30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਪੇਂਡੂ ਮਜ਼ਦੂਰ ਯੂਨੀਅਨ ਨੇ ਚਿੱਟੇ ਦੇ ਕਹਿਰ ਵਿਰੁੱਧ ਦਿੱਤਾ ਲਾਮਬੰਦੀ ਦਾ ਸੱਦਾ

ਪਿੰਡ ਰਸੂਲਪੁਰ ਵਿਖੇ ਚਿੱਟੇ ਨਸ਼ੇ ਵਿਰੁੱਧ ਲਾਮਬੰਦੀ ਕਰਨ ਸਮੇਂ ਪੇਂਡੂ ਮਜ਼ਦੂਰ ਯੂਨੀਅਨ ਦੇ ਵਰਕਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ | ਤਸਵੀਰ: ਛਿੰਦਾ <br/> 07-06-2026
ਜਗਰਾਉਂ/ਹਠੂਰ, 6 ਜੂਨ (ਗੁਰਦੀਪ ਸਿੰਘ ਮਲਕ, ਜਸਵਿੰਦਰ ਸਿੰਘ ਛਿੰਦਾ)-ਚਿੱਟੇ ਦੀ ਭਿਆਨਕ ਅੱਗ ਤੋਂ ਨੌਜਵਾਨ ਮੁੰਡਿਆਂ ਨੂੰ ਬਚਾਉਣ ਅਤੇ ਜਾਗਰੂਕ ਕਰਨ ਲਈ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਜਗਰਾਉਂ ਸ਼ਹਿਰ ਦੇ ਨਾਲ-ਨਾਲ ਪਿੰਡ ਰਸੂਲਪੁਰ, ਮੱਲ੍ਹਾ, ਲੱਖਾ ਅਤੇ ਮਾਣੂੰਕੇ ਵਿਖੇ ਮਜ਼ਦੂਰਾਂ ਬਸਤੀਆਂ 'ਚ ਮੀਟਿੰਗਾਂ ਕਰਕੇ ਚਿੱਟੇ ਤੋਂ ਨੌਜਵਾਨੀ ਨੂੰ ਬਚਾਉਣ, ਚਿੱਟਾ ਪੀਣ ਵਾਲਿਆਂ ਦੇ ਇਲਾਜ ਅਤੇ ਚਿੱਟੇ ਕਾਰਨ ਮਰਨ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਅਤੇ ਚਿੱਟੇ ਦੇ ਭਿਆਨਕ ਨਸ਼ੇ 'ਤੇ ਪੂਰਨ ਰੋਕ ਲਾਉਣ ਆਦਿ ਮੰਗਾਂ ਨੂੰ ਲੈ ਕੇ ਸਮੂਹ ਲੋਕਾਂ ਨੂੰ ਇਕੱਤਰ ਹੋ ਕੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਐੱਸ.ਡੀ.ਐੱਮ ਜਗਰਾਉਂ ਨੂੰ ਮੰਗ ਪੱਤਰ ਦੇਣ ਲਈ 8 ਜੂਨ ਨੂੰ ਜਗਰਾਉਂ ਪਹੁੰਚਣ ਦਾ ਸੱਦਾ ਦਿੱਤਾ | ਇਸ ਮੌਕੇ ਜਥੇਬੰਦੀ ਦੇ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ, ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਚਿੱਟੇ ਦੇ ਭਿਆਨਕ ਦੈਂਤ ਵਿਰੁੱਧ ਆਮ ਲੋਕਾਂ ਨੂੰ ਨਾਲ ਲੈ ਕੇ ਲੰਬੇ ਸੰਘਰਸ਼ ਕਰਨ ਦੀ ਜ਼ਰੂਰਤ ਹੈ | ਉਨ੍ਹਾਂ 8 ਜੂਨ ਨੂੰ ਇਸ ਸਬੰਧੀ ਮੰਗ ਪੱਤਰ ਦੇਣ ਲਈ ਸਵੇਰੇ 11 ਵਜੇ ਜਗਰਾਉਂ ਬੱਸ ਸਟੈਂਡ ਇਕੱਤਰ ਹੋਣ ਦਾ ਸੱਦਾ ਦਿੱਤਾ | ਇਸ ਮੌਕੇ ਗੁਰਮੀਤ ਸਿੰਘ ਮੱਲ੍ਹਾ, ਡਾ: ਪਾਲ ਸਿੰਘ, ਪਰਮਜੀਤ ਸਿੰਘ, ਜੋਗਿੰਦਰ ਸਿੰਘ, ਨਿਰਮਲ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਬਲਾਕ ਰਾਏਕੋਟ ਦਾ ਇਜਲਾਸ ਅਗਲੀ ਖ਼ਬਰ ਗੈਸ, ਪੈਟਰੋਲ ਤੇ ਘਰੇਲੂ ਵਸਤੂਆਂ ਦੇ ਵਧਦੇ ਭਾਅ ਕਾਰਨ ਲੋਕ ਪ੍ਰੇਸ਼ਾਨ-ਤਲਵਾੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।