18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਹਲਵਾਰਾ ਦੇ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ

ਅਜੀਤ ਡੈਸਕ 08-07-2026
ਹਲਵਾਰਾ, 7 ਜੁਲਾਈ (ਮਨਦੀਪ ਸਿੰਘ ਉੱਭੀ)-ਮੰਗਲਵਾਰ ਸਵੇਰੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਲਵਾਰਾ ਵਿੱਚ 24 ਸਾਲਾ ਕਰਨਜੋਤ ਸਿੰਘ ਪੁੱਤਰ ਅਜੀਤਪਾਲ ਸਿੰਘ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਨੇ ਪੂਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ। ਕਰਨਜੋਤ ਦੀ ਖੂਨ ਨਾਲ ਲੱਥਪੱਥ ਲਾਸ਼ ਪਿੰਡ ਤੋਂ ਲਗਭਗ ਦੋ ਕਿਲੋਮੀਟਰ ਦੂਰ ਪੱਕੀ ਅਨਾਜ ਮੰਡੀ ਹਲਵਾਰਾ ’ਚੋਂ ਮਿਲੀ। ਮ੍ਰਿਤਕ ਦੇ ਪਿਤਾ ਅਜੀਤਪਾਲ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਮੈਂਬਰ ਪੰਚਾਇਤ ਕਰਤਾਰ ਸਿੰਘ ਨੇ ਸਵੇਰੇ 8:15 ਵਜੇ ਕਰੀਬ ਫ਼ੋਨ ਕਰਕੇ ਦੱਸਿਆ ਦਾਣਾ ਮੰਡੀ ਹਲਵਾਰਾ ਵਿੱਚ ਤੁਹਾਡੇ ਲੜਕੇ ਦੀ ਲਾਸ਼ ਪਈ ਹੈ। ਮੌਕੇ ’ਤੇ ਜਾ ਕੇ ਦੇਖਿਆ ਲੜਕੇ ਦੀ ਲਾਸ਼ ਸ਼ੱਕੀ ਹਾਲਤ ਵਿੱਚ ਸੀ ਜਿਸ ਦੇ ਕੱਪੜੇ ਪਾੜੇ ਹੋਏ ਸਨ ਪੈਰਾਂ ਵਿੱਚ ਚੱਪਲਾਂ ਨਹੀਂ ਸਨ, ਲਾਸ਼ ਖੂਨ ਨਾਲ ਲਿਬੜੀ ਹੋਈ ਸੀ। ਸਰੀਰ ਦੇ ਕਈ ਹਿੱਸਿਆਂ ’ਤੇ ਸੱਟਾਂ ਦੇ ਨਿਸ਼ਾਨ ਸਨ ਉਸਦਾ ਮੋਟਰਸਾਈਕਲ ਵੀ ਇੱਕ ਸਾਈਡ ’ਤੇ ਖੜ੍ਹਾ ਸੀ। ਉਸਦਾ ਫ਼ੋਨ ਉਸ ਕੋਲ ਨਹੀਂ ਸੀ ਲੜਕੇ ਦੀ ਸ਼ਰਟ ਥੋੜ੍ਹੀ ਦੂਰੀ ਤੋਂ ਮਿਲੀ ਹੈ । ਮ੍ਰਿਤਕ ਦੇ ਪਿਤਾ ਨੇ ਖਦਸ਼ਾ ਜਾਹਿਰ ਕੀਤਾ ਕਿ ਲੜਕੇ ਦਾ ਕਿਸੇ ਨੇ ਕਤਲ ਕੀਤਾ ਜਾਂ ਕੋਈ ਨਸ਼ੀਲੀ ਚੀਜ਼ ਖਵਾ ਕੇ ਕਤਲ ਕਰ ਦਿੱਤਾ। ਮ੍ਰਿਤਕ ਦੇ ਪਿਤਾ ਨੇ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਤੇ ਹੋਰ ਮੋਹਤਵਾਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਥਾਣਾ ਸੁਧਾਰ ਵਿੱਚ ਆਪਣੇ ਬਿਆਨ ਦਰਜ ਕਰਵਾਏ ਅਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਸੁਧਾਰ ਥਾਣਾ ਦੇ ਇੰਚਾਰਜ ਸਾਹਿਬਮੀਤ ਸਿੰਘ ਨੇ ਦੱਸਿਆ ਸੂਚਨਾ ਮਿਲਣ ’ਤੇ ਏ.ਐੱਸ.ਆਈ ਜੌਨ ਮਸੀਹ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲੁਧਿਆਣਾ ਭੇਜ ਦਿੱਤਾ। ਡੀ.ਐੱਸ.ਪੀ. ਦਾਖਾ ਕਰਨ ਸਿੰਘ ਸੰਧੂ ਨੇ ਦੱਸਿਆ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਅਨੁਸਾਰ ਅਣਪਛਾਤੇ ਵਿਅਕਤੀਆਂ ’ਤੇ ਗੈਰਇਰਾਦਤਨ ਹੱਤਿਆ ਦਾ ਮੁਕੱਦਮਾਂ ਦਰਜ ਕਰ ਲਿਆ ਗਿਆ ਹੈ, ਪੋਸਟਮਾਰਟਮ ਰਿਪੋਰਟ ਤੇ ਜੇਕਰ ਕੋਈ ਹੋਰ ਤੱਥ ਸਾਹਮਣੇ ਆਉਂਦੇ ਹਨ ਤਾਂ ਹੋਰ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਪਿਛਲੀ ਖ਼ਬਰ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵਲੋਂ ਮੀਟਿੰਗ- ਸੋਧੀ ਲੈਂਡ ਪੂਲਿੰਗ ਪਾਲਿਸੀ 2026 ਦਾ ਕੀਤਾ ਵਿਰੋਧ ਅਗਲੀ ਖ਼ਬਰ ਅੰਮ੍ਰਿਤਸਰ ’ਚ 200 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਦੀ ਵੱਡੀ ਖੇਪ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।