07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਵਿਧਾਇਕ ਇਯਾਲੀ ਵਲੋਂ 'ਅਕਾਲੀ ਦਲ ਵਾਰਿਸ ਪੰਜਾਬ ਦੇ' ਵਿਚ ਜਾਣ ਦੇ ਲਏ ਫ਼ੈਸਲੇ ਦਾ ਸਵਾਗਤ-ਜਥੇਦਾਰ ਰਤਨ/ਗਰੇਵਾਲ ਜੋਧਾਂ

ਅਜੀਤ ਡੈਸਕ 12-06-2026
ਜੋਧਾਂ, 11 ਜੂਨ (ਗੁਰਵਿੰਦਰ ਸਿੰਘ ਹੈਪੀ)-ਪੰਥਕ ਸੋਚ ਦੇ ਧਾਰਨੀ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਹਲਕਾ ਖਡੂਰ ਸਾਹਿਬ ਤੋਂ ਸਾਂਸਦ ਭਾਈ ਅੰਮਿ੍ਤਪਾਲ ਸਿੰਘ ਦੀ ਅਗਵਾਈ ਵਾਲੀ ਜਥੇਬੰਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਿਲ ਹੋਣ ਦਾ ਜਿੱਥੇ ਚੁਫੇਰਿਓਾ ਸਵਾਗਤ ਹੋ ਰਿਹਾ ਹੈ ਉੱਥੇ ਜਥੇਦਾਰ ਅਜਮੇਰ ਸਿੰਘ ਰਤਨ ਤੇ ਸਾਬਕਾ ਸਰਪੰਚ ਜਗਦੇਵ ਸਿੰਘ ਗਰੇਵਾਲ ਜੋਧਾਂ ਨੇ ਵਿਧਾਇਕ ਇਯਾਲੀ ਦੀ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਥ ਤੇ ਪੰਜਾਬ ਦੀ ਚੜ੍ਹਦੀ ਕਲ੍ਹਾ ਲਈ ਇਯਾਲੀ ਅਹਿਮ ਰੋਲ ਅਦਾ ਕਰਨਗੇ¢ ਉਨ੍ਹਾਂ ਇਯਾਲੀ ਦੇ ਫ਼ੈਸਲੇ ਦਾ ਭਰਪੂਰ ਸਵਾਗਤ ਕਰਦਿਆਂ ਕਿਹਾ ਕਿ ਸ: ਇਯਾਲੀ ਬੇਦਾਗ਼ ਤੇ ਇਮਾਨਦਾਰ ਸਿਆਸਤ ਸਦਕਾ ਹਲਕਾ ਦਾਖਾ ਵਿਚ ਹਰਮਨ ਪਿਆਰੇ ਨੇਤਾ ਹੋਣ ਕਾਰਨ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਆਪਣੀ ਛਾਪ ਛੱਡ ਚੁੱਕੇ ਹਨ¢ ਉਨ੍ਹਾਂ ਕਿਹਾ ਕਿ ਹਲਕਾ ਦਾਖਾ ਪੰਥਕ ਹਲਕਾ ਹੋਣ ਕਾਰਨ ਸਮੁੱਚੇ ਵਰਕਰ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਚੱਟਾਨ ਵਾਂਗ ਖੜੇ੍ਹ ਹਨ¢ ਜਥੇਦਾਰ ਰਤਨ ਨੇ ਕਿਹਾ ਕਿ ਇਯਾਲੀ ਦੇ ਵਾਰਿਸ ਪੰਜਾਬ ਦੇ ਪਾਰਟੀ ਦਾ ਹਿੱਸਾ ਬਣਨ ਨਾਲ ਜਿਥੇ ਪਾਰਟੀ ਮਜ਼ਬੂਤ ਹੋਵੇਗੀ ਉਥੇ ਪੰਥਕ ਮਸਲੇ ਤੇ ਬੰਦੀ ਸਿੰਘਾਂ ਦੀ ਰਿਹਾਈ ਵਰਗੇ ਮਸਲਿਆਂ ਨੂੰ ਹੱਲ ਕਰਵਾਉਣ ਨੂੰ ਹੋਰ ਮਜ਼ਬੂਤੀ ਮਿਲੇਗੀ¢
ਪਿਛਲੀ ਖ਼ਬਰ ਮਲੇਰੀਆ ਦੀ ਰੋਕਥਾਮ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਇਯਾਲੀ ਦੀ ਸ਼ਮੂਲੀਅਤ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਮਿਲੇਗੀ ਵੱਡੀ ਮਜ਼ਬੂਤੀ-ਨੰਬਰਦਾਰ/ਵਿਰਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।