11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਏਕਤਾ ਭਲਾਈ ਕਮੇਟੀ ਚਮਿੰਡਾ ਵਲੋਂ ਹੋਣਹਾਰ ਬੱਚਿਆਂ ਦਾ ਸਨਮਾਨ

ਅਜੀਤ ਡੈਸਕ 09-06-2026
ਜੋਧਾਂ, 8 ਜੂਨ (ਗੁਰਵਿੰਦਰ ਸਿੰਘ ਹੈਪੀ)-ਏਕਤਾ ਭਲਾਈ ਕਮੇਟੀ ਪਿੰਡ ਚਮਿੰਡਾ ਵਲੋਂ ਸੈਸ਼ਨ 2025-26 ਦੌਰਾਨ ਸਰਕਾਰੀ ਹਾਈ ਸਕੂਲ ਚਮਿੰਡਾ, ਬੱਲੋਵਾਲ ਦੇ ਅੱਠਵੀਂ ਤੇ ਦਸਵੀਂ ਜਮਾਤ ਦੇ ਪੜ੍ਹਾਈ 'ਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਦਾ ਨਕਦ ਰਾਸ਼ੀ, ਟਰਾਫ਼ੀਆਂ ਤੇ ਸਟੇਸ਼ਨਰੀ ਨਾਲ ਸਨਮਾਨ ਕੀਤਾ | ਸੂਬੇਦਾਰ ਪ੍ਰਧਾਨ ਜਗਜੀਤ ਸਿੰਘ, ਕੈਪਟਨ ਗੁਰਦੀਪ ਸਿੰਘ ਸਾਬਕਾ ਸਰਪੰਚ ਤੇ ਮਾ. ਖ਼ੁਸ਼ਹਾਲ ਸਿੰਘ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ, ਅਗਾਂਹਵਧੂ ਸਰਗਰਮੀਆਂ ਤੇ ਦੇਸ਼ ਭਗਤੀ ਦੇ ਜਜ਼ਬੇ ਪ੍ਰਤੀ ਵੀ ਜਾਗਰੂਕ ਕੀਤਾ | ਡਾ. ਨਾਜ਼ਰ ਸਿੰਘ ਤੇ ਪਰਿਵਾਰ ਵਲੋਂ ਵੀ ਬੱਚਿਆਂ ਦੀ ਹੌਸਲਾ ਅਫ਼ਜਾਈ ਕੀਤੀ ਗਈ | ਸੂਬੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਇਸ ਸੰਸਥਾ ਵਲੋਂ ਹਰ ਸਾਲ ਹੀ ਬੱਚਿਆਂ ਦੇ ਸਨਮਾਨ ਤਹਿਤ ਸਮਾਗਮ ਤੇ ਕਾਰਗਿਲ ਦਿਵਸ ਵੀ ਮਨਾਇਆ ਜਾਂਦਾ ਹੈ | ਇਸ ਮੌਕੇ ਗ੍ਰਾਮ ਪੰਚਾਇਤ ਦੇ ਨੁਮਾਇੰਦੇ ਪੰਚ ਗੁਰਪਾਲ ਸਿੰਘ ਸਿੱਧੂ, ਨੰਬਰਦਾਰ ਉਜਾਗਰ ਸਿੰਘ, ਬੀਬੀ ਮਨਜੀਤ ਕੌਰ, ਕੈਪਟਨ ਸ਼ਿੰਗਾਰਾ ਸਿੰਘ, ਸੂਬੇਦਾਰ ਜਗਜੀਤ ਸਿੰਘ, ਸੂਬੇਦਾਰ ਦਰਸ਼ਨ ਸਿੰਘ ਖ਼ਜ਼ਾਨਚੀ, ਦਰਬਾਰਾ ਸਿੰਘ, ਜਸਵੀਰ ਸਿੰਘ, ਜਸਵੰਤ ਸਿੰਘ, ਸ਼ਿੰਗਾਰਾ ਸਿੰਘ, ਮਹਿੰਦਰ ਸਿੰਘ, ਭਜਨ ਸਿੰਘ, ਹਰਬੰਸ ਸਿੰਘ, ਗੁਰਜੀਤ ਸਿੰਘ, ਭਗਵੰਤ ਸਿੰਘ, ਨਿਰਮਲ ਸਿੰਘ, ਮਿਲਖੀ ਸਿੰਘ, ਸੱਜਣ ਸਿੰਘ, ਮਾ. ਰਮਨਦੀਪ ਸਿੰਘ, ਸਰਬਜੀਤ ਸਿੰਘ ਆਦਿ ਹਾਜ਼ਰ ਸਨ¢
ਪਿਛਲੀ ਖ਼ਬਰ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਨੌਜਵਾਨਾਂ ਨਾਲ ਕਾਨੂੰਨ ਨੂੰ ਛਿੱਕੇ ਟੰਗ ਕੇ ਜਾਨਵਰਾਂ ਵਰਗਾ ਸਲੂਕ ਕਰਨਾ ਮੰਦਭਾਗਾ-... ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।