31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸਰਾਭਾ ਆਸ਼ਰਮ ਨੇ ਦਿੱਤਾ ਇਕ ਹੋਰ ਬੇਘਰ ਮਰੀਜ਼ ਨੂੰ ਆਸਰਾ ਆਸ਼ਰਮ ’ਚ ਪੁੱਜ ਕੇ ਕੇਵਲ ਕਿ੍ਸ਼ਨ ਨੂੰ ਮਿਲਿਆ ਨਵਾਂ ਜੀਵਨ

ਅਜੀਤ ਡੈਸਕ 15-06-2026


ਪੱਖੋਵਾਲ/ਸਰਾਭਾ, 14 ਜੂਨ (ਖੁਸ਼ਵਿੰਦਰ ਸਿੰਘ ਸਰਾਭਾ)-ਪਿਛਲੇ ਲੰਬੇ ਸਮੇਂ ਤੋਂ ਬੇਘਰ, ਬੇਸਹਾਰਾ ਤੇ ਲਾਇਲਾਜ ਗੰਭੀਰ ਬਿਮਾਰੀਆਂ ਤੋਂ ਗ੍ਰਸਤ ਮਰੀਜ਼ਾਂ ਲਈ ਆਸਰਾ ਬਣੇ ਗੁਰੂ ਅਮਰਦਾਸ ਅਪਾਹਜ ਆਸਰਮ ਸਰਾਭਾ ਨੇ ਅੱਜ ਇਕ ਹੋਰ ਬੇਸਹਾਰਾ ਜ਼ਖ਼ਮੀ ‘ਤੇ ਲਾਵਾਰਿਸ ਹਾਲਤ ‘ਚ ਦਿਨ ਕਟੀ ਕਰ ਰਹੇ ਮਰੀਜ਼ ਨੂੰ ਸਹਾਰਾ ਦੇ ਕੇ ਨਵਾਂ ਜੀਵਨ ਪ੍ਰਦਾਨ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਾਭਾ ਆਸ਼ਰਮ ਦੇ ਸੰਸਥਾਪਕ ਡਾ: ਨੋਰੰਗ ਸਿੰਘ ਮਾਂਗਟ ਤੇ ਪ੍ਰਧਾਨ ਚਰਨ ਸਿੰਘ ਜੋਧਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਸਰਾਭਾ ਦੇ ਵਸਨੀਕ ਗਗਨਜੋਤ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਲੁਧਿਆਣਾ ‘ਚ ਗਿੱਲ ਰੋਡ ‘ਤੇ ਅਰੋੜਾ ਪੈਲੇਸ ਨਜ਼ਦੀਕ ਇਕ ਵਿਅਕਤੀ ਕਾਫ਼ੀ ਤਰਸਯੋਗ ਹਾਲਤ ‘ਚ ਰਹਿ ਰਿਹਾ ਹੈ, ਜਿਸ ਨੂੰ ਕਿ ਤੁਰੰਤ ਮੱਦਦ ਦੀ ਲੋੜ ਹੈ | ਇਸ ਉਪਰੰਤ ਆਸ਼ਰਮ ਦੀ ਟੀਮ ਨੇ ਮੌਕੇ ਪੁੱਜੀ ਤੇ ਕੇਵਲ ਕਿ੍ਸ਼ਨ ਨਾਮੀ ਵਿਅਕਤੀ ਜਿਸ ਦੀ ਕਿ ਹਾਲਤ ਕਾਫ਼ੀ ਤਰਸਯੋਗ ਸੀ, ਨੂੰ ਸਰਾਭਾ ਆਸ਼ਰਮ ਵਿਖੇ ਜ਼ਖ਼ਮੀ ਹਾਲਤ ‘ਚ ਲਿਆਂਦਾ ਤੇ ਮਾਹਿਰ ਡਾਕਟਰਾਂ ਦੀ ਦੇਖ-ਰੇਖ ‘ਚ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ | ਕੇਵਲ ਕਿ੍ਸ਼ਨ ਨੇ ਦੱਸਿਆ ਕਿ ਉਸ ਦੀ ਪਤਨੀ, ਧੀ ਤੇ ਪੁੱਤਰ ਦੀ ਪਿਛਲੇ ਕੁਝ ਸਮੇਂ ‘ਚ ਹੀ ਮੌਤ ਹੋ ਜਾਣ ਕਾਰਨ ਉਹ ਇਕੱਲਾ ਰਹਿ ਰਿਹਾ ਹੈ ਤੇ ਉਸ ਕੋਲ ਆਪਣਾ ਘਰ ਤੇ ਆਮਦਨ ਦਾ ਕੋਈ ਵੀ ਸਾਧਨ ਨਹੀਂ ਹੈ, ਉਹ ਪਿਛਲੇ ਕਾਫ਼ੀ ਸਮੇਂ ਤੋਂ ਲੋਕਾਂ ਦੇ ਰਹਿਮੋ-ਕਰਮ ‘ਤੇ ਹੀ ਜਿਊਾਦਾ ਰਹਿ ਰਿਹਾ ਹੈ | ਪ੍ਰਧਾਨ ਚਰਨ ਸਿੰਘ ਅਨੁਸਾਰ ਹੁਣ ਕੇਵਲ ਕਿ੍ਸ਼ਨ ਦੀ ਹਾਲਤ ‘ਚ ਕਾਫ਼ੀ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ ਤੇ ਉਸ ਦੇ ਜਲਦ ਸਿਹਤਮੰਦ ਹੋ ਕੇ ਇਕ ਵਧੀਆ ਜੀਵਨ ਬਤੀਤ ਕਰਨ ਦੀ ਉਮੀਦ ਹੈ | ਉਨ੍ਹਾਂ ਦੱਸਿਆ ਕਿ ਸਰਾਭਾ ਆਸ਼ਰਮ ‘ਚ ਪਹਿਲਾਂ ਵੀ 250 ਦੇ ਕਰੀਬ ਬਿਮਾਰ ਅਪੰਗ ਤੇ ਨਾ-ਮੁਰਾਦ ਗੰਭੀਰ ਬਿਮਾਰੀਆਂ ਤੋਂ ਗ੍ਰਸਤ ਮਰੀਜ਼ਾਂ ਦੀ ਸਾਂਭ-ਸੰਭਾਲ ਕਰਕੇ ਉਨ੍ਹਾਂ ਨੂੰ ਇਕ ਵਧੀਆ ਜੀਵਨ ਪ੍ਰਦਾਨ ਕੀਤਾ ਜਾ ਰਿਹਾ ਹੈ | ਇਸ ਟਰੱਸਟ ਦਾ ਸਾਰਾ ਖ਼ਰਚਾ ਦੇ ਵਿਦੇਸ਼ ‘ਚ ਵੱਸਦੇ ਪੰਜਾਬੀ ਵੀਰਾਂ ਵਲੋਂ ਕੀਤਾ ਜਾਂਦਾ ਹੈ |

ਪਿਛਲੀ ਖ਼ਬਰ ਪਿ੍ੰ. ਕਨਿਕਾ ਸੱਚਦੇਵਾ ‘ਏ.ਆਈ. ਐਜੂਕੇਸ਼ਨ ਪ੍ਰੋਗਰਾਮ’ ਨੂੰ ਸਫ਼ਲਤਾਪੂਰਵਕ ਪੂਰਾ ਕਰਨ ’ਤੇ ਵਿਸ਼ੇਸ਼ ਐਵਾਰਡ ਨਾਲ ਸਨਮਾਨਿ... ਅਗਲੀ ਖ਼ਬਰ ਵਾਰਡ ਨੰਬਰ-15 ਦੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਜੁਟੀ ਕੌਂਸਲਰ ਰਜਨੀ ਚੋਪੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।