19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਸ੍ਰੀ ਗੌਰੀ ਸ਼ੰਕਰ ਸੇਵਾ ਮੰਡਲ ਵਲੋਂ ਸ੍ਰੀ ਅਮਰਨਾਥ ਯਾਤਰਾ ਦੇ ਭੰਡਾਰੇ ਲਈ ਰਸਦ ਦੇ ਟਰੱਕ ਰਵਾਨਾ

ਅਜੀਤ ਡੈਸਕ 30-06-2026
ਜਗਰਾਉਂ, 29 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਸ੍ਰੀ ਗੌਰੀ ਸ਼ੰਕਰ ਸੇਵਾ ਮੰਡਲ ਵਲੋਂ ਸ੍ਰੀ ਅਮਰਨਾਥ ਯਾਤਰਾ ਦੌਰਾਨ ਲੱਗਣ ਵਾਲੇ 17ਵੇਂ ਸਾਲਾਨਾ ਭੰਡਾਰੇ ਲਈ ਰਸਦ ਨਾਲ ਭਰੇ ਟਰੱਕ ਜਗਰਾਉਂ ਤੋਂ ਹਵਨ ਯੱਗ ਉਪਰੰਤ ਸ਼ਰਧਾ ਭਾਵਨਾਵਾਂ ਨਾਲ ਰਵਾਨਾ ਕੀਤੇ ਗਏ। ਇਸ ਮੌਕੇ ਸੇਵਾ ਮੰਡਲ ਦੇ ਮੈਂਬਰਾਂ ਵਲੋਂ ਧਾਰਮਿਕ ਜਜ਼ਬੇ ਨਾਲ ਯਾਤਰੀਆਂ ਦੀ ਸੇਵਾ ਕਰਨ ਦਾ ਸੰਕਲਪ ਲਿਆ ਗਿਆ। ਮੰਡਲ ਦੇ ਪ੍ਰਧਾਨ ਵਿਵੇਕ ਗੁਪਤਾ ਅਤੇ ਚੇਅਰਮੈਨ ਗੋਪੀ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਯਾਤਰੀਆਂ ਲਈ ਖਾਣ-ਪੀਣ ਤੋਂ ਇਲਾਵਾ ਹੋਰ ਸਾਰੀਆਂ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਭੰਡਾਰਾ ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਚੰਦਰਕੋਟ ਇਲਾਕੇ ਵਿੱਚ ਲਗਾਇਆ ਜਾਂਦਾ ਹੈ, ਜਿੱਥੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੂੰ ਲੰਗਰ ਪ੍ਰਬੰਧਕਾਂ ਵਲੋਂ ਵੱਖ ਵੱਖ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਮੌਕੇ ਹੇਮਰਾਜ ਸਿੰਗਲਾ, ਵਿਨੇ ਸ਼ਰਮਾ, ਬ੍ਰਿਜ ਲਾਲ, ਸਚਿਨ ਲੂੰਬਾ, ਸੁਮਿਤ ਸ਼ਾਸਤਰੀ, ਅਸ਼ਵਨੀ ਕੁਮਾਰ, ਰੋਹਿਤ ਸ਼ਰਮਾ, ਘਨੱਈਆ ਲਾਲ, ਸਮਰਜੀਤ ਸਮਰੀ, ਆਕਾਸ਼ ਵਰਮਾ, ਸਾਜਨ ਮਲਹੋਤਰਾ, ਸਤੀਸ਼ ਕੁਮਾਰ ਪੱਪੂ, ਅਨਿਲ ਚੋਪੜਾ, ਅਮਿਤ ਨਿਜਾਵਨ, ਹਰਜੀਤ ਸਿੰਘ, ਸੁਖਦੀਪ ਨਾਹਰ, ਸੰਜੀਵ ਮਲਹੋਤਰਾ, ਵਰਿੰਦਰ ਗਰਗ, ਬੌਬੀ ਜੈਨ, ਦੀਪਕ ਸ਼ਰਮਾ, ਮੁਕੇਸ਼ ਕੁਮਾਰ, ਗੋਪਾਲ ਸ਼ਰਮਾ, ਅਮਿਤ ਲੂੰਬਾ, ਮਨੀਸ਼ ਗੋਇਲ, ਯੋਗਰਾਜ ਸ਼ਰਮਾ, ਰਾਜੂ ਲੂੰਬਾ ਅਤੇ ਨਰੇਸ਼ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਅਗਲੀ ਖ਼ਬਰ ਡੱਲਾ ਨੇ ਜੱਦੀ ਪਿੰਡ ਡੱਲਾ ਵਿਖੇ ਮੁੱਖ ਮੰਤਰੀ ਖਿਲਾਫ਼ ਪੋਸਟਰ ਲਾਉਣ ਦੀ ਮੁਹਿੰਮ ਆਰੰਭੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।