25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਹਲਕਾ ਦਾਖਾ 'ਆਪ' ਅਤੇ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਹੇਠ ਸੈਮੀਨਾਰ <br/>

ਜੀ.ਟੀ.ਬੀ ਕਾਲਜ ਦਾਖਾ (ਲੁੁਧਿ:) ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਸੈਮੀਨਾਰ ਦੀ ਇਕੱਤਰਤਾ ਵਿਚਕਾਰ 'ਆਪ' ਦੇ ਹਲਕਾ ਇੰਚਾਰਜ ਡਾ. ਕੇ.ਐੱਨ.ਐੱਸ ਕੰਗ, ਪਰਮਿੰਦਰ ਸਿੰਘ ਸਿੱਧੂ, ਡੀ.ਐੱਸ.ਪੀ ਕਰਨ ਸਿੰਘ ਸੰਧੂ ਤੇ ਹੋਰ | ਤਸਵੀਰ: ਕ੍ਰਿਪਾਲ ਹੰਬੜਾਂ <br/> 06-06-2026
ਮੁੱਲਾਂਪੁਰ-ਦਾਖਾ, 5 ਜੂਨ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ/ਪੰਜਾਬ ਪੁਲਿਸ ਵਲੋਂ ਸਮਾਜਿਕ ਬੁਰਾਈ ਨਸ਼ਿਆਂ ਦੇ ਖਾਤਮੇ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਹੇਠ ਪੁਲਿਸ ਵਲੋਂ ਚੈਕਿੰਗ ਲਈ ਕਾਸੋ ਆਪ੍ਰੇਸ਼ਨ ਦੇ ਨਾਲ ਨਸ਼ਿਆਂ ਦੇ ਮਾੜੇ ਪ੍ਰਭਾਵ ਪ੍ਰਤੀ ਨੌਜਵਾਨਾਂ 'ਚ ਚੇਤੰਨਤਾ ਲਿਆਉਣ ਲਈ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ (ਲੁਧਿ:) ਵਿਖੇ ਸੈਮੀਨਾਰ 'ਚ 'ਆਪ' ਦੇ ਹਲਕਾ ਦਾਖਾ ਇੰਚਾਰਜ ਡਾ. ਕੰਵਲ ਨੈਨ ਸਿੰਘ ਕੰਗ, ਸੰਗਠਨ ਇੰਚਾਰਜ ਪਰਮਿੰਦਰ ਸਿੰਘ ਸਿੱਧਵਾਂ ਬੇਟ, ਕੌਂਸਲਰ ਬਲਵਿੰਦਰ ਸਿੰਘ ਬੱਸਣ, ਦਾਖਾ ਪੁਲਿਸ ਸਬ ਡਵੀਜ਼ਨ ਦੇ ਡੀ.ਐੱਸ.ਪੀ ਕਰਨ ਸਿੰਘ ਸੰਧੂ, ਜ਼ਿਲ੍ਹਾ ਕੋਆਰਡੀਨੇਟਰ ਬਿਕਰਮਜੀਤ ਸਿੰਘ ਥਿੰਦ, ਥਾਣਾ ਦਾਖਾ ਮੁਖੀ ਕੁਲਜਿੰਦਰ ਸਿੰਘ ਗਰੇਵਾਲ, ਥਾਣਾ ਜੋਧਾਂ ਮੁਖੀ ਸਾਹਿਬਮੀਤ ਸਿੰਘ, ਥਾਣਾ ਸਿੱਧਵਾਂ ਬੇਟ ਐੱਸ.ਐੱਚ.ਓ ਅਮਰਜੀਤ ਸਿੰਘ ਗਿੱਲ ਮੌਜੂਦ ਰਹੇ | ਵੱਡੀ ਤਾਆਦ ਨੌਜਵਾਨਾਂ, ਹਲਕਾ ਦਾਖਾ ਨਾਲ ਸਬੰਧਿਤ ਗ੍ਰਾਮ ਪੰਚਾਇਤਾਂ ਦੇ ਪੰਚ, ਸਰਪੰਚ ਸਪੋਰਟ ਅਤੇ ਵੈੱਲਫੇਅਰ ਕਲੱਬਾਂ ਦੇ ਅਹੁਦੇਦਾਰ, ਹੋਰ ਪਤਵੰਤਿਆਂ ਨੂੰ ਸੰਬੋਧਨ ਹੁੰਦਿਆਂ ਡਾ. ਕੇ.ਐੱਨ.ਐੱਸ. ਕੰਗ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਗੈਰ ਕਾਨੂੰਨੀ ਨਸ਼ਿਆਂ ਦੀ ਵਧੀ ਤਸਕਰੀ ਰੋਕਣ ਲਈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਸ਼ਿਆਂ ਦੇ ਖਾਤਮੇ ਦਾ ਤਹੱਈਆ ਕੀਤਾ ਹੋਇਆ | ਡਾ: ਕੰਗ ਨੇ ਕਿਹਾ ਕਿ ਕੋਰੋਨਾ ਵਾਇਰਸ ਵਾਂਗ ਫੈਲਿਆ ਹੋਇਆ ਨਸ਼ਿਆਂ ਦਾ ਵਾਇਰਸ ਰੋਕਣ ਲਈ ਪੰਜਾਬ ਪੁਲਿਸ ਦਾ ਵੀ ਵੱਡਾ ਸਹਿਯੋਗ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੀ ਕਾਰਗੁਜ਼ਾਰੀ ਅਤੇ ਕਾਰਜਸ਼ੈਲੀ ਲੋਕਾਂ ਦੀ ਭਲਾਈ ਵਾਲੀ ਹੋਣ ਕਰਕੇ ਵੋਟਰਾਂ ਦਾ ਭਰੋਸਾ 'ਆਪ' ਆਗੂਆਂ 'ਚ ਬਣਿਆ ਹੋਇਆ | ਨਸ਼ਿਆਂ ਦੀ ਬੁਰਾਈ ਖਤਮ ਕਰਨ ਲਈ ਇਕਜੁੱਟਤਾ ਦੇ ਨਾਲ ਡਾ: ਕੇ.ਐੱਨ.ਐੱਸ ਕੰਗ ਵਲੋਂ ਅਗਲੇ ਮਹੀਨੇ ਹਰ ਇਕ ਨੂੰ ਬੂਟੇ ਲਾਉਣ ਲਈ ਵੀ ਪ੍ਰੇਰਿਆ ਗਿਆ | ਡੀ.ਐੱਸ.ਪੀ. ਕਰਨ ਸਿੰਘ ਸੰਧੂ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਨਸ਼ਾ ਤਸਕਰਾਂ ਦੀਆਂ ਗਿ੍ਫਤਾਰੀਆਂ ਲਈ ਪੰਜਾਬ ਪੁਲਿਸ ਵਲੋਂ ਸੰਜੀਦਗੀ ਨਾਲ ਆਪ੍ਰੇਸ਼ਨ ਕਾਸੋ ਚਲਾਇਆ ਹੋਇਆ ਹੈ | ਡੀ.ਐੱਸ.ਪੀ. ਸੰਧੂ ਨੇ ਕਿਹਾ ਕਿ ਨਸ਼ਿਆਂ ਦੀ ਵਧ ਰਹੀ ਸਮੱਸਿਆ ਰੋਕਣ ਲਈ ਵਿਧਾਨ ਸਭਾ ਹਲਕਾ ਦਾਖਾ ਦੇ ਵੱਖ-ਵੱਖ ਥਾਣਿਆਂ ਵਲੋਂ ਸਾਂਝੀ ਰਣਨੀਤੀ ਤਹਿਤ ਚੈਕਿੰਗ, ਨਾਕਾਬੰਦੀ ਬਾਅਦ ਨਸ਼ੇ ਰੋਕੇ ਜਾਣ ਨੂੰ ਕਾਫੀ ਠੱਲ੍ਹ ਪਈ ਹੈ | ਡੀ.ਐੱਸ.ਪੀ ਸੰਧੂ ਨੇ ਆਪਣਾ ਨਿੱਜੀ ਨੰਬਰ ਮੰਚ ਤੋਂ ਜਨਤਕ ਕਰਦਿਆਂ ਕਿਹਾ ਕਿ ਨਸ਼ਿਆਂ ਦੀ ਵਿਕਰੀ ਵਿਚ ਲੱਗੇ ਵਿਅਕਤੀ ਦੀ ਸੂਹ ਹੋਵੇ ਇਸ ਨੰਬਰ 'ਤੇ ਜਾਣਕਾਰੀ ਦਿੱਤੀ ਜਾਵੇ, ਪੁਲਿਸ ਵਲੋਂ ਜਾਣਕਾਰੀ ਵਾਲੇ ਦਾ ਨਾਂਅ-ਪਤਾ ਗੁਪਤ ਰੱਖਿਆ ਜਾਂਦਾ ਹੈ | ਉਨ੍ਹਾਂ ਨਸ਼ਾ ਮਰੀਜ਼ਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਘਰ ਦਾ ਕੋਈ ਗੱਭਰੂ ਨਸ਼ੇ ਦੀ ਦਲਦਲ ਵਿਚ ਫਸ ਕੇ ਨਸ਼ੇ ਦਾ ਆਦੀ ਹੋ ਗਿਆ ਹੋਵੇ, ਉਸ ਦੀ ਵੀ ਜਾਣਕਾਰੀ ਦਿੱਤੀ ਜਾਵੇ, ਨਸ਼ਾ ਰੋਗੀ ਦੇ ਇਲਾਜ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਸੁਹਿਰਦ ਹੈ | 'ਆਪ' ਦੇ ਸ਼ਹਿਰੀ ਪ੍ਰਧਾਨ ਨਵਲ ਕਿਸ਼ੋਰ, ਬਲਾਕ ਪ੍ਰਧਾਨ ਸੁਖਦੇਵ ਸਿੰਘ ਧਾਲੀਵਾਲ, ਗੁਰਦੀਪ ਸਿੰਘ ਬੜੈਚ, ਮੁਕੇਸ਼ ਬਾਂਸਲ, ਬੇਅੰਤ ਸਿੰਘ ਬਾਸੀਆਂ ਬੇਟ, ਬੂਟਾ ਸਿੰਘ ਧਨੋਆ, ਬਲਬੀਰ ਸਿੰਘ, ਕਈ ਹੋਰ ਬੁਲਾਰਿਆਂ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਹੇਠ ਨਸ਼ਾ ਤਸਕਰਾਂ, ਗੈਂਗਸਟਰਾਂ ਵਿਰੁੱਧ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਆਮ ਜਨਤਾ ਪੁਲਿਸ ਨੂੰ ਸਹਿਯੋਗ ਕਰੇ |

ਪਿਛਲੀ ਖ਼ਬਰ ਮਹਿਲਾ ਅਕਾਲੀ ਆਗੂ ਸੁਖਮਿੰਦਰ ਕੌਰ ਗੁੱਜਰਵਾਲ ਇਸਤਰੀ ਅਕਾਲੀ ਦਲ ਦਾਖਾ ਦੇ ਪ੍ਰਧਾਨ ਬਣੇ ਅਗਲੀ ਖ਼ਬਰ 1984 ਦੇ ਸ਼ਹੀਦਾਂ ਨੂੰ ਸਮਰਪਿਤ ਅਰਦਾਸ ਸਮਾਗਮ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।