05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਵਿਧਾਇਕ ਇਯਾਲੀ ਦੇ 'ਵਾਰਿਸ ਪੰਜਾਬ ਦੇ' ਪਾਰਟੀ 'ਚ ਸ਼ਾਮਿਲ ਹੋਣ ਨਾਲ ਹਲਕੇ 'ਚ ਖੁਸ਼ੀ ਦੀ ਲਹਿਰ-ਧਾਲੀਵਾਲ/ਚੱਕ/ਉੱਪਲ

ਅਜੀਤ ਡੈਸਕ 11-06-2026
ਹੰਬੜਾਂ, 10 ਜੂਨ (ਮੇਜਰ ਹੰਬੜਾਂ)-ਵਿਧਾਨ ਸਭਾ ਹਲਕਾ ਦਾਖਾ ਅੰਦਰ ਸਿਆਸਤ ਦਾ ਹਮੇਸ਼ਾ ਲੋਹਾ ਮਨਵਾਉਣ ਵਾਲੇ ਅਤੇ ਹਲਕੇ 'ਚ ਵਿਕਾਸ ਦੇ ਮਸੀਹਾ ਵਜੋਂ ਜਾਣੇ ਜਾਂਦੇ ਪੰਥਕ ਮਸਲਿਆਂ ਨੂੰ ਲੈ ਕੇ ਪੰਜਾਬ ਦੀ ਸਰਗਰਮ ਸਿਆਸਤ ਦਾ ਹਿੱਸਾ ਬਣੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ 'ਚ ਸ਼ਾਮਿਲ ਹੋਣ ਨਾਲ ਹਲਕਾ ਦਾਖਾ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਹ ਪ੍ਰਗਟਾਵਾ ਸੀਨੀਅਰ ਆਗੂ ਗੁਰਮੀਤ ਸਿੰਘ ਧਾਲੀਵਾਲ, ਸਰਕਲ ਪ੍ਰਧਾਨ ਰਾਮ ਆਸਰਾ ਸਿੰਘ ਚੱਕ ਅਤੇ ਜਥੇ. ਮਨਜੀਤ ਸਿੰਘ ਉੱਪਲ ਸਾਬਕਾ ਸਰਪੰਚ ਨੇ ਵਿਧਾਇਕ ਇਯਾਲੀ ਨੂੰ ਵਾਰਿਸ ਪੰਜਾਬ ਦੇ ਪਾਰਟੀ ਨਾਲ ਜੁੜਨ ਦੀ ਵਧਾਈ ਦਿੰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਥਕ ਹਲਕਾ ਗਿਣੇ ਜਾਂਦੇ ਵਿਧਾਨ ਸਭਾ ਹਲਕਾ ਦਾਖਾ ਦੇ ਸਮੁੱਚੇ ਵਰਕਰ ਅਕਾਲੀ ਦਲ ਵਾਰਿਸ਼ ਪੰਜਾਬ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ ਤੇ ਸ. ਇਯਾਲੀ ਦੀ ਅਗਵਾਈ ਹੇਠ 2027 'ਚ ਹਲਕਾ ਦਾਖਾ ਦਾ ਕਿਲਾ ਮੁੜ ਫਤਹਿ ਕਰਨਗੇ ਤੇ ਸੂਬੇ 'ਚ ਅਕਾਲੀ ਦਲ ਵਾਰਿਸ਼ ਪੰਜਾਬ ਦੇ ਪਾਰਟੀ ਦਾ ਝੰਡਾ ਬੁਲੰਦ ਕਰਨਗੇ | ਸਾਬਕਾ ਸਰਪੰਚ ਧਾਲੀਵਾਲ ਅਤੇ ਸਰਕਲ ਪ੍ਰਧਾਨ ਚੱਕ ਨੇ ਕਿਹਾ ਕਿ ਸ. ਇਯਾਲੀ ਦੇ ਵਾਰਿਸ਼ ਪੰਜਾਬ ਦੇ ਪਾਰਟੀ ਦਾ ਹਿੱਸਾ ਬਣਨ ਨਾਲ ਪੰਥਕ ਮਸਲਿਆਂ ਦੇ ਹੱਲ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਰਗੇ ਮਸਲੇ ਹੱਲ ਕਰਵਾਏ ਜਾਣ ਲਈ ਪੰਥਕ ਤਾਕਤ 'ਚ ਵਾਧਾ ਹੋਵੇਗਾ | ਆਗੂ ਧਾਲੀਵਾਲ ਨੇ ਸਮੁੱਚੇ ਹਲਕੇ ਦੇ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਥਕ ਹਲਕਾ ਜਾਣੇ ਜਾਂਦੇ ਹਲਕੇ ਸਮੇਤ ਸੂਬੇ 'ਚ ਸ਼੍ਰੋਮਣੀ ਅਕਾਲੀ ਦਲ ਵਾਰਿਸ਼ ਪੰਜਾਬ ਦੇ ਪਾਰਟੀ ਦੇ ਹੱਕ 'ਚ ਹੁਣੇ ਤੋਂ ਲਾਮਬੰਦੀ ਸ਼ੁਰੂ ਕੀਤੀ ਜਾਵੇ ਤਾਂ ਜੋ ਸੂਬੇ 'ਚ ਪੰਥਕ ਰਾਹਾਂ 'ਤੇ ਚੱਲਣ ਵਾਲੀ ਇਕੋ-ਇਕ ਅਕਾਲੀ ਦਲ ਵਾਰਿਸ਼ ਪੰਜਾਬ ਦੇ ਪਾਰਟੀ ਦੇ ਹੱਕ 'ਚ ਝੁੱਲ ਚੁੱਕੀ ਹਵਾ ਨੂੰ ਹੋਰ ਤੇਜ਼ ਕਰਕੇ ਪੰਜਾਬ ਨੂੰ ਲੁੱਟਣ 'ਤੇ ਕੁੱਟਣ ਵਾਲੀਆਂ ਪੰਜਾਬ ਵਿਰੋਧੀ ਤਾਕਤਾਂ ਨੂੰ ਪੰਜਾਬ ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਸਕੇ |
ਪਿਛਲੀ ਖ਼ਬਰ ਤੇਜ਼ ਰਫ਼ਤਾਰ ਬੱਸ ਨੇ ਟਰੈਕਟਰ-ਟਰਾਲੀ ਅਤੇ ਟਰਾਲੇ 'ਚ ਮਾਰੀ ਟੱਕਰ, ਅੱਧੀ ਦਰਜਨ ਤੋਂ ਵੱਧ ਜ਼ਖ਼ਮੀ ਅਗਲੀ ਖ਼ਬਰ ਰੋਡਵੇਜ਼ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।