09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਕਾਂਗਰਸ ਪਾਰਟੀ ਇਕਜੁੱਟ ਹੋ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਜ਼ਰੂਰ ਜਿੱਤੇਗੀ- ਲਹਿਰਾ

ਅਜੀਤ ਡੈਸਕ 13-07-2026
ਹੰਬੜਾਂ, 12 ਜੁਲਾਈ (ਮੇਜਰ ਹੰਬੜਾਂ)- ਕਾਂਗਰਸ ਪਾਰਟੀ ’ਚ ਕੋਈ ਮੱਤਭੇਦ ਨਹੀਂ ਹਨ ਤੇ ਜਲਦੀ ਹੀ ਸੂਬੇ ’ਚ ਕਾਂਗਰਸ ਇਕਜੁੱਟ ਹੋ ਕੇ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਸ਼ਾਨਦਾਰ ਕੰਮ ਕਰਦਿਆਂ ਚੋਣਾਂ ਜ਼ਰੂਰ ਜਿੱਤੇਗੀ ਤੇ ਸੂਬੇ ’ਚ 2027 ’ਚ ਸਰਕਾਰ ਬਣਾ ਕੇ ‘ਆਪ’ ਸਰਕਾਰ ਨੂੰ ਚੱਲਦਾ ਕਰੇਗੀ। ਇਹ ਪ੍ਰਗਟਾਵਾ ਕਾਂਗਰਸ ਦੇ ਐੱਸ.ਸੀ ਡਿਪਾਰਟਮੈਂਟ ਦੇ ਵਾਈਸ ਚੇਅਰਮੈਨ ਦਿਲਾਵਰ ਸਿੰਘ ਲਹਿਰਾ ਨੇ ਕਾਂਗਰਸ ਹਾਈਕਮਾਂਡ ਸਮੇਤ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਭੁਪੇਸ਼ ਬੁਘੇਲ ਵੱਲੋਂ ਸੂਬੇ ਅੰਦਰ ਕਾਂਗਰਸੀ ਲੀਡਰਸ਼ਿਪ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕੀਤੇ ਜਾਣ ਦੇ ਕੀਤੇ ਜਾ ਰਹੇ ਯਤਨਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਸੂਬੇ ’ਚ ਵੱਧ ਰਹੀ ਕਾਂਗਰਸ ਦੀ ਲੋਕਪ੍ਰੀਆ ਨੂੰ ਦੇਖਦਿਆਂ ਜਲਦੀ ਇਕਜੁਟਤਾ ਦਾ ਪ੍ਰਗਟਾਵਾ ਕਰੇ, ਕਿਉਂਕਿ ਅੱਜ ਸੂਬੇ ਦੇ ਲੋਕ ‘ਆਪ’ ਸਰਕਾਰ ਦੀਆ ਗਲਤ ਨੀਤੀਆਂ ਤੋਂ ਅੱਕ ਚੁੱਕੇ ਹਨ ਤੇ ਸੂਬੇ ’ਚ ਅਮਨ ਕਾਨੂੰਨ ਦੀ ਸੀਥੱਤੀ ਪੂਰੀ ਤਰ੍ਹਾਂ ਨਾਲ ਵਿਗੜ ਚੁੱਕੀ ਹੈ, ਜਿਸ ਲਈ ਲੋਕ 2027 ’ਚ ਸੂਬੇ ਦੀ ਵਾਗਡੋਰ ਕਾਂਗਰਸ ਦੇ ਹੱਥਾਂ ’ਚ ਦੇਣ ਲਈ ਉਤਾਵਲੇ ਹਨ। ਚੇਅਰਮੈਨ ਲਹਿਰਾ ਨੇ ਕਿਹਾ ਕਿ ਕਾਂਗਰਸੀ ਦੀ ਲੀਡਰਸ਼ਿਪ ਜਲਦੀ ਇੱਕ ਪਲੇਟਫਾਰਮ ਤੇ ਇਕੱਠੀ ਹੋਵੇ ਕਿਉਕਿ ਅੱਜ ਕਾਂਗਰਸ ਦਾ ਵਰਕਰ ਚੋਣਾਂ ਦੀ ਲਾਮਬੰਦੀ ਲਈ ਪੱਬਾ ਭਾਰ ਹੋ ਚੁੱਕਾ ਹੈ ਤੇ ਕਾਂਗਰਸੀ ਵਰਕਰਾਂ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਾਂਗਗਰਸੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਤੱਕੜੇ ਹੋ ਕੇ ਕੰਮ ਕਰਨ ਕਿਉਕਿ ਸੂਬੇ ’ਚ ਲੋਕਾਂ ਦਾ ਆਪ ਤੋਂ ਭਰੋਸਾ ਉੱਠ ਚੁੱਕਾ ਹੈ ਤੇ ਲੋਕ ਕਾਂਗਰਸ ਪਾਰਟੀ ਦੇ ਹੱਕ ’ਚ ਫਤਵਾ ਦੇਣ ਲਈ ਤਿਆਰ ਬੈਠੇ ਹਨ।
ਪਿਛਲੀ ਖ਼ਬਰ ਹਲਕਾ ਸੰਗਠਨ ਇੰਚਾਰਜ ਅਵਤਾਰ ਸਿੰਘ ਦਹੇੜੂ ਨੇ ਵੰਡੀਆਂ ਰਾਸ਼ਨ ਕਿੱਟਾਂ ਅਗਲੀ ਖ਼ਬਰ ਜੰਨਤ-ਏ-ਜਰਖੜ ਵਿਖੇ ਤੀਆਂ ਦੇ ਤਿਉਹਾਰ ਤੇ ਲੱਗਿਆ ਨਿਵੇਕਲਾ ਮੇਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।