11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਨਾਨਕਸਰ ਸੰਪਰਦਾਇ ਪੰਜ ਤਖ਼ਤ ਸਾਹਿਬਾਨਾਂ ਨੂੰ ਸਰਵਉੱਚ ਮੰਨਦੀ-ਬਾਬਾ ਹਰਬੰਸ ਸਿੰਘ ਨਾਨਕਸਰ

ਅਜੀਤ ਡੈਸਕ 09-06-2026
ਜਗਰਾਉਂ, 8 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਨਾਨਕਸਰ ਭਗਤੀ ਦਾ ਘਰ ਹੈ | ਇਥੇ ਕਿਸੇ ਦੇਹਧਾਰੀ ਦੀ ਨਹੀਂ ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ-ਨਾਜ਼ਰ ਗੁਰੂ ਮੰਨ ਕੇ ਸੇਵਾ ਕੀਤੀ ਜਾਂਦੀ ਹੈ | ਇਹ ਸੇਵਾ ਕੋਈ ਕਰਮ ਕਾਂਡ ਨਹੀਂ ਹੈ | ਇਹ ਭਾਵਨਾ ਤਹਿਤ ਕੀਤੀ ਜਾਂਦੀ ਹੈ | ਇੰਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਬਾਬਾ ਹਰਬੰਸ ਸਿੰਘ ਨਾਨਕਸਰ ਵਾਲਿਆਂ ਨੇ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਨਾਨਕਸਰ ਸੰਪਰਦਾਇ ਪੰਜ ਤਖ਼ਤ ਸਾਹਿਬਾਨਾਂ ਨੂੰ ਸਰਵ ਉੱਚ ਮੰਨਦੀ ਹੈ | ਇਥੋਂ ਆਏ ਹਰ ਹੁਕਮਨਾਮੇ ਨੂੰ ਗੁਰੂ ਦਾ ਹੁਕਮ ਸਮਝ ਕੇ ਮੰਨਿਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਪਹਿਲਾਂ ਪੰਗਤ ਫਿਰ ਸੰਗਤ ਦੇ ਸਿਧਾਂਤ ਨੂੰ ਮੰਨ ਕੇ ਮਹੰਤ ਪ੍ਰਤਾਪ ਸਿੰਘ ਰਿਹਾਇਸ਼ ਨਾਨਕਸਰ ਵਿਖੇ 24 ਘੰਟੇ ਲੰਗਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠਾਂ ਦੀ ਲੜੀਆਂ ਚੱਲਦੀਆਂ ਹਨ | ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਸਹੂਲਤ ਲਈ ਇਥੇ ਰਿਹਾਇਸ਼, ਪਾਰਕਿੰਗ ਅਤੇ ਡਾਕਟਰੀ ਸਹੂਲਤਾਂ ਆਦਿ ਦੇ ਵੀ ਮੁਕੰਮਲ ਪ੍ਰਬੰਧ ਹਨ | ਉਨ੍ਹਾਂ ਦੱਸਿਆ ਕਿ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਇਥੇ ਕੋਈ ਲੰਗਰ ਤਿਆਰ ਨਹੀਂ ਕੀਤਾ ਜਾਂਦਾ ਬਲਕਿ ਸੰਗਤਾਂ ਆਪਣੇ ਘਰਾਂ 'ਚੋਂ ਤਿਆਰ ਕਰਕੇ ਲਿਆਉਂਦੀਆਂ ਹਨ |
ਪਿਛਲੀ ਖ਼ਬਰ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਨੌਜਵਾਨਾਂ ਨਾਲ ਕਾਨੂੰਨ ਨੂੰ ਛਿੱਕੇ ਟੰਗ ਕੇ ਜਾਨਵਰਾਂ ਵਰਗਾ ਸਲੂਕ ਕਰਨਾ ਮੰਦਭਾਗਾ-... ਅਗਲੀ ਖ਼ਬਰ ਪਿੰਡ ਮੱਲ੍ਹਾ ਵਿਖੇ ਐਂਟੀ ਮਲੇਰੀਆ ਕੈਂਪ ਲਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।