25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਦਾਣਾ ਮੰਡੀ ਰਾਏਕੋਟ 'ਚ ਮੂੰਗੀ ਤੇ ਮੱਕੀ ਦੀ ਖ਼ਰੀਦ ਸ਼ੁਰੂ ਹੋਣ ਨਾਲ ਕਿਸਾਨ ਹੋਏ ਬਾਗੋ-ਬਾਗ <br/>

ਦਾਣਾ ਮੰਡੀ ਰਾਏਕੋਟ ਵਿਖੇ ਮੂੰਗੀ ਦੀ ਫ਼ਸਲ ਦੀ ਖ਼ਰੀਦ ਸ਼ੁਰੂ ਕਰਵਾਉਣ ਸਮੇਂ ਦੀ ਤਸਵੀਰ | ਤਸਵੀਰਾਂ: ਬਲਵਿੰਦਰ ਸਿੰਘ ਲਿੱਤਰ <br/> 10-06-2026
ਰਾਏਕੋਟ, 9 ਜੂਨ (ਨਿੱਜੀ ਪੱਤਰ ਪ੍ਰੇਰਕ)-ਦਾਣਾ ਮੰਡੀ ਰਾਏਕੋਟ ਵਿਖੇ ਮੱਕੀ ਤੇ ਮੂੰਗੀ ਆਮਦ ਸ਼ੁਰੂ ਹੋਣ ਕਰਕੇ ਮੰਡੀ 'ਚ ਰੌਣਕਾਂ ਲੱਗ ਗਈਆਂ ਹਨ | ਅੱਜ ਸ਼ਗਨਦੀਪ ਐਂਡ ਸੰਨਜ਼ (ਐੱਚ.ਯੂ.ਐੱਫ.) ਦੀ ਆੜ੍ਹਤ 'ਤੇ ਮੂੰਗੀ ਦੀ ਖ਼ਰੀਦ ਦੀ ਸ਼ੁਰੂਆਤ ਕਰਵਾਈ ਗਈ, ਜਿਸ ਦੌਰਾਨ ਕਿਸਾਨ ਅਮਰਦੀਪ ਸਿੰਘ ਗਰੇਵਾਲ ਪੁੱਤਰ ਰਘਵੀਰ ਸਿੰਘ ਵਾਸੀ ਰਾਏਕੋਟ ਦੀ ਮੂੰਗੀ ਦੀ ਫ਼ਸਲ 8 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਪਾਰੀ ਮੈਸਰਜ਼ ਸਤਪਾਲ ਹੇਮਰਾਜ ਬਾਂਸਲ ਵਲੋਂ ਖ਼ਰੀਦੀ ਗਈ | ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਰਾਏਕੋਟ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਲਿੱਤਰ ਨੇ ਦੱਸਿਆ ਕਿ ਦਾਣਾ ਮੰਡੀ ਰਾਏਕੋਟ ਵਿਚ ਮੱਕੀ ਤੇ ਮੂੰਗੀ ਦੀ ਫ਼ਸਲ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ, ਕਿਸਾਨਾਂ ਦੀ ਮੱਕੀ ਤੇ ਮੂੰਗੀ ਫ਼ਸਲ ਦਾ ਲਾਹੇਵੰਦ ਭਾਅ ਲੈਣ ਲਈ ਰਾਏਕੋਟ ਇਲਾਕੇ ਦੇ ਕਿਸਾਨ ਹੋਰਨਾਂ ਦਾਣਾ ਮੰਡੀਆਂ 'ਚ ਫ਼ਸਲ ਵੇਚਣ ਦੀ ਬਜਾਏ ਰਾਏਕੋਟ ਮੰਡੀ ਵਿਚ ਮੂੰਗੀ ਤੇ ਮੱਕੀ ਦੀ ਫ਼ਸਲ ਵੇਚਣ ਨੂੰ ਪਹਿਲ ਦੇਣ ਤਾਂ ਜੋ ਉਨ੍ਹਾਂ ਨੂੰ ਹੋਰਨਾਂ ਮੰਡੀਆਂ ਦੇ ਰੇਟਾਂ ਮੁਤਾਬਿਕ ਲਾਹੇਵੰਦ ਭਾਅ ਦਿੱਤਾ ਜਾਵੇਗਾ | ਕਿਸਾਨ ਵੀਰ ਮੂੰਗੀ ਤੇ ਮੱਕੀ ਦੀ ਫ਼ਸਲ ਨੂੰ ਸੁੱਕੀ ਤੇ ਸਾਫ਼-ਸੁਥਰੀ ਲਿਆਉਣ ਨੂੰ ਤਰਜੀਹ ਦੇਣ ਤਾਂ ਜੋ ਬਿਨ੍ਹਾਂ ਕਿਸੇ ਦੇਰੀ ਦੇ ਫ਼ਸਲਾਂ ਵੇਚੀਆਂ ਜਾ ਸਕਣ | ਇਸ ਮੌਕੇ ਬੱਬੂ ਗੋਇਲ, ਪ੍ਰਭ ਬਾਂਸਲ, ਰਿੰਕੂ ਰਾਏਕੋਟ, ਚੌਧਰੀ ਧਰਮਿੰਦਰ ਸਿੰਘ, ਚੌਧਰੀ ਬੌਬੀ ਸਿੰਘ, ਚੌਧਰੀ ਨੋਤੀ ਸਿੰਘ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਬੀ.ਕੇ.ਯੂ ਡਕੌਂਦਾ (ਹਸਨਪੁਰ) ਜਥੇਬੰਦੀ ਵਲੋਂ ਹੈਰੀ ਗਿੱਲ (ਹੰਬੜਾਂ) ਨੂੰ ਸੂਬਾ ਯੂਥ ਪ੍ਰਧਾਨ ਕੀਤਾ ਨਿਯੁਕਤ <br/> ਅਗਲੀ ਖ਼ਬਰ ਪਟਿਆਲਾ ਵਿਖੇ ਬੇਰੁਜ਼ਗਾਰ ਸਹਾਇਕ ਲਾਈਨਮੈਨਾਂ 'ਤੇ ਕੀਤੇ ਲਾਠੀਚਾਰਜ ਦੀ ਆਗੂਆਂ ਨੇ ਕੀਤੀ ਨਿਖੇਧੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।