29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਪਿੰਡ ਤਲਵਾੜਾ ਵਿਖੇ 21 ਨੂੰ ਸੱਭਿਆਚਾਰਕ ਮੇਲੇ 'ਤੇ ਹੋਵੇਗਾ ਮਹਾਂ ਦੰਗਲ, ਨਾਮਵਰ ਪਹਿਲਵਾਨ ਦਿਖਾਉਣਗੇ ਜੌਹਰ

ਅਜੀਤ ਡੈਸਕ 07-06-2026
ਭੂੰਦੜੀ, 6 ਜੂਨ (ਕੁਲਦੀਪ ਸਿੰਘ ਮਾਨ)-ਬਾਬਾ ਜੋਗੀ ਪੀਰ ਅਤੇ ਬਾਬਾ ਸ਼ੂਹਰ ਕਤਾਲ ਜੀ ਦੀ ਦਰਗਾਹ 'ਤੇ ਹਰ ਸਾਲ ਦੀ ਤਰ੍ਹਾਂ ਸੱਭਿਆਚਾਰਕ ਮੇਲਾ ਤੇ ਮਹਾਂ ਦੰਗਲ ਅਤੇ ਛਿੰਝ ਮੇਲਾ 21 ਜੂਨ 2026, ਦਿਨ ਐਤਵਾਰ ਪਿੰਡ ਤਲਵਾੜਾ (ਲੁਧਿਆਣਾ) ਵਿਖੇ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਪ੍ਰਧਾਨ ਗੁਰਨਾਮ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ ਤਲਵਾੜਾ ਨੇ ਦੱਸਿਆ ਕਿ ਇਸ ਮੇਲੇ ਵਿੱਚ ਨਾਮਵਰ ਗਾਇਕ ਆਪਣੀ ਹਾਜ਼ਰੀ ਲਗਾਉਣਗੇ ਅਤੇ ਸ਼ਾਮ ਨੂੰ ਦੰਗਲ ਵਿਚ ਪੰਜਾਬ ਦੇ ਪ੍ਰਸਿੱਧ ਪਹਿਲਵਾਨ ਆਪਣੀ ਤਾਕਤ ਅਤੇ ਕੁਸ਼ਤੀ ਕਲਾ ਦਾ ਪ੍ਰਦਰਸ਼ਨ ਕਰਨਗੇ | ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਮੁੱਖ ਕੁਸ਼ਤੀਆਂ ਵਿਚ ਅਕਾਸ਼ ਸ਼ਾਕੋਟ ਅਤੇ ਹਰਜੀਤ ਲੀਲੂ, ਸਰਕਲ ਸਿੰਘਾਂ ਬੇਟ ਅਤੇ ਹੋਰ ਪਹਿਲਵਾਨਾਂ ਵਿਚਕਾਰ ਰੌਮਾਂਚਕ ਮੁਕਾਬਲੇ ਹੋਣਗੇ | ਇਸ ਤੋਂ ਇਲਾਵਾ ਹੋਰ ਵੀ ਕਈ ਨਾਮਵਰ ਪਹਿਲਵਾਨ ਅਖਾੜੇ ਵਿਚ ਆਪਣਾ ਜ਼ੌਹਰ ਦਿਖਾਉਣਗੇ | ਕੁਸ਼ਤੀ ਦੰਗਲ ਦੇ ਸੰਚਾਲਕ ਗੁਰਮੀਤ ਸਿੰਘ ਪਹਿਲਵਾਨ ਅਤੇ ਸਿੰਘਾਂ ਬੇਟ ਨੇ ਇਲਾਕਾ ਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਦੰਗਲ ਦਾ ਆਨੰਦ ਮਾਣਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਜੇ ਕਿਸੇ ਪਹਿਲਵਾਨ ਦਾ ਫ਼ੈਸਲਾ ਮਨਜ਼ੂਰ ਨਾ ਹੋਵੇ ਤਾਂ ਉਹ ਪ੍ਰਧਾਨਾਂ ਦੇ ਅਖ਼ਤਿਆਰ 'ਤੇ ਫ਼ੈਸਲਾ ਹੋਵੇਗਾ | ਇਸ ਮੌਕੇ ਚਰਨਜੀਤ ਸਿੰਘ, ਪਿ੍ਤਪਾਲ ਸਿੰਘ, ਮਨਜੀਤ ਸਿੰਘ, ਕੁਲਦੀਪ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 1984 ਦੇ ਘੱਲੂਘਾਰੇ ਸੰਬੰਧੀ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਅਪ੍ਰੈਂਟਿਸ ਲਾਈਨਮੈਨ ਯੂਨੀਅਨ ਦੇ ਧਰਨਾਕਾਰੀਆਂ 'ਤੇ ਲਾਠੀਚਾਰਜ ਖ਼ਿਲਾਫ਼ ਮੰਡੀ ਮੁੱਲਾਂਪੁਰ 'ਚ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।