03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਜਸਮੇਲ ਸਿੰਘ ਨੱਤ ਸਰਬਸੰਮਤੀ ਨਾਲ ਤੁਗਲ ਸਹਿਕਾਰੀ ਸਭਾ ਦੇ ਪ੍ਰਧਾਨ ਚੁਣੇ ਗਏ

ਤੁਗਲ ਸਹਿਕਾਰੀ ਸਭਾ ਦੇ ਨਵੇਂ ਚੁਣੇ ਪ੍ਰਧਾਨ ਜਸਮੇਲ ਸਿੰਘ ਨੱਤ, ਅਹੁਦੇਦਾਰਾਂ, ਮੈਂਬਰਾਂ ਦਾ ਸਨਮਾਨ ਕਰਦੇ ਸਰਪੰਚ ਇਕਬਾਲ ਸਿੰਘ ਨੱਤ, ਨੰਬਰਦਾਰ ਪਿਆਰਾ ਸਿੰਘ ਧਾਲੀਵਾਲ, ਸਾਬਕਾ ਸਰਪੰਚ ਮਨਜੀਤ ਸਿੰਘ ਬੁੱਟਰ, ਸਾਬਕਾ ਪ੍ਰਧਾਨ ਹਿੰਮਤ ਸਿੰਘ, ਸਕੱਤਰ ਸੁਰਜੀਤ ਸਿੰਘ ਤੇ ਹੋਰ | ਤਸਵੀਰ: ਬਲਵਿੰਦਰ ਸਿੰਘ ਧਾਲੀਵਾਲ <br/> 11-06-2026
ਗੁਰੂਸਰ ਸੁਧਾਰ, 10 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਦੀ ਤੁਗਲ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮਟਿਡ ਦੀ ਪ੍ਰਬੰਧਕੀ ਕਮੇਟੀ ਦੀ ਹੋਈ ਚੋਣ ਦੌਰਾਨ ਜਸਮੇਲ ਸਿੰਘ ਨੱਤ ਨੂੰ ਸਰਬਸੰਮਤੀ ਨਾਲ ਸਭਾ ਦਾ ਪ੍ਰਧਾਨ ਚੁਣ ਲਿਆ ਗਿਆ | ਜ਼ਿਕਰਯੋਗ ਹੈ ਕਿ ਪਿੰਡ ਤੁਗਲ ਅਤੇ ਜੱਸੋਵਾਲ ਇਹ ਦੋ ਪਿੰਡਾਂ ਦੀ ਸਾਂਝੀ ਸਭਾ ਹੈ | ਸਹਿਕਾਰੀ ਸਭਾ ਦੇ ਸਕੱਤਰ ਸੁਰਜੀਤ ਸਿੰਘ ਦੀ ਦੇਖ-ਰੇਖ ਹੇਠ ਹੋਈ ਚੋਣ ਪ੍ਰਕਿਰਿਆ ਦੌਰਾਨ ਜਸਮੇਲ ਸਿੰਘ ਨੱਤ ਨੂੰ ਪ੍ਰਧਾਨ, ਜਸਵੰਤ ਸਿੰਘ ਉੱਪਲ ਤੇ ਸਿਮਰਨਜੀਤ ਕੌਰ ਬੁੱਟਰ (ਦੋਵੇਂ ਮੀਤ ਪ੍ਰਧਾਨ) ਆਦਿ ਅਹੁੇਦਦਾਰ ਜਦਕਿ ਬਲਜਿੰਦਰ ਸਿੰਘ, ਅਵਤਾਰ ਸਿੰਘ, ਜਗਰੂਪ ਸਿੰਘ, ਰਛਪਾਲ ਸਿੰਘ, ਬਲਜਿੰਦਰ ਸਿੰਘ, ਬਲਦੇਵ ਸਿੰਘ ਪਿੰਡ ਤੁਗਲ ਤੋਂ ਅਤੇ ਪਰਮਿੰਦਰ ਸਿੰਘ, ਮਨਪ੍ਰੀਤ ਸਿੰਘ, ਸਰਬਜੀਤ ਕੌਰ (ਤਿੰਨੇਂ ਪਿੰਡ ਜੱਸੋਵਾਲ) ਤੋਂ ਸਭਾ ਦੇ ਮੈਂਬਰ ਚੁਣੇ ਗਏ | ਸਹਿਕਾਰੀ ਸਭਾ ਦੀ ਚੋਣ ਵਿਚ ਵਿਸ਼ੇਸ਼ ਸਹਿਯੋਗ ਦੇਣ ਵਾਲੇ ਸਰਪੰਚ ਇਕਬਾਲ ਸਿੰਘ ਨੱਤ ਤੁਗਲ, ਸਾਬਕਾ ਸਰਪੰਚ ਮਨਜੀਤ ਸਿੰਘ ਬੁੱਟਰ, ਨੰਬਰਦਾਰ ਪਿਆਰਾ ਸਿੰਘ ਧਾਲੀਵਾਲ, ਸਾਬਕਾ ਪ੍ਰਧਾਨ ਹਿੰਮਤ ਸਿੰਘ ਬੁੱਟਰ ਤੇ ਹੋਰਨਾਂ ਵਲੋਂ ਇਸ ਮੌਕੇ ਨਵੇਂ ਚੁਣੇ ਪ੍ਰਧਾਨ ਜਸਮੇਲ ਸਿੰਘ ਨੱਤ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਪ੍ਰਧਾਨ ਜਸਮੇਲ ਸਿੰਘ ਨੱਤ ਨੇ ਵਿਸ਼ਵਾਸ ਦਿਵਾਇਆ ਕਿ ਉਹ ਸਮੂਹ ਅਹੁਦੇਦਾਰਾਂ ਤੇ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਸਹਿਕਾਰੀ ਸਭਾ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ, ਕਿਸਾਨ ਭਰਾਵਾਂ ਦੀ ਬਿਹਤਰੀ ਲਈ ਸਦਾ ਤਤਪਰ ਰਹਿਣਗੇ ਤੇ ਸਭਾ ਨੂੰ ਨਵੇਂ ਮੁਕਾਮ 'ਤੇ ਪਹੁੁੰਚਾਉਣ ਲਈ ਵੀ ਨਿਰੰਤਰ ਯਤਨ ਜਾਰੀ ਰੱਖਣਗੇ | ਇਸ ਮੌਕੇ ਸੁਖਵੰਤ ਸਿੰਘ, ਸੁਖਦੇਵ ਸਿੰਘ, ਬਖਤੌਰ ਸਿੰਘ, ਗੁਰਬਖ਼ਸ਼ ਸਿੰਘ ਅਕਾਲੀ ਵਾਸੀ ਜੱਸੋਵਾਲ, ਇਕਬਾਲ ਸਿੰਘ ਪੰਚ, ਜੰਗੀਰ ਸਿੰਘ, ਗੁਰਮੇਲ ਸਿੰਘ, ਖੁਸ਼ਵੰਤ ਸਿੰਘ, ਗੁਰਬਚਨ ਸਿੰਘ, ਨਗਿੰਦਰ ਸਿੰਘ, ਦਰਸ਼ਨ ਸਿੰਘ, ਰਜਿੰਦਰ ਸਿੰਘ, ਬਲਵਿੰਦਰ ਸਿੰਘ, ਉਜਾਗਰ ਸਿੰਘ, ਸ਼ਿੰਗਾਰਾ ਸਿੰਘ, ਸੁੱਚਾ ਸਿੰਘ, ਦਵਿੰਦਰ ਸਿੰਘ, ਹਰਬੰਸ ਸਿੰਘ, ਹਰਜੀਤ ਸਿੰਘ ਤੁਗਲ ਆਦਿ ਸਮੇਤ ਹੋਰ ਪਿੰਡ ਵਾਸੀ ਤੇ ਪਤਵੰਤੇ ਸੱਜਣ ਹਾਜ਼ਰ ਸਨ |
ਪਿਛਲੀ ਖ਼ਬਰ ਵਿਧਾਇਕ ਇਆਲੀ ਦਾ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੁੜਨ ਦਾ ਫ਼ੈਸਲਾ ਪੰਜਾਬ ਤੇ ਪੰਜਾਬੀਅਤ ਪ੍ਰਤੀ ਉਨ੍ਹਾਂ ਦੀ ਸੁਹਿਰਦ... ਅਗਲੀ ਖ਼ਬਰ ਨੈਸ਼ਨਲ ਕਿੱਕ ਬਾਕਸਿੰਗ 'ਚ 2 ਸੋਨ ਤਗਮੇ ਜਿੱਤਣ ਵਾਲੇ ਜਗਜੀਤ ਸਿੰਘ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।