%) ਨੇ ਸ਼ਾਨਦਾਰ ਨਤੀਜੇ ਹਾਸਲ ਕਰ ਕੇ ਆਪਣੀ ਯੋਗਤਾ ਦਾ ਸਬੂਤ ਦਿੱਤਾ | ਸਮਾਗਮ ਦੌਰਾਨ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਸਟੇਜ 'ਤੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਟਰਾਫ਼ੀਆਂ ਅਤੇ ਸਰਟੀਫਿਕੇਟ ਭੇਟ ਕੀਤੇ ਗਏ | ਮਾਪਿਆਂ ਨੇ ਆਪਣੇ ਬੱਚਿਆਂ ਦੀਆਂ ਉਪਲਬਧੀਆਂ 'ਤੇ ਮਾਣ ਮਹਿਸੂਸ ਕਰਦਿਆਂ ਸਕੂਲ ਪ੍ਰਬੰਧਨ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕਰਵਾਏ ਗਏ ਕਰੀਅਰ ਕੌਂਸਲਿੰਗ ਸੈਸ਼ਨ 'ਚ ਵਿਦਿਆਰਥੀਆਂ ਨੂੰ ਦਸਵੀਂ ਅਤੇ ਬਾਰ੍ਹਵੀਂ ਤੋਂ ਬਾਅਦ ਉਪਲਬਧ ਵੱਖ-ਵੱਖ ਕਰੀਅਰ ਵਿਕਲਪਾਂ, ਉੱਚ ਸਿੱਖਿਆ ਸੰਸਥਾਵਾਂ, ਪ੍ਰੋਫੈਸ਼ਨਲ ਕੋਰਸਾਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਸਕੂਲ ਦੇ ਪਿ੍ੰਸੀਪਲ ਡਾ. ਹਰਪ੍ਰੀਤ ਕੌਰ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਸਾਂਝੀ ਮਿਹਨਤ, ਸਮਰਪਣ ਅਤੇ ਲਗਨ ਦਾ ਨਤੀਜਾ ਹੈ |