17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸਹਿਕਾਰੀ ਸਭਾਵਾਂ ਦਾ ਕਿਸਾਨਾਂ ਨੂੰ ਖ਼ੁਸ਼ਹਾਲ ਬਣਾਉਣ 'ਚ ਅਹਿਮ ਸਥਾਨ-ਗਿੱਲ

ਸਹਿਕਾਰੀ ਸਭਾ ਤੁਗਲ ਦੇ ਪ੍ਰਧਾਨ ਜਸਮੇਲ ਸਿੰਘ ਨੱਤ ਦਾ ਸਨਮਾਨ ਕਰਦੇ ਚੇਅਰਮੈਨ ਤੇਜਪਾਲ ਸਿੰਘ ਗਿੱਲ ਨਾਲ ਨੰਬਰਦਾਰ ਪਿਆਰਾ ਸਿੰਘ, ਸੁੱਚਾ ਸਿੰਘ ਤੁਗਲ, ਮਨਿੰਦਰ ਗਿੱਲ ਤੇ ਹੋਰ | ਤਸਵੀਰ: ਬਲਵਿੰਦਰ ਸਿੰਘ ਧਾਲੀਵਾਲ <br/> 14-06-2026
ਗੁਰੂਸਰ ਸੁਧਾਰ, 13 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਅਦਾਰਾ ਪਨਗਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਕਿਹਾ ਕਿ ਸੂਬੇ ਦੀਆਂ ਸਹਿਕਾਰੀ ਸਭਾਵਾਂ ਦਾ ਕਿਸਾਨਾਂ ਨੂੰ ਆਧੁਨਿਕ ਖੇਤੀ ਕਰਨ ਦੇ ਅਸੀਮ ਮੌਕੇ ਪ੍ਰਦਾਨ ਕਰਨ ਸਮੇਤ ਉਨ੍ਹਾਂ ਦਾ ਜੀਵਨ ਖ਼ੁਸ਼ਹਾਲ ਬਨਾਉਣ ਵਿਚ ਅਹਿਮ ਸਥਾਨ ਹੈ | ਸਹਿਕਾਰੀ ਸਭਾ ਪਿੰਡ ਤੁਗਲ ਦੇ ਬੀਤੇ ਦਿਨੀਂ ਨਵੇਂ ਚੁਣੇ ਗਏ ਪ੍ਰਧਾਨ ਜਸਮੇਲ ਸਿੰਘ ਨੱਤ ਤੇ ਹੋਰਨਾਂ ਦਾ ਵਿਸ਼ੇਸ਼ ਸਨਮਾਨ ਕਰਨ ਮੌਕੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਕਿਹਾ ਕਿ ਇਨ੍ਹਾਂ ਸਭਾਵਾਂ ਸਦਕਾ ਸਸਤੇ ਕਰਜ਼ੇ, ਸਰਕਾਰੀ ਸਹੂਲਤਾਂ, ਖਾਦ, ਬੀਜ ਮੁਹੱਈਆ ਕਰਵਾਉਣ, ਖੇਤੀਬਾੜੀ ਦਾ ਸਮਾਨ, ਸੰਦ ਸਪਲਾਈ ਤੇ ਆਰਥਿਕ ਬੱਚਤ ਨੁੰ ਉਤਸ਼ਾਹਿਤ ਕਰਨ ਨਾਲ ਜਿਥੇ ਕਿਸਾਨ ਭਰਾਵਾਂ ਦੀ ਸਿੱਧੀ ਲੁੱਟ ਨੂੰ ਰੋਕਣ 'ਚ ਸਫ਼ਲਤਾ ਮਿਲਦੀ ਹੈ ਉੱਥੇ ਉਨ੍ਹਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ | ਚੇਅਰਮੈਨ ਗਿੱਲ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਸਹਿਕਾਰੀ ਸਭਾਵਾਂ ਦੀ ਹਰ ਪੱਖ ਤੋਂ ਬਾਂਹ ਫੜ੍ਹ ਕੇ ਕਿਸਾਨਾਂ ਤੇ ਸਭਾਵਾਂ ਦੀ ਬਿਹਤਰੀ ਲਈ ਆਪਣੇ ਯਤਨ ਜਾਰੀ ਰੱਖੇ ਹੋਏ ਹਨ ਤੇ ਖੇਤੀ ਆਧਾਰਿਤ ਸੂਬੇ ਦੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ | ਪ੍ਰਧਾਨ ਜਸਮੇਲ ਸਿੰਘ ਨੱਤ ਨੇ ਵੀ ਸਹਿਕਾਰੀ ਸਭਾਵਾਂ ਦੀ ਹੋਰ ਮਜ਼ਬੂਤੀ ਲਈ ਆਪਣੇ ਵਿਚਾਰ ਚੇਅਰਮੈਨ ਤੇਜਪਾਲ ਗਿੱਲ ਨਾਲ ਸਾਂਝੇ ਕੀਤੇ | ਇਸ ਮੌਕੇ ਨੰਬਰਦਾਰ ਪਿਆਰਾ ਸਿੰਘ ਧਾਲੀਵਾਲ, ਸੁੱਚਾ ਸਿੰਘ ਤੁਗਲ, ਚਰਨਜੀਤ ਸਿੰਘ, ਮਨਿੰਦਰ ਸਿੰਘ ਗਿੱਲ, ਤਾਰਾ ਸਿੰਘ ਆਦਿ ਸਮੇਤ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਪੈਟਰੋਲ ਨਾਲ ਭਰੇ ਟੈਂਕਰ ਨਾਲ ਟਕਰਾਈ ਬਲੈਰੋ ਪਿਕਅੱਪ, ਚਾਲਕ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਿਸ਼ਾਹੀ ਛੇਵੀਂ ਪਿੰਡ ਸਿੱਧਵਾਂ ਕਲਾਂ ਵਿਖੇ ਹੈੱਡ ਗ੍ਰੰਥੀ ਬਾਬਾ ਮੁਖਤਿਆਰ ਸਿੰਘ ਦਾ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।