11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਹੰਬੜਾਂ ਨੇੜਲੇ ਪਿੰਡਾਂ 'ਚ ਕਿਸਾਨਾਂ ਵਲੋਂ ਝੋਨਾ ਲਗਾਏ ਜਾਣ ਦੇ ਕੰਮਾਂ ਦੀ ਤੇਜ਼ੀ ਨਾਲ ਕੀਤੀ ਸ਼ੁਰੂਆਤ

ਅਜੀਤ ਡੈਸਕ 09-06-2026
ਹੰਬੜਾਂ, 8 ਜੂਨ (ਮੇਜਰ ਹੰਬੜਾਂ)-ਲੁਧਿਆਣਾ ਜ਼ਿਲ੍ਹੇ ਦੇ ਕਸਬਾ ਹੰਬੜਾਂ ਨੇੜਲੇ ਪਿੰਡਾਂ 'ਚ ਕਿਸਾਨਾਂ ਵਲੋਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਝੋਨਾ ਲਗਾਉਣ ਦੀ ਦਿੱਤੇ ਸਮੇਂ ਅਨੁਸਾਰ ਝੋਨੇ ਦੀ ਲਵਾਈ ਦੇ ਕੰਮਾਂ 'ਚ ਤੇਜ਼ੀ ਲਿਆਂਦੀ ਗਈ ਹੈ | ਹੰਬੜਾਂ ਦੇ ਆਸ-ਪਾਸ ਦੇ ਪਿੰਡਾਂ ਦੇ ਨਾਲ ਪਿੰਡ ਵਲੀਪੁਰ ਕਲਾਂ 'ਚ 'ਅਜੀਤ' ਦੀ ਟੀਮ ਵਲੋਂ ਪੁੱਜ ਕੇ ਦੇਖਿਆ ਗਿਆ ਕਿ ਕਿਸਾਨਾਂ ਵਲੋਂ ਖੇਤਾਂ 'ਚ ਕੱਦੂ ਕੀਤੇ ਜਾ ਰਹੇ ਹਨ ਤੇ ਬਹੁਤੇ ਥਾਂਵਾਂ 'ਤੇ ਕਿਸਾਨ ਝੋਨੇ ਦੀ ਲਵਾਈ ਕਰਦੇ ਦੇਖੇ ਗਏ | ਪਿੰਡ ਵਲੀਪੁਰ ਕਲਾਂ ਦੇ ਅਗਾਂਹਵਧੂ ਕਿਸਾਨ ਹਰਜਿੰਦਰ ਸਿੰਘ ਖੈਹਿਰਾ ਖੇਤਾਂ 'ਚ ਝੋਨੇ ਦੀ ਲਵਾਈ ਦੇ ਕੰਮਾਂ 'ਚ ਲੱਗੇ ਹੋਏ ਸਨ ਤੇ ਇਸੇ ਤਰ੍ਹਾਂ ਕਿਸਾਨ ਸਾਵਣ ਸਿੰਘ ਧਾਲੀਵਾਲ ਅਤੇ ਹੰਬੜਾਂ ਦੇ ਅਗਾਂਹਵਧੂ ਕਿਸਾਨ ਗੁਰਤੇਜ ਸਿੰਘ ਗਿੱਲ ਜਿਨ੍ਹਾਂ ਵਲੋਂ 90 ਏਕੜ 'ਚ ਝੋਨੇ ਦੀ ਲਵਾਈ ਦੇ ਕੰਮ ਸ਼ੁਰੂ ਕਰ ਦਿੱਤੇ ਗਏ ਹਨ ਤੇ ਜ਼ਿਆਦਾਤਰ ਕਿਸਾਨ ਹੱਥੀ ਝੋਨੇ ਦੀ ਲਵਾਈ ਦੇ ਕੰਮਾਂ ਨੂੰ ਸਿਰੇ ਚਾੜ ਰਹੇ ਹਨ | ਉਕਤ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਲਵਾਈ ਦੇ ਚੱਲ ਰਹੇ ਕੰਮਾਂ ਨੂੰ ਦੇਖਦਿਆਂ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ | ਇਸੇ ਤਰ੍ਹਾਂ ਨਾਲ ਲੱਗਦੇ ਹੋਰ ਪਿੰਡਾਂ 'ਚ ਵੀ ਝੋਨੇ ਦੀ ਲਵਾਈ ਦੇ ਕੰਮਾਂ 'ਚ ਕਿਸਾਨਾਂ ਵਲੋਂ ਤੇਜ਼ੀ ਲਿਆਂਦੀ ਜਾ ਚੁੱਕੀ ਹੈ |
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਭਰੋਵਾਲ ਕਲਾਂ ਵਿਖੇ 20 ਕਿੱਲੋਵਾਟ ਸੋਲਰ ਸਿਸਟਮ ਦਾ ਉਦਘਾਟਨ ਅਗਲੀ ਖ਼ਬਰ ਆਲੂਆਂ 'ਚ ਪਿਆ ਘਾਟਾ ਕੀ! ਪੂਰਾ ਕਰੇਗੀ ਮੱਕੀ ਦੀ ਬੰਪਰ ਫ਼ਸਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।