17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਰੱਤੋਵਾਲ 'ਚ ਕੱਚੇ ਰਸਤਿਆਂ 'ਤੇ ਬਣਨ ਵਾਲੀਆਂ 2 ਸੜਕਾਂ ਦਾ ਨੀਂਹ ਪੱਥਰ ਕੱਲ੍ਹ

ਅਜੀਤ ਡੈਸਕ 14-06-2026
ਗੁਰੂਸਰ ਸੁਧਾਰ/ਮੁੱਲਾਂਪੁਰ-ਦਾਖਾ, 13 ਜੂਨ (ਨਿਰਮਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ, ਚੇਅਰਮੈਨ ਪੰਜਾਬ ਮੰਡੀ ਬੋਰਡ ਹਰਚੰਦ ਸਿੰਘ ਬਰਸਟ ਵਲੋਂ ਇਕ ਪਿੰਡ ਤੋਂ ਦੂਸਰਾ ਪਿੰਡ ਦਾਣਾ ਮੰਡੀ, ਸਰਕਾਰੀ ਸਕੂਲ, ਹਸਪਤਾਲ, ਖੇਡ ਪਾਰਕ ਕਮ ਗਰਾਊਾਡ ਲਈ ਕੱਚੇ ਰਸਤੇ ਪੱਕੇ ਬਣਾਉਣ (ਸੜਕਾਂ) ਦਾ ਤਹੱਈਆ ਕੀਤਾ ਹੋਇਆ | ਦਾਖਾ ਮਾਰਕੀਟ ਕਮੇਟੀ ਦੀ ਹਦੂਦ ਪਿੰਡ ਰੱਤੋਵਾਲ ਤੋਂ ਕੱਚਾ ਰਸਤਾ ਪਿੰਡ ਸਰਾਭਾ, ਪਿੰਡ ਰੱਤੋਵਾਲ ਤੋਂ ਕੱਚਾ ਰਸਤਾ ਹਲਵਾਰਾ ਲਈ ਬਣਨ ਵਾਲੀਆਂ ਸੜਕਾਂ ਦਾ ਨੀਂਹ ਪੱਥਰ ਕੱਲ੍ਹ ਸੋਮਵਾਰ 15 ਜੂਨ ਦੇ ਦਿਨ ਪਿੰਡ ਰੱਤੋਵਾਲ ਵਿਖੇ ਇਕ ਸਰਾਭਾ-ਅੱਬੂਵਾਲ ਚੌਂਕ ਨਜ਼ਦੀਕ, ਦੂਸਰਾ ਅੰਬੇਡਕਰ ਭਵਨ ਨਜ਼ਦੀਕ ਐੱਮ.ਐੱਲ.ਏ ਹਾਕਮ ਸਿੰਘ ਠੇਕੇਦਾਰ, ਚੇਅਰਮੈਨ ਹਰਨੇਕ ਸਿੰਘ ਸੇਖੋਂ ਵਲੋਂ ਰੱਖਿਆ ਜਾਵੇਗਾ | ਇਹ ਜਾਣਕਾਰੀ 'ਆਪ' ਦੇ ਜ਼ਿਲ੍ਹਾ ਜੁਆਇੰਟ ਸਕੱਤਰ ਪਰਮਿੰਦਰ ਸਿੰਘ ਰੱਤੋਵਾਲ, ਗ੍ਰਾਮ ਪੰਚਾਇਤ ਸਰਪੰਚ ਰਵਿੰਦਰ ਸਿੰਘ ਵਲੋਂ ਦਿੱਤੀ ਗਈ | ਪੰਜਾਬ ਮੰਡੀਬੋਰਡ ਰਾਹੀਂ ਬਹੁ ਕਰੋੜੀ ਲਾਗਤ ਨਾਲ ਤਿਆਰ ਹੋਣ ਜਾ ਰਹੀਆਂ ਦੋਵੇਂ ਸੜਕਾਂ ਨੂੰ ਸਮੇਂ ਸਿਰ ਬਣਾਉਣ ਲਈ ਮੰਡੀਕਰਨ ਬੋਰਡ ਵਲੋਂ ਠੇਕੇਦਾਰ ਨੂੰ ਸਮਾਂਬੱਧ ਕੀਤਾ ਗਿਆ ਹੈ | ਸਰਪੰਚ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪਿੰਡ ਰੱਤੋਵਾਲ ਤੋਂ ਅੱਬੂਵਾਲ ਜਾਣ ਵਾਲੀ 3.30 ਕਿਲੋਮੀਟਰ ਸੜਕ ਦੀ ਮੁਰੰਮਤ ਹੋਈ |
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਿਸ਼ਾਹੀ ਛੇਵੀਂ ਪਿੰਡ ਸਿੱਧਵਾਂ ਕਲਾਂ ਵਿਖੇ ਹੈੱਡ ਗ੍ਰੰਥੀ ਬਾਬਾ ਮੁਖਤਿਆਰ ਸਿੰਘ ਦਾ ਸ... ਅਗਲੀ ਖ਼ਬਰ ਪੰਜਾਬ ਦੇ ਹੱਕਾਂ ਲਈ ਡਟ ਕੇ ਲੜੇਗੀ 'ਅਕਾਲੀ ਦਲ ਵਾਰਿਸ ਪੰਜਾਬ ਦੇ'-ਇਯਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।