04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

-ਮਾਮਲਾ ਅਵਾਰਾ ਕੁੱਤਿਆਂ ਦਾ- ਪਿੰਡ ਪੱਬੀਆਂ ਵਾਸੀਆਂ ਨੇ ਪ੍ਰਸ਼ਾਸਨ ਨੂੰ 7 ਦਿਨਾਂ ਦਾ ਦਿੱਤਾ ਸਮਾਂ, ਨਹੀਂ ਤਾਂ ਲੁਧਿਆਣਾ-ਜਗਰਾਉਂ ਮੁੱਖ ਮਾਰਗ ’ਤੇ ਦਿੱਤਾ ਜਾਵੇਗਾ ਧਰਨਾ

ਅਜੀਤ ਡੈਸਕ 17-07-2026

ਚੌਂਕੀਮਾਨ, 16 ਜੁਲਾਈ (ਤੇਜਿੰਦਰ ਸਿੰਘ ਚੱਢਾ)-ਪਿੰਡ ਪੱਬੀਆਂ ਵਿਖੇ ਅਵਾਰਾ ਕੁੱਤਿਆਂ ਨੇ ਸਾਬਕਾ ਸਰਪੰਚ ਜਗਦੀਸ ਸਿੰਘ ਪੱਬੀਆਂ ਨੂੰ ਨੋਚ ਨੋਚ ਕੇ ਮਾਰ ਦਿੱਤਾ ਜਿਸ ਨਾਲ ਪਿੰਡ ਵਿਚ ਸਹਿਮ ਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪ੍ਰਸਾਸਨ ਨੂੰ ਅਪੀਲ ਕੀਤੀ ਕਿ ਅਵਾਰਾ ਕੁੱਤਿਆਂ ਦਾ ਹੱਲ ਕੀਤਾ ਜਾਵੇ। ਇਸ ਮੌਕੇ ਸਰਪੰਚ ਗੁਰਮੇਲ ਸਿੰਘ, ਇੰਦਰਜੀਤ ਸਿੰਘ ਖ਼ਾਲਸਾ, ਡਾ: ਮੋਹਨ ਸਿੰਘ ਪੱਬੀਆਂ, ਕਲੱਬ ਪ੍ਰਧਾਨ ਜੁਗਰਾਜ ਸਿੰਘ ਟੀਟੂ ਪੱਬੀਆਂ, ਮਨਿੰਦਰ ਸਿੰਘ ਪੱਬੀਆ, ਗੁਰਚਰਨ ਸਿੰਘ ਕਾਕੂ ਫੌਜੀ, ਸੰਤੋਖ ਸਿੰਘ, ਪ੍ਰਿਤਪਾਲ ਸਿੰਘ, ਜਸਵੀਰ ਸਿੰਘ, ਬਲਵਿੰਦਰ ਸਿੰਘ ਸੋਨੀ, ਸੁਖਦਰਸਨ ਸਿੰਘ, ਬਿੰਦਰ ਸਿੰਘ, ਉੱਤਮ ਸਿੰਘ, ਅਵੀ ਮੱਲ੍ਹੀ, ਕਰਨੈਲ ਸਿੰਘ ਤੇ ਪਰਮਜੀਤ ਸਿੰਘ ਪੰਮਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ 10 ਦਿਨਾਂ ਵਿਚ ਅਵਾਰਾ ਕੁੱਤਿਆਂ ਨੇ ਦੋ ਵਿਅਕਤੀਆਂ ਨੂੰ ਮਾਰ ਦਿੱਤਾ ਹੈ ਜਿਸ ਨਾਲ ਪਿੰਡ ਵਾਸੀ ਆਪਣੇ ਘਰੋਂ ਬਾਹਰ ਨਿਕਲਣ ਲਈ ਡਰ ਰਹੇ ਹਨ। ਉਹਨਾਂ ਕਿਹਾ ਕਿ ਪਿੰਡ ਦੇ ਵਿਅਕਤੀਆਂ ਨੇ ਆਪਣੇ ਕੰਮਾਂ ’ਤੇ ਜਾਣਾਂ ਹੈ ਤੇ ਸਕੂਲੀ ਬੱਚਿਆ ਨੇ ਸਕੂਲ ਜਾਣਾ ਹੈ ਤੇ ਕਿਸਾਨ ਵੀਰਾਂ ਨੇ ਖੇਤਾਂ ਵਿਚ ਜਾਣਾ ਹੈ ਉਨ੍ਹਾਂ ਨੂੰ ਮੌਤ ਦਾ ਡਰ ਬਣਿਆ ਹੋਇਆ ਹੈ ਕਿਉਂਕਿ ਅਵਾਰਾ ਕੁੱਤੇ ਪਿੰਡ ਸਮੇਤ ਖੇਤਾਂ ਵਿਚ ਘੁੰਮ ਰਹੇ ਹਨ ਤੇ ਕੁੱਤਿਆਂ ਦਾ ਕੁਝ ਪਤਾ ਨਹੀਂ ਕਦੋਂ ਹਮਲਾ ਕਰ ਦੇਣ ਇਸ ਲਈ ਪਿੰਡ ਵਾਸੀਆਂ ਨੇ ਇੱਕਠੇ ਹੋ ਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ 7 ਦਿਨਾਂ ਵਿਚ ਅਵਾਰਾ ਕੁੱਤਿਆਂ ਦਾ ਹੱਲ ਕੀਤਾ ਜਾਵੇ ਨਹੀ ਤਾਂ ਪਿੰਡ ਵਾਸੀ ਲੁਧਿਆਣਾ-ਜਗਰਾਉਂ ਮੁੱਖ ਮਾਰਗ ’ਤੇ ਪੱਕਾ ਧਰਨਾ ਲਗਾਉਣਗੇ ਤੇ ਆਵਾਜਾਈ ਠੱਪ ਕੀਤੀ ਜਾਵੇਗੀ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਦੇ ਮਰਦ ਤੇ ਔਰਤਾਂ ਹਾਜ਼ਰ ਸਨ।

ਪਿਛਲੀ ਖ਼ਬਰ ਅਧਿਆਪਕਾਂ ਦਾ ਘੱਟਦਾ ਡਰ, ਬੇਲਗਾਮ ਹੁੰਦੇ ਵਿਦਿਆਰਥੀ ਅਤੇ ਅਨੁਸ਼ਾਸਨ ’ਤੇ ਵਧਦਾ ਸੰਕਟ ਅਗਲੀ ਖ਼ਬਰ ਟ੍ਰਾਂਸਫਾਰਮਰ ਨੂੰ ਅੱਗ ਲੱਗਣ ਨਾਲ ਦਹਿਲੇ ਹੇਰਾਂ ਵਾਸੀ, ਫਾਇਰ ਬ੍ਰਿਗੇਡ ਦੇਰੀ ਨਾਲ ਪਹੁੰਚਣ ਕਾਰਨ ਲੋਕਾਂ ’ਚ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।