17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪਿੰਡ ਚੌਂਕੀਮਾਨ ਵਿਖੇ 'ਮੇਰੀ ਰਸੋਈ ਯੋਜਨਾ' ਤਹਿਤ ਲਾਭਪਾਤਰੀਆਂ ਨੂੰ ਰਾਸ਼ਨ ਕਿੱਟਾਂ ਵੰਡੀਆਂ

ਅਜੀਤ ਡੈਸਕ 14-06-2026
ਚੌਂਕੀਮਾਨ, 13 ਜੂਨ (ਤੇਜਿੰਦਰ ਸਿੰਘ ਚੱਢਾ)-ਪਿੰਡ ਚੌਂਕੀਮਾਨ ਵਿਖੇ ਸਰਪੰਚ ਕੇਵਲ ਸਿੰਘ ਫੌਜੀ ਧਾਲੀਵਾਲ ਦੀ ਅਗਵਾਈ ਵਿਚ ਗ੍ਰਾਂਮ ਪੰਚਾਇਤ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲਾਭਪਾਤਰੀਆਂ ਲਈ ਸ਼ੁਰੂ ਕੀਤੀ 'ਮੇਰੀ ਰਸੋਈ ਯੋਜਨਾ' ਤਹਿਤ ਲਾਭਪਾਤਰੀਆਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ | ਇਸ ਮੌਕੇ ਸਰਪੰਚ ਕੇਵਲ ਸਿੰਘ ਫੌਜੀ ਧਾਲੀਵਾਲ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਵੀ ਵਾਅਦੇ ਸੂਬੇ ਦੇ ਲੋਕਾਂ ਨਾਲ ਕੀਤੇ ਸਨ | ਉਨ੍ਹਾਂ ਨੂੰ ਪੂਰਾ ਕੀਤਾ ਹੈ ਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਈਆਂ ਹਨ ਤੇ ਨਾਲ ਸੂਬੇ ਨੂੰ ਆਰਥਿਕ ਪੱਖੋ ਮਜ਼ਬੂਤ ਤੇ ਤਰੱਕੀ ਵੱਲ ਲਿਜਾਣ ਲਈ ਨਵੀਆਂ ਨੀਤੀਆਂ ਬਣਾਈਆਂ ਹਨ | ਇਸ ਮੌਕੇ ਬਲਾਕ ਪ੍ਰਧਾਨ ਚਮਕੌਰ ਸਿੰਘ, ਸੈਕਟਰੀ ਅਵਤਾਰ ਸਿੰਘ ਤਾਰੀ ਮਾਨ, ਬੀਬੀ ਗੁਰਪ੍ਰੀਤ ਕੌਰ ਬੋਪਾਰਾਏ, ਬੀਬੀ ਜਸਵੀਰ ਕੌਰ ਧਾਲੀਵਾਲ (ਦੋਨੋ ਪੰਚ), ਡੀਪੂ ਹੋਲਡਰ ਬਿੰਦਰ ਸਿੰਘ ਪੱਬੀਆਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੂਬੇ ਦੀ ਮਾਨ ਸਰਕਾਰ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਹੈ-ਡਾ. ਗਿੱਲ ਅਗਲੀ ਖ਼ਬਰ ਐਡਵੋਕੇਟ ਕੁਲਵਿੰਦਰ ਕੌਰ ਗਰੇਵਾਲ ਸਕੱਤਰ ਲੀਗਲ ਸੈੱਲ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।