06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪਿੰਡ ਬੌਂਕੜ ਗੁੱਜਰਾਂ ਮਾਮਲੇ 'ਚ ਪਰਿਵਾਰ ਨੂੰ ਇਨਸਾਫ਼ ਦਵਾ ਕੇ ਹਟਾਂਗੇ-ਐਡਵੋਕੇਟ ਧਾਲੀਵਾਲ

ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਕੂੰਮਕਲਾਂ ਥਾਣੇ ਮੂਹਰੇ ਇਕੱਤਰ ਵੱਖ-ਵੱਖ ਆਗੂ | ਅਜੀਤ ਤਸਵੀਰ <br/> 12-06-2026
ਮਾਛੀਵਾੜਾ ਸਾਹਿਬ/ਕੁਹਾੜਾ, 11 ਜੂਨ (ਮਨੋਜ ਕੁਮਾਰ, ਸੰਦੀਪ ਸਿੰਘ ਕੁਹਾੜਾ)-ਪਿੰਡ ਬੌਂਕੜ ਗੁੱਜਰਾਂ ਵਿਖੇ ਪਿਛਲੇ ਦਿਨੀਂ ਦੋ ਧਿਰਾਂ ਵਿਚਾਲੇ ਝਗੜਾ ਛਡਾਉਣ ਗਏ ਸੁਖਦੇਵ ਸਿੰਘ ਨੂੰ ਇੱਕ ਧਿਰ ਵਲੋਂ ਗੰਭੀਰ ਸੱਟਾਂ ਮਾਰਨ ਕਾਰਨ ਇਲਾਜ ਦੌਰਾਨ ਹੋਈ ਮੌਤ ਦੇ ਮਾਮਲੇ 'ਚ ਮਿ੍ਤਕ ਦੇ ਪਰਿਵਾਰ ਨੇ ਥਾਣਾ ਕੂੰਮਕਲਾਂ ਪੁਲਿਸ ਉੱਪਰ ਢਿੱਲੀ ਕਾਰਵਾਈ ਕਰਨ ਦੇ ਇਲਜ਼ਾਮ ਲਾਏ ਹਨ | ਇਸ ਸੰਬੰਧੀ ਅੱਜ ਇਲਾਕੇ ਦੀਆਂ ਪੰਚਾਇਤਾਂ, ਪਿੰਡ ਵਾਸੀਆਂ ਅਤੇ ਇਲਾਕੇ ਦੇ ਮੁਹਤਬਰ ਬੰਦਿਆਂ ਦਾ ਵਫ਼ਦ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਨੂੰ ਨਾਲ ਲੈ ਕੇ ਐੈੱਸ. ਐੈੱਚ. ਓ. ਕੂੰਮਕਲਾਂ ਮਧੂ ਬਾਲਾ ਨੂੰ ਮਿਲਿਆ ਅਤੇ ਮਿ੍ਤਕ ਸੁਖਦੇਵ ਸਿੰਘ ਲਈ ਇਨਸਾਫ਼ ਦੀ ਗੁਹਾਰ ਲਗਾਈ | ਇਸ ਮੌਕੇ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਿ੍ਤਕ ਸੁਖਦੇਵ ਸਿੰਘ ਨੂੰ 22 ਮਈ ਨੂੰ ਦੋਸ਼ੀ ਧਿਰ ਵਲੋਂ ਪਹਿਲਾਂ ਟਰੈਕਟਰ ਹੇਠਾਂ ਦੇਣ ਉਪਰੰਤ ਕਹੀ ਦੇ ਨਾਲ ਕਈ ਵਾਰ ਕਰ ਕੇ ਗੰਭੀਰ ਜ਼ਖ਼ਮੀ ਕੀਤਾ ਗਿਆ | ਜਦੋਂ ਉਹ ਦੋ ਧਿਰਾਂ ਦੇ ਜ਼ਮੀਨੀ ਵਿਵਾਦ ਨੂੰ ਸੁਲਝਾਉਣ ਲਈ ਗਏ ਸਨ, ਜਿਸ ਕਾਰਨ ਕਈ ਦਿਨ ਚੱਲੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਪੁਲਿਸ ਵਲੋਂ ਸਿਆਸੀ ਦਬਾਅ ਅਧੀਨ ਪਹਿਲਾਂ ਤਾਂ ਦੋਸ਼ੀਆਂ ਖ਼ਿਲਾਫ਼ ਹਲਕੀਆਂ ਧਾਰਾਵਾਂ ਲਗਾਈਆਂ ਗਈਆਂ ਅਤੇ ਹੁਣ ਮੌਤ ਹੋਣ ਜਾਣ ਉਪਰੰਤ ਵੀ ਕਤਲ ਦੀਆਂ ਧਾਰਾਵਾਂ ਜੋੜਨ ਵਿਚ ਆਨਾਕਾਨੀ ਕੀਤੀ ਜਾ ਰਹੀ ਹੈ | ਐਡਵੋਕੇਟ ਧਾਲੀਵਾਲ ਨੇ ਕਿਹਾ ਕਿ ਜਦ ਤੱਕ ਪੁਲਿਸ ਦੋਸ਼ੀਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ਼ ਨਹੀਂ ਕਰਦੀ ਪਰਿਵਾਰ ਦੇ ਫ਼ੈਸਲੇ ਮੁਤਾਬਿਕ ਮਿ੍ਤਕ ਦੇਹ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵਲੋਂ ਪੋਸਟਮਾਰਟਮ ਰਿਪੋਰਟ ਆਉਣ ਉਪਰੰਤ ਕਾਰਵਾਈ ਕਰਨ ਦਾ ਹਵਾਲਾ ਦੇ ਕੇ ਕੱਲ੍ਹ ਕੱਲ੍ਹ ਤੱਕ ਦਾ ਸਮਾਂ ਮੰਗਿਆ ਗਿਆ ਹੈ | ਜੇਕਰ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਵਲੋਂ ਕੋਈ ਸਖ਼ਤ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਜਾਂਦੀ ਤਾਂ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਸਮੇਤ ਕੁਹਾੜਾ ਚੌਂਕ ਵਿਚ ਲਾਸ਼ ਰੱਖ ਕੇ ਧਰਨਾ ਦਿੱਤਾ ਜਾਵੇਗਾ, ਜਿਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਵੇਗਾ | ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਮਿ੍ਤਕ ਸੁਖਦੇਵ ਸਿੰਘ ਦਾ ਪੋਤਾ ਗੁਰਪ੍ਰੀਤ ਸਿੰਘ ਮੈਂਬਰ ਪੰਚਾਇਤ, ਮੁਖ਼ਤਿਆਰ ਸਿੰਘ ਬੱਬੂ ਸਾਬਕਾ ਸਰਪੰਚ, ਜਗਤਾਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਗਿਆਨ ਸਿੰਘ ਮੰਡ ਕਿਸਾਨ ਆਗੂ, ਸੋਹਣ ਸਿੰਘ ਢੋਲਣਵਾਲ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਪਮਾਲ 'ਚ ਸਮਾਗਮ 16-17-18 ਨੂੰ ਅਗਲੀ ਖ਼ਬਰ ਮੁਨਾਫ਼ਾ ਕਮਾਉਣ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਵਿਚ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।