03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਵੱਖ-ਵੱਖ ਆਗੂਆਂ ਵਲੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਫੈਸਲੇ ਦਾ ਸਵਾਗਤ

ਅਜੀਤ ਡੈਸਕ 11-06-2026
ਮੁੱਲਾਂਪੁਰ-ਦਾਖਾ, 10 ਜੂਨ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਦਾਖਾ (ਲੁਧਿਆਣਾ) ਤੋਂ ਸਫ਼ਲ ਸਿਆਸੀ ਕਰੀਅਰ ਸ਼ੁਰੂ ਕਰਨ ਵਾਲੇ ਮਨਪ੍ਰੀਤ ਸਿੰਘ ਇਯਾਲੀ ਸ਼੍ਰੋਮਣੀ ਅਕਾਲੀ ਦਲ ਨਾਲ ਕੁਝ ਮਦਭੇਦ, ਵਖਰੇਵਿਆਂ ਦੇ ਚੱਲਦਿਆਂ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਿਚ ਸ਼ਾਮਿਲ ਹੋ ਗਏ | ਹਲਕਾ ਦਾਖਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅਮਰਜੀਤ ਸਿੰਘ ਮੁੱਲਾਂਪੁਰ, ਅਕਾਲੀ ਦਲ ਦੇ ਡੈਲੀਗੇਟ ਜਥੇਦਾਰ ਮੱਘਰ ਸਿੰਘ ਬੜੈਚ, ਸਰਪੰਚ ਦਾਖਾ ਜਗਜੀਤ ਸਿੰਘ ਭੋਲਾ, ਸਾਬਕਾ ਚੇਅਰਮੈਨ ਰਾਮ ਆਸਰਾ ਸਿੰਘ ਚੱਕ ਕਲਾਂ ਵਲੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਰਸਾਨੀ ਮੰਗਾਂ ਨੂੰ ਲੈ ਕੇ ਭਾਜਪਾ ਦੀ ਕੇਂਦਰ ਸਰਕਾਰ ਵਿਰੁੱਧ ਹੋਣ ਦੇ ਨਾਲ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਸਾਂਸਦ ਅੰਮਿ੍ਤਪਾਲ ਸਿੰਘ ਖ਼ਾਲਸਾ ਸਮੇਤ ਜੇਲ੍ਹਾਂ 'ਚ ਬੰਦ ਹੋਰ ਸਿੰਘਾਂ ਤੋਂ ਐੱਨ.ਐੱਸ.ਏ ਹਟਾਉਣ ਵਰਗੇ ਸਟੈਂਡ 'ਤੇ ਡਟੇ ਇਯਾਲੀ ਤੋਂ ਸਬਕ ਲੈ ਕੇ ਪੁਰਾਣੇ ਪ੍ਰਧਾਨਾਂ ਨੂੰ ਵੀ ਹਉਮੈ ਦਾ ਤਿਆਗ ਕਰਕੇ ਪੰਥ ਤੇ ਪੰਜਾਬ ਲਈ ਕੁਝ ਹਥਿਆਉਣ ਵਾਸਤੇ ਨਿੱਜੀ ਲਾਲਸਾ ਤੋਂ ਦੂਰ ਹਟਣਾ ਹੋਵੇਗਾ | ਮਨਪ੍ਰੀਤ ਸਿੰਘ ਇਯਾਲੀ ਦੇ ਡੂੰਘਾ ਪ੍ਰਭਾਵ ਛੱਡਣ ਵਾਲੇ ਫ਼ੈਸਲੇ ਤੋਂ ਰਾਜ ਭਰ 'ਚ ਪੰਥਕ ਲੋਕ 'ਵਾਰਿਸ ਪੰਜਾਬ ਦੇ' ਨਾਲ ਹੋ ਤੁਰੇ | ਬਲਾਕ ਮੁੱਲਾਂਪੁਰ ਲਈ ਸੰਮਤੀ ਚੇਅਰਪਰਸਨ ਦਲਜੀਤ ਕੌਰ, ਉੱਪ ਚੇਅਰਪਰਸਨ ਵੀਰਪਾਲ ਕੌਰ ਦਾਖਾ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਮਨਦੀਪ ਕੌਰ ਰੂੰਮੀ, ਮੈਂਬਰ ਜਿਲ੍ਹਾ ਪ੍ਰੀਸ਼ਦ ਪ੍ਰਦੀਪ ਕੌਰ ਲਤਾਲਾ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਨਸਾਨੀਅਤ ਦੇ ਅਧਾਰ ਐੱਮ.ਐੱਲ.ਏ ਇਯਾਲੀ ਦਾ ਕਦਮ ਸ਼ਲਾਘਾਯੋਗ ਹੈ, ਜੋ ਜੇਲ੍ਹਾਂ ਦੀਆਂ ਕਾਲ ਕੋਠੜੀਆਂ 'ਚ ਬੰਦ ਸਿੰਘਾਂ ਦੇ ਪਰਿਵਾਰਾਂ ਨੂੰ ਪ੍ਰਭਾਵਿਤ ਕਰੇਗਾ | ਪਿੰਡ ਈਸੇਵਾਲ ਦੇ ਟਕਸਾਲੀ ਅਕਾਲੀ ਗੁਰਚਰਨ ਸਿੰਘ ਸੇਖੋਂ, ਜਗਵੰਤ ਸਿੰਘ ਜੱਗਾ, ਪੰਚ ਬਲਦੇਵ ਸਿੰਘ ਵਲੋਂ ਮਨਪ੍ਰੀਤ ਸਿੰਘ ਇਯਾਲੀ ਦੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਿਚ ਸ਼ਾਮਿਲ ਹੋਣ ਨੂੰ ਪੰਜਾਬ ਲਈ ਵਿਕਾਸ ਦੇ ਨਵੇਂ ਅਧਿਆਇ ਦਾ ਨਾਂਅ ਦਿੰਦਿਆਂ ਕਿਹਾ ਕਿ ਅਗਾਮੀ ਚੋਣਾਂ 'ਚ ਇਹ ਪਾਰਟੀ ਸਿੱਖਾਂ ਦਾ ਸੁਫਨਾ ਬਣ ਕੇ ਅਗਲੀ ਮੰਜ਼ਿਲ ਵੱਲ ਵਧੇਗੀ |
ਪਿਛਲੀ ਖ਼ਬਰ ਬਾਬਾ ਮੁਹੱਬਤਪ੍ਰੀਤ ਸਿੰਘ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਲੜੀਵਾਰ ਕਥਾ ਦੀ ਭਰੀ ਹਾਜ਼ਰੀ ਅਗਲੀ ਖ਼ਬਰ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡਾ ਪੰਜਾਬੀਆਂ ਅਤੇ ਐੱਨ.ਆਰ.ਆਈਜ਼. ਲਈ ਵਰਦਾਨ ਸਾਬਿਤ ਹੋਵੇਗਾ-ਸਿੱਧੂ/ਗਿੱਲ/ਪਿ੍ੰਸੀਪਲ ਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।