24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਭਾਜਪਾ ਵਲੋਂ ਐਮਰਜੈਂਸੀ ਦੌਰਾਨ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਦਾ ਘਰ-ਘਰ ਜਾ ਕੇ ਕੀਤਾ ਸਨਮਾਨ

ਅਜੀਤ ਡੈਸਕ 26-06-2026
ਜਗਰਾਉਂ, 25 ਜੂਨ (ਵਿਨੋਦ ਕੁਮਾਰ)-ਐਮਰਜੈਂਸੀ ਦੇ ਕਾਲੇ ਦੌਰ ਵਿਚ ਭਾਜਪਾ ਦੇ ਟਕਸਾਲੀ ਪਰਿਵਾਰ ਜਿਨ੍ਹਾਂ ਨੇ ਜੇਲ੍ਹ ਯਾਤਰਾ ਕੀਤੀ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰਾਂ ਦਾ 51ਵੀਂ ਵਰ੍ਹੇਗੰਢ ’ਤੇ ਘਰ ਜਾ ਕੇ ਸਨਮਾਨ ਕੀਤਾ। ਜ਼ਿਲ੍ਹਾ ਪ੍ਰਧਾਨ ਡਾ. ਰਾਜਿੰਦਰ ਸ਼ਰਮਾ ਨੇ ਦੱਸਿਆ ਕਿ ਜਗਰਾਓਂ ਦੇ ਐਮਰਜੈਂਸੀ ਦੌਰਾਨ ਜਾਨ ਗਵਾਉਣ ਵਾਲੇ ਸਤਪਾਲ ਕਤਿਆਲ ਦੇ ਪਰਿਵਾਰ, ਵੈਦ ਚਿਰੰਜੀ ਲਾਲ ਦੇ ਪਰਿਵਾਰ, ਵੈਦ ਪ੍ਰੇਮ ਘੱਲਾਂ ਵਾਲੇ, ਦਵਿੰਦਰ ਨਾਥ ਸਿੰਘ ਦੇ ਪਰਿਵਾਰ, ਪਵਨ ਕੁਮਾਰ ਦੇ ਪਰਿਵਾਰ, ਰਵਿੰਦਰ ਸਿੰਘ ਵਰਮਾ ਅਤੇ ਰਾਮ ਆਸਰਾ ਦੇ ਪਰਿਵਾਰ ਦਾ ਭਾਜਪਾ ਵਲੋਂ ਘਰ ਘਰ ਜਾ ਕੇ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ 25 ਜੂਨ, 1975 ਜਦੋਂ ਕਾਂਗਰਸ ਨੇ ਲੋਕਤੰਤਰ ਨੂੰ ਕੁਚਲ ਦਿੱਤਾ ਉਹ ਭਾਰਤੀ ਲੋਕਤੰਤਰ ਵਿੱਚ ਇੱਕ ਕਾਲਾ ਦਿਨ ਸੀ। ਉਨ੍ਹਾਂ ਕਿਹਾ ਕਿ ਇਲਾਹਾਬਾਦ ਹਾਈਕੋਰਟ ਵੱਲੋਂ ਇੰਦਰਾ ਗਾਂਧੀ ਦੀ ਚੋਣ ਨੂੰ ਅਯੋਗ ਕਰਾਰ ਦੇਣ ਤੋਂ ਬਾਅਦ ਸੱਤਾ ਨੂੰ ਸੁਰੱਖਿਅਤ ਰੱਖਣ ਲਈ ਐਮਰਜੈਂਸੀ ਲਾਗੂ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ 21 ਮਹੀਨਿਆਂ ਦੇ ਸੰਘਰਸ਼ ਤੋਂ ਬਾਅਦ ਲੋਕਾਂ ਨੇ 1977 ਵਿੱਚ ਜਵਾਬ ਦਿੱਤਾ ਅਤੇ ਲੋਕਤੰਤਰ ਬਹਾਲ ਹੋ ਗਿਆ। ਭਾਜਪਾ ਆਗੂਆਂ ਨੇ ਕਿਹਾ ਕਿ 11 ਜੁਲਾਈ 2024 ਭਾਰਤ ਸਰਕਾਰ ਨੇ ਲੋਕਤੰਤਰ ਦੀ ਰੱਖਿਆ ਲਈ ਲੜਨ ਵਾਲੇ ਲੱਖਾਂ ਯੋਧਿਆਂ ਨੂੰ ਸ਼ਰਧਾਂਜਲੀ ਦੇਣ ਲਈ 25 ਜੂਨ ਨੂੰ ‘ਸੰਵਿਧਾਨ ਕਤਲ ਦਿਵਸ’ ਵਜੋਂ ਘੋਸ਼ਿਤ ਕੀਤਾ। ਇਸ ਮੌਕੇ ਕੌਂਸਲਰ ਸਤੀਸ਼ ਪੱਪੂ, ਵਾਈਸ ਪ੍ਰਧਾਨ ਕ੍ਰਿਸ਼ਨ ਕੁਮਾਰ ਇੰਦੋਰਾ, ਅਨਿਲ ਕੁਮਾਰ ਸ਼ੈਂਟੀ ਚੋਪੜਾ, ਰਾਜ ਵਰਮਾ, ਗੌਰਵ ਗੁਪਤਾ, ਬੱਬੀ ਕਤਿਆਲ, ਅਨਮੋਲ ਕਤਿਆਲ, ਸੁਰੇਸ਼ ਗਰਗ, ਅਮਿਤ ਸ਼ਰਮਾ ਆਦਿ ਹਾਜ਼ਰ ਸਨ।
q
ਪਿਛਲੀ ਖ਼ਬਰ ਹਰਬੀਰ ਇਯਾਲੀ ਵਲੋਂ ‘ਦੀ ਭੱਟੀਆਂ ਢਾਹਾਂ ਦੁੱਧ ਉਤਪਾਦਕ ਸਹਿਕਾਰੀ ਸਭਾ (ਲਿਮ.)’ ਦੀ ਜੇਤੂ ਪ੍ਰਬੰਧਕ ਕਮੇਟੀ ਦਾ ਸਨਮਾਨ ਅਗਲੀ ਖ਼ਬਰ ਘੁੰਮਣਾਂ ’ਚ ਲੱਖ ਦਾਤਾ ਦਰਬਾਰ ’ਤੇ ਮੇਲਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।