19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਲੁੱਟਖੋਹ ’ਚ ਸ਼ਾਮਿਲ 2 ਮੁਲਜ਼ਮ ਹਠੂਰ ਪੁਲਿਸ ਨੇ ਕੀਤੇ ਗ੍ਰਿਫਤਾਰ

ਅਜੀਤ ਡੈਸਕ 25-06-2026


ਹਠੂਰ, 24 ਜੂਨ (ਜਸਵਿੰਦਰ ਸਿੰਘ ਛਿੰਦਾ)-ਪੁਲਿਸ ਥਾਣਾ ਹਠੂਰ ਵਿਖੇ ਇਕ ਲੁੱਟਖੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਸਬੰਧੀ ਮੁਦਈ ਅਮਰਜੀਤ ਸਿੰਘ ਪੁੱਤਰ ਸਰੂਪ ਸਿੰਘ ਪਿੰਡ ਕੋਠੇ ਪੋਨਾ ਵਲੋਂ ਦਿੱਤੀ ਦਰਖਾਸ਼ਤ ਤਹਿਤ ਬਖਸ਼ੀਸ਼ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਕਾਉਂਕੇ ਕਲੋਨੀਆ ਜਗਰਾਉਂ ਅਤੇ ਜੈਦੀਪ ਸਿੰਘ ਪੁੱਤਰ ਨਿੱਕਾ ਸਿੰਘ ਵਾਸੀ ਲਹਿੰਦੀ ਭੈਣੀ ਜਗਰਾਉਂ ਵਿਰੁੱਧ ਮੁਕੱਦਮਾ ਨੰਬਰ 107, 304, 3(5), ਬੀ.ਐੱਨ.ਐੱਸ. ਵਾਧਾ ਜ਼ੁਰਮ 317 (2) ਬੀ.ਐੱਸ ਮੁਕੱਦਮਾਂ ਦਰਜ ਕੀਤਾ ਹੈ। ਥਾਣਾ ਮੁਖੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਮੁਦਈ ਅਮਰਜੀਤ ਸਿੰਘ ਆਪਣੀ ਐਕਟਿਵਾ ਸਕੂਟਰੀ ’ਤੇ ਜਗਰਾਉਂ ਤੋਂ ਪਿੰਡ ਚੀਮਾ ਨੂੰ ਆ ਰਿਹਾ ਸੀ ਕਿ ਰੂਮੀ ਤੋਂ ਚੀਮਾ ਨੂੰ ਆਉਂਦੀ ਸੜਕ ’ਤੇ ਉਸ ਪਿੱਛੇ ਦੋ ਮੋਟਰਸਾਇਕਲ ਸਵਾਰ ਲੱਗ ਗਏ ਜਿੰਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਅਤੇ ਉਸਦੀ ਕਮੀਜ਼ ਦਾ ਖੀਸਾ ਖਿੱਚ ਕੇ ਪਾੜ ਕੇ ਵਿਚੋਂ ਉਸਦਾ ਬਟੂਆ ਖੋਹ ਕੇ ਭੱਜ ਗਏ। ਜਿਸ ਵਿਚ ਉਸਦੇ ਜ਼ਰੂਰੀ ਦਸਤਾਵੇਜ਼ ਤੋਂ ਇਲਾਵਾ 20 ਹਜ਼ਾਰ ਰੁਪਏ ਸਨ। ਜਿਸ ਸਬੰਧੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਦੋਵੇਂ ਮੁਲਜ਼ਮਾਂ ਨੂੰ ਫੁਰਤੀ ਨਾਲ ਮੋਟਰਸਾਇਕਲ ਸਮੇਤ ਗ੍ਰਿਫਤਾਰ ਕਰ ਲਿਆ ਹੈ।

ਪਿਛਲੀ ਖ਼ਬਰ ਪੀਰ ਬਾਬਾ ਸ਼ਾਹ ਕਤਾਲ ਦੀ ਦਰਗਾਹ ’ਤੇ ਸਾਲਾਨਾ ਭੰਡਾਰਾ ਤੇ ਸੱਭਿਆਚਾਰਕ ਮੇਲਾ ਕਰਵਾਇਆ ਅਗਲੀ ਖ਼ਬਰ ਸੱਤਾਧਾਰੀਆਂ ਕੋਲ ਬਹੁਮਤ ਨਾ ਹੋਣ ’ਤੇ ਚੋਣ ਮੁਲਤਵੀ ਕਰਵਾਈ-ਭਾਜਪਾ ਹਲਕਾ ਇੰਚਾਰਜ ਜੱਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।