26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪ੍ਰਧਾਨ ਮੰਤਰੀ ਸੁਰੱਖਿਅਤ ਮਾਤਿ੍ਤਵ ਅਭਿਆਨ ਦੇ 10 ਸਾਲ ਪੂਰੇ ਹੋਣ ਦੇ ਮੌਕੇ ਵਿਸ਼ੇਸ਼ ਸਮਾਗਮ <br/>

ਅਜੀਤ ਡੈਸਕ 10-06-2026
ਖੰਨਾ, 9 ਜੂਨ (ਹਰਜਿੰਦਰ ਸਿੰਘ ਲਾਲ)-ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸੁਦੀਪ ਸਿੱਧੂ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸੀ. ਐਚ. ਸੀ ਮਾਨੂੰਪੁਰ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਿ੍ਤਵ ਅਭਿਆਨ ਦੇ 10 ਸਾਲ ਪੂਰੇ ਹੋਣ ਦੇ ਮੌਕੇ ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸੁਦੀਪ ਸਿੱਧੂ ਨੇ ਦੱਸਿਆ ਕੇ ਇਹ ਅਭਿਆਨ 9 ਜੂਨ 20216 ਨੂੰ ਸ਼ੁਰੂ ਕੀਤਾ ਗਿਆ ਸੀ | ਜਿਸ ਅਧੀਨ ਹਰ ਮਹੀਨੇ 9 ਤਰੀਕ ਨੂੰ ਵਿਸ਼ੇਸ਼ ਕੈਪ ਲਗਾਇਆ ਜਾਂਦਾ ਹੈ | ਜਿਸ ਵਿੱਚ ਗਰਭਵਤੀ ਔਰਤਾਂ ਦੀ ਮੁਫ਼ਤ ਜਾਂਚ ਕੀਤੀ ਜਾਂਦੀ ਹੈ | ਇਸਤੋਂ ਇਲਾਵਾ ਉੱਚ ਜੋਖ਼ਮ ਵਾਲੀਆ ਗਰਭ ਅਵਸਥਾਵਾਂ ਦੀ ਪਛਾਣ, ਲੋੜੀਦੇ ਲੈਬ ਟੈਸ, ਅਲਟਰਾਸਾਉਂਡ ਅਤੇ ਸਲਾਹ ਮਸ਼ਵਰਾ ਮੁਹੱਈਆ ਕਰਵਾਇਆ ਜਾਂਦਾ ਹੈ | ਇਸ ਨਾਲ ਮਾਂ ਅਤੇ ਬੱਚੇ ਦੀ ਸਿਹਤ ਸੁਰੱਖਿਅਤ ਬਣਾਉਣ ਵਿੱਚ ਵੱਡੀ ਮਦਦ ਮਿਲਦੀ ਹੈ | ਪਿਛਲੇ 10 ਸਾਲਾ ਦੌਰਾਨ ਇਸ ਮੁਹਿੰਮ ਅਧੀਨ ਸੀ. ਐੱਚ. ਸੀ. ਮਾਨੂੰਪੁਰ ਅਧੀਨ ਪੈਂਦੇ ਸਿਹਤ ਕੇਂਦਰਾਂ ਤੇ ਹਜ਼ਾਰਾਂ ਗਰਭਵਤੀ ਮਹਿਲਾਵਾਂ ਤੱਕ ਗੁਣਵੱਤਾ ਭਰੀ ਜੱਚਾ ਸੇਵਾਵਾਂ ਪਹੁੰਚਾਈਆਂ ਗਈਆਂ ਹਨ | ਇਸਨੇ ਉੱਚ ਜੋਖ਼ਮ ਵਾਲੀਆਂ ਗਰਭ ਅਵਸਥਾਵਾਂ ਦੀ ਪਛਾਣ ਅਤੇ ਪ੍ਰਬੰਧਨ, ਰੈਫਰਲ ਸੇਵਾਵਾਂ, ਸੰਸਥਾਗਤ ਜਣੇਪਾ ਅਤੇ ਮਾਤਾ ਸਿਹਤ ਸੇਵਾਵਾਂ ਦੀ ਨਿਰੰਤਰਤਾ ਨੂੰ ਮਜ਼ਬੂਤ ਕੀਤਾ ਹੈ | ਇਸ ਸਮੇਂ ਡਾ. ਵੰਦਨਾ ਰਾਠੌਰ ਅਤੇ ਬੀ. ਈ. ਈ. ਗੁਰਦੀਪ ਸਿੰਘ ਨੇ ਕਿਹਾ ਕੇ ਹਰ ਗਰਭਵਤੀ ਅÏਰਤ ਲਈ ਸਮੇਂ-ਸਮੇਂ ਤੇ ਜਾਂਚ ਕਰਵਾਉਣੀ ਚਾਹੀਦੀ ਹੈ | ਇਸ ਲਈ ਉਨ੍ਹਾਂ ਵੱਲੋਂ ਅਪੀਲ ਕੀਤੀ ਗਈ ਕੇ ਹਰ ਗਰਭਵਤੀ ਅÏਰਤ ਹਰ ਮਹੀਨੇ 9 ਤਰੀਕ ਨੂੰ ਪੀ. ਐਮ. ਐਸ. ਐਮ. ਏ ਵਿੱਚ ਭਾਗ ਲੈ ਕੇ ਆਪਣੀ ਜਾਂਚ ਜ਼ਰੂਰ ਕਰਵਾਏ | ਇਸ ਸਮੇਂ ਮੰਜੂ ਅਰੋੜਾ, ਮਨਿੰਦਰਜੀਤ ਕੌਰ, ਕਮਲਜੀਤ ਕੌਰ, ਨਵਜੋਤ ਕੌਰ, ਕਿਰਨਜੀਤ ਕੌਰ,ਗੁਰਿੰਦਰ ਕੌਰ, ਜਗਦੀਪ ਸਿੰਘ ਅਤੇ ਰੁਪਿੰਦਰ ਕੌਰ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਕਾਂਗਰਸੀ ਆਗੂ ਵਿਨੀਤ ਝੜੌਦੀ ਵਲੋਂ ਪਟਿਆਲਾ ਲਾਠੀਚਾਰਜ ਦੀ ਨਿੰਦਾ ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 14 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।