07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਜਨਗਣਨਾ ਟੀਮ ਦਾ ਐਸ. ਡੀ. ਐਮ. ਸਵਾਤੀ ਟਿਵਾਣਾ ਵਲੋਂ ਸਨਮਾਨ

ਐਸ. ਡੀ. ਐਮ. ਸਵਾਤੀ ਟਿਵਾਣਾ, ਅਵਤਾਰ ਸਿੰਘ, ਡਾ. ਬਲਰਾਮ ਸ਼ਰਮਾ, ਅਮਨਦੀਪ ਸਿੰਘ, ਨਰਿੰਦਰ ਸਿੰਘ, ਹਰਪਾਲ ਸਿੰਘ ਦੇ ਸਨਮਾਨ ਉਪਰੰਤ | ਤਸਵੀਰ : ਸੋਨੀ ਗਿੱਲ <br/> 12-06-2026
ਖੰਨਾ, 11 ਜੂਨ (ਹਰਜਿੰਦਰ ਸਿੰਘ ਲਾਲ)-ਮਰਦਮਸ਼ੁਮਾਰੀ 2027 ਦੇ ਪਹਿਲੇ ਪੜਾਅ ਦਾ ਕਾਰਜ ਕਾਰਜ 15 ਮਈ ਤੋਂ 13 ਜੂਨ ਤੱਕ ਪੂਰੇ ਦੇਸ਼ ਵਿੱਚ ਜੋਰ ਸ਼ੋਰ ਅਤੇ ਉਤਸ਼ਾਹ ਨਾਲ ਚੱਲ ਰਿਹਾ ਹੈ | ਦੇਸ਼ ਦੇ ਇਸ ਮਹਾਨ ਕਾਰਜ ਨੂੰ ਸਫਲ ਬਣਾਉਣ ਲਈ ਤਹਿਸੀਲ ਖੰਨਾ ਦੀ ਜਨਗਣਨਾ ਟੀਮ ਨੇ ਐਸ. ਡੀ. ਐਮ. ਸਵਾਤੀ ਟਿਵਾਣਾ ਅਤੇ ਇੰਚਾਰਜ ਅਫ਼ਸਰ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਦੀ ਅਗਵਾਈ ਵਿੱਚ ਪੂਰੀ ਦਿ੍ੜਤਾ ਉਤਸ਼ਾਹ ਅਤੇ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ | ਜਿਸ ਦੀ ਬਦੌਲਤ ਖੰਨਾ ਤਹਿਸੀਲ 158 ਐਚ. ਐਲ. ਬੀ. ਦਾ ਕਾਰਜ ਸਮੇਂ ਤੋਂ ਪਹਿਲਾਂ 6 ਜੂਨ ਤੱਕ ਮੁਕੰਮਲ ਕਰਕੇ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਵਿਚੋਂ ਪਹਿਲੇ ਸਥਾਨ ਤੇ ਰਹੀ | ਇਸ ਮੌਕੇ ਐਸ. ਡੀ. ਐਮ. ਸਵਾਤੀ ਟਿਵਾਣਾ ਵੱਲੋਂ ਜਨਗਨਣਾ ਟੀਮ ਇੰਚਾਰਜ ਅਵਤਾਰ ਸਿੰਘ, ਨੈਸ਼ਨਲ ਅਵਾਰਡੀ ਡਾ. ਬਲਰਾਮ ਸ਼ਰਮਾ, ਅਮਨਦੀਪ ਸਿੰਘ, ਨਰਿੰਦਰ ਸਿੰਘ, ਹਰਪਾਲ ਸਿੰਘ ਦਾ ਸਨਮਾਨ ਕੀਤਾ ਗਿਆ ਅਤੇ ਟੀਮ ਵੱਲੋਂ ਨਿਭਾਈਆਂ ਉਤਕਿ੍ਸਟ ਸੇਵਾਵਾਂ ਦੀ ਭਰਵੀਂ ਪ੍ਰਸ਼ੰਸਾ ਕੀਤੀ ਗਈ | ਉਨ੍ਹਾਂ ਜਨਗਣਨਾ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਟੀਮ ਦੀ ਮਿਹਨਤ, ਲਗਨ ਅਤੇ ਦਿ੍ੜਤਾ ਸਦਕਾ ਖੰਨਾ ਤਹਿਸੀਲ ਦਾ ਨਾਮ ਜ਼ਿਲ੍ਹੇ ਵਿੱਚ ਰੌਸ਼ਨ ਹੋਇਆ ਹੈ | ਉਨ੍ਹਾਂ ਕਿਹਾ ਕਿ ਜਨਗਣਨਾ ਦੇ ਇਸ ਮਹਾਨ ਕਾਰਜ ਵਿੱਚ ਵਿਸ਼ੇਸ਼ ਸੇਵਾਵਾਂ ਨਿਭਾਉਣ ਸਦਕਾ ਦੋ ਸੁਪਰਵਾਈਜ਼ਰਾਂ ਅਵਤਾਰ ਸਿੰਘ ਅਤੇ ਕੁਲਵਿੰਦਰ ਸਿੰਘ ਅਤੇ ਦੋ ਗਿਣਤੀਕਾਰਾਂ ਜਸਵੀਰ ਕੌਰ ਰਾਮਗੜ੍ਹ ਅਤੇ ਅਰਸ਼ਦੀਪ ਕੌਰ ਮਲਕਪੁਰ ਦੇ ਨਾਮ ਸਨਮਾਨ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਭੇਜ ਦਿੱਤੇ ਗਏ ਹਨ | ਵਰਨਣਯੋਗ ਹੈ ਇਸ ਤੋਂ ਪਹਿਲਾਂ ਵੀ ਖੰਨਾ ਤਹਿਸੀਲ ਵੱਲੋਂ 20 ਗਿਣਤੀਕਾਰਾਂ ਨੂੰ ਆਪਣਾ ਕਾਰਜ ਸਮੇਂ ਤੋਂ ਪਹਿਲਾਂ ਮੁਕੰਮਲ ਕਰਨ ਕਰਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ |
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਿੰਡਾਂ ਦੀ ਨੁਹਾਰ ਬਦਲਣ ਲਈ ਵਚਨਬੱਧ-ਗਿਆਸਪੁਰਾ ਅਗਲੀ ਖ਼ਬਰ ਜਨਗਣਨਾ ਟੀਮ ਦਾ ਐਸ. ਡੀ. ਐਮ. ਸਵਾਤੀ ਟਿਵਾਣਾ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।