27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਅੱਡਾ ਦਾਖਾ ਵਿਖੇ ਐਡਹਾਕ ਕਮੇਟੀ ਫੈੱਡਰੇਸ਼ਨ ਏਟਕ ਦੀ ਜਨਰਲ ਕੌਂਸਲ ਮੀਟਿੰਗ <br/>

ਅੱਡਾ ਦਾਖਾ ਵਿਖੇ ਫੈਡਰੇਸ਼ਨ ਏਟਕ ਐਡਹਾਕ ਕਮੇਟੀ ਲੁਧਿਆਣਾ ਇਕਾਈ ਦੀ ਜਨਰਲ ਕੌਂਸਲ ਮੀਟਿੰਗ ਸਮੇਂ ਸਰਕਲ ਪ੍ਰਧਾਨ ਹਰਵਿੰਦਰ ਸਿੰਘ ਲਾਲੂ, ਗੁਰਮੁੱਖ ਸਿੰਘ, ਚਰਨਜੀਤ ਸਿੰਘ, ਸੋਬਨ ਠਾਕੁਰ, ਕਰਤਾਰ ਸਿੰਘ, ਹੋਰ | ਤਸਵੀਰ: ਕ੍ਰਿਪਾਲ ਹੰਬੜਾਂ <br/> 06-06-2026
ਮੁੱਲਾਂਪੁਰ-ਦਾਖਾ, 5 ਜੂਨ (ਨਿਰਮਲ ਸਿੰਘ ਧਾਲੀਵਾਲ)-ਫੈੱਡਰੇਸ਼ਨ ਏਟਕ ਐਡਹਾਕ ਕਮੇਟੀ ਲੁਧਿਆਣਾ ਇਕਾਈ ਵਲੋਂ ਸਬ ਅਰਬਨ ਸਰਕਲ ਪ੍ਰਧਾਨ ਹਰਵਿੰਦਰ ਸਿੰਘ ਲਾਲੂ, ਪ੍ਰਧਾਨ ਗੁਰਮੁੱਖ ਸਿੰਘ ਪੱਛਮੀ ਸਰਕਲ ਦੀ ਪ੍ਰਧਾਨਗੀ ਹੇਠ ਜਰਨਲ ਕੌਂਸਲ ਮੀਟਿੰਗ ਹੋਈ | ਇਸ ਮੀਟਿੰਗ ਵਿਚ ਜ਼ੋਨ ਕਨਵੀਨਰ ਚਰਨਜੀਤ ਸਿੰਘ, ਸਰਪ੍ਰਸਤ ਸੋਬਨ ਠਾਕੁਰ, ਸੂਬਾ ਆਗੂ ਕਰਤਾਰ ਸਿੰਘ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ | ਸਕੱਤਰ ਖੁਸ਼ਦੀਪ ਸਿੰਘ ਨੇ ਪਿਛਲੀ ਜਥੇਬੰਦਕ ਕਾਰਗੁਜਾਰੀ ਰਿਪੋਰਟ ਪੇਸ਼ ਕੀਤੀ | ਜੁੜੀ ਇਕੱਤਰਤਾ ਨੂੰ ਸੰਬੋਧਨ ਸਮੇਂ ਸੋਬਨ ਠਾਕੁਰ, ਸੂਬਾ ਆਗੂ ਕਰਤਾਰ ਸਿੰਘ ਨੇ ਕਿਹਾ ਕਿ ਜਰਨਲ ਕੌਂਸਲ ਏਜੰਡੇ ਅਨੁਸਾਰ 2 ਘੰਟੇ ਵਿਚ ਕੰਪਲੇਟ ਬ੍ਰੇਕ ਡਾਊਨ ਆਊਟੇਜ ਸੰਬੰਧੀ ਸਮੱਸਿਆ, ਪਿਛਲਾ ਰੀਵਿਊ ਸੰਘਰਸ਼ਾਂ ਸੰਬੰਧੀ ਕੰਟੀਜੈਂਟ, ਸਾਥੀਆਂ ਦਾ ਪਿਛਲਾ ਕੰਟਰੈਕਟਰ ਸਮਾਂ, ਸਰਵਿਸ ਵਿਚ ਨਵੇਂ ਪ੍ਰਮੋਟ ਹੋਏ ਸਹਾਇਕ ਲਾਈਨਮੈਨ ਨੂੰ 35400 ਸਕੇਲ ਲਾਗੂ ਕਰਨ, ਨਵੀਂ ਭਰਤੀ ਮੁਲਾਜ਼ਮਾਂ ਨੂੰ ਛੇਵਾਂ ਪੇ ਸਕੇਲ ਲਾਗੂ ਕਰਵਾਉਣ, ਪੁਰਾਣੀ ਪੈਨਸ਼ਨ ਬਹਾਲ ਕਰਨ, ਤਰਸ ਅਧਾਰ ਦੇ ਭਰਤੀ ਮੁਲਾਜ਼ਮਾਂ ਦੇ ਸੁਲੇਸੀਅਮ ਵਿਆਜ਼ ਖ਼ਤਮ ਕਰਨ, ਪੈਂਡਿੰਗ ਡੀ.ਏ. ਦੇਣ, ਆਊਟਸੋਰਸ ਤੇ ਕੰਟਰੈਕਟ ਮੁਲਾਜ਼ਮਾਂ ਦਾ ਪਿਛਲਾ ਸਮਾਂ ਜੋੜ ਕੇ ਨਿਯਮਾਂ ਮੁਤਾਬਕ ਰੈਗੂਲਰ ਕਰਨ, ਹੋਰ ਮੰਗਾਂ ਦੀ ਪੂਰਤੀ ਲਈ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਜਥੇਬੰਦੀ ਦੀ ਸੂਬਾ ਚੋਣ ਸਮੇਂ ਅਪਣਾਏ ਗੈਰ ਸਿਧਾਂਤਕ ਵਿਵਹਾਰ ਮੁੱਦਿਆਂ 'ਤੇ ਵਿਚਾਰ ਚਰਚਾ ਹੋਈ | ਇਸ ਚਰਚਾ ਸਮੇਂ ਡਵੀਜ਼ਨ, ਸਬ ਡਵੀਜ਼ਨ ਅਹੁਦੇਦਾਰਾਂ ਨੇ ਹਿੱਸਾ ਲੈਂਦਿਆਂ ਚੋਣ ਸਮੇਂ ਗੈਰ ਸਿਧਾਂਤਕ ਵਿਵਹਾਰ 'ਤੇ ਚਿੰਤਾ ਜਾਹਰ ਕੀਤੀ | ਇਸ ਸਮੇਂ ਸਰਕਲ ਆਗੂ ਮਨਜਿੰਦਰ ਸਿੰਘ ਸੋਨਾ, ਕੁਰਮਿੰਦਰ ਸਿੰਘ, ਸੁਖਦੇਵ ਸਿੰਘ, ਦਰਸਪਰੀਤ ਸਿੰਘ ਦਾਖਾ, ਜ਼ੋਨ ਆਗੂ ਜਗਮੋਹਣ ਸਿੰਘ, ਗੁਰਮੇਲ ਸਿੰਘ ਵਿਰਕ ਦਾਖਾ, ਬੇਅੰਤ ਸਿੰਘ, ਜਸਪਾਲ ਸਿੰਘ, ਸਾਧੂ ਸਿੰਘ ਰਾਏਕੋਟ, ਬਲਕਾਰ ਸਿੰਘ, ਜਰਨੈਲ ਸਿੰਘ ਜਗਰਾਓ, ਗੁਰਮੀਤ ਸਿੰਘ, ਕਰਨੈਲ ਸਿੰਘ, ਜਸਵਿੰਦਰ ਸਿੰਘ, ਗੁਰਮੀਤ ਸਿੰਘ ਲਲਤੋਂ ਕਲਾਂ ਸਮੇਤ ਸਾਰੀਆਂ ਸਬ ਡਵੀਜ਼ਨਾਂ ਦੇ ਪ੍ਰਧਾਨ, ਸਕੱਤਰ, ਕੈਸ਼ੀਅਰ, ਹੋਰਨਾਂ ਨੇ ਜਥੇਬੰਦੀ ਐਡਹਾਕ ਕਮੇਟੀ ਨਾਲ ਇਕਜੁੱਟਤਾ ਪ੍ਰਗਟਾਈ |

ਪਿਛਲੀ ਖ਼ਬਰ 'ਕਲੀਨ ਪੰਜਾਬ, ਪ੍ਰਾਊਡ ਪੰਜਾਬ' ਮੁਹਿੰਮ ਨੂੰ ਕਾਮਯਾਬ ਬਣਾਉਣ ਸੰਬੰਧੀ ਐਸ. ਡੀ. ਐਮ. ਨੇ ਵੱਖ-ਵੱਖ ਸੰਸਥਾਵਾਂ ਨਾਲ ਕੀਤੀ... ਅਗਲੀ ਖ਼ਬਰ ਸਿਹਤ ਵਿਭਾਗ ਤੇ ਨਗਰ ਕੌਂਸਲ ਦੀ ਟੀਮ ਨੇ ਡੇਂਗੂ ਦੀ ਰੋਕਥਾਮ ਸੰਬੰਧੀ ਲੋਕਾਂ ਨੂੰ ਕੀਤਾ ਜਾਗਰੂਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।