21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਪੀਰ ਬਾਬਾ ਟਾਹਲੀਆਂ ਵਲੀ ਸਰਕਾਰ ਦੇ ਦਰਬਾਰ ਮੇਲਾ ਕਰਵਾਇਆ

ਅਜੀਤ ਡੈਸਕ 16-07-2026
ਹੰਬੜਾਂ, 15 ਜੁਲਾਈ (ਹਰਵਿੰਦਰ ਸਿੰਘ ਮੱਕੜ)- ਇੱਥੋਂ ਨਜ਼ਦੀਕੀ ਪਿੰਡ ਫਾਗਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵਲੋਂ ਪੀਰ ਬਾਬਾ ਟਾਹਲੀਆਂ ਵਲੀ ਸਰਕਾਰ ਦੇ ਦਰਬਾਰ ’ਤੇ ਮੇਲਾ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ, ਇਸ ਸਮੇਂ ਚਾਦਰ ਦੀ ਰਸਮ ਪ੍ਰਧਾਨ ਜਸਵੀਰ ਸਿੰਘ, ਪੰਚ ਕੁਲਦੀਪ ਸਿੰਘ ਸਿੱਧੂ, ਪੰਚ ਅਮਨਦੀਪ ਸਿੰਘ, ਹਿੰਮਤਪਾਲ ਸਿੰਘ, ਅਵਤਾਰ ਸਿੰਘ, ਲਾਭ ਸਿੰਘ, ਕਰਮ ਸਿੰਘ, ਕੁਲਦੀਪ ਸਿੰਘ ਕੀਪਾ, ਪ੍ਰਭਜੋਤ ਸਿੰਘ, ਬੂਟਾ ਸਿੰਘ, ਅੰਮ੍ਰਿਤਪਾਲ, ਅਰਸ਼ਦੀਪ ਸਿੰਘ, ਸਿੰਮੂ, ਧਰਮ ਸਿੰਘ ਆਦਿ ਵਲੋਂ ਅਦਾ ਕੀਤੀ ਗਈ। ਇਸ ਸਮੇਂ ਸੰਗਤਾਂ ਵਲੋਂ ਬਾਬਾ ਜੀ ਦੀ ਦਰਗਾਹ ’ਤੇ ਮੱਥਾ ਟੇਕਿਆ ਗਿਆ ਤੇ ਆਪਣੀਆਂ ਸੁੱਖਾਂ ਪੂਰੀਆਂ ਕੀਤੀਆਂ। ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੂੰ ਗੁਰੂ ਕੇ ਲੰਗਰ ਛਕਾਏ ਗਏ। ਇਸ ਸਮੇਂ ਕਲਾਕਾਰਾਂ ਵਲੋਂ ਪੀਰ ਬਾਬਾ ਟਾਹਲੀਆਂ ਵਲੀ ਸਰਕਾਰ ਦੀ ਉਸਤਤ ਵਿਚ ਗੀਤ ਗਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿਚ ਬੀਬੀਆਂ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਚੱਕ ਕਲਾਂ ਵਿਖੇ ਭਾਕਿਯੂ ਡਕੌਂਦਾ (ਧਨੇਰ ) ਦੀ ਮੀਟਿੰਗ ਹੋਈ ਅਗਲੀ ਖ਼ਬਰ ਨਗਰ ਕੌਂਸਲ ਜਗਰਾਉਂ ਵਲੋਂ ਸੇਮ ਨਾਲੇ ਦੀ ਕਰਵਾਈ ਜਾ ਰਹੀ ਹੈ ਸਫ਼ਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।